ਕੋਨਵੇਂਟ ਸਕੂਲ ਅਲੀਗੜ੍ਹ ਵਿਖੇ ਟਰੈਫਿਕ ਨਿਯਮਾਂ ਬਾਰੇ ਸੈਮੀਨਾਰ ਕਰਵਾਇਆ

ਜਗਰਾਉਂ 22 ਦਸੰਬਰ (ਰਛਪਾਲ ਸਿੰਘ ਸ਼ੇਰਪੁਰੀ) : ਐਸ, ਐਸ, ਪੀ ਹਰਜੀਤ ਸਿੰਘ ਆਈ ਪੀ ਐਸ ਲੁਧਿਆਣਾ ਦਿਹਾਤੀ ਜੀ ਦੇ ਦਿਸ਼ਾਨਿਰਦੇਸ਼ਾਂ ਤਹਿਤ ਅਤੇ ਗੁਰਬਿੰਦਰ ਸਿੰਘ ਡੀ, ਐਸ,ਪੀ ਟਰੈਫਿਕ ਦੀ ਨਿਗਰਾਨੀ ਹੇਠ ਇੰਨਸਪੈਕਟਰ ਦਵਿੰਦਰ ਸਿੰਘ  ਇੰਚਾਰਜ ਟਰੈਫਿਕ ਲੁਧਿਆਣਾ ਦਿਹਾਤੀ ਦੀ ਅਗਵਾਈ ਹੇਠ ਏ, ਐਸ, ਆਈ ਹਰਪਾਲ ਸਿੰਘ  ਇੰਚਾਰਜ ਟਰੈਫਿਕ ਐਜੂਕੇਸ਼ਨ ਸੈਲ ਜਗਰਾਉਂ ਵੱਲੋਂ  ਕੋਨਵੇਂਟ ਸਕੂਲ ਅਲੀਗੜ੍ਹ ਵਿਖੇ  ਗੱਡੀਆਂ ਦੇ ਡਰਾਈਵਰਾ ਨੂੰ ਸੇਫ ਸਕੂਲ ਵਾਹਨ ਸਬੰਧੀ ਟਰੈਫਿਕ ਨਿਯਮਾਂ ਬਾਰੇ ਜਾਗਰੂਕ ਕਰਨ ਲਈ ਟਰੈਫਿਕ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਏ, ਐਸ, ਆਈ ਹਰਪਾਲ ਸਿੰਘ ਚੋਕੀਮਾਨ ਵੱਲੋ ਡਰਾਇਵਰਾਂ  ਨੂੰ ਟਰੈਫਿਕ ਨਿਯਮਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਗੱਡੀਆਂ ਦੇ ਕਾਗਜ ਪੂਰੇ ਰੱਖੋ,ਧੁੰਦ ਦਾ ਮੋਸਮ ਹੈ ਇਸ ਲਈ ਹੈਡ ਲਾਈਟਾਂ ਤੇ ਪਾਰਕਿੰਗ ਲਾਈਟਾਂ ਚਾਲੂ ਰੱਖੋ,ਗੱਡੀ ਤੋਂ ਗੱਡੀ ਦੀ ਦੂਰੀ ਰੱਖੋ, ਵਹੀਕਲ ਚਲਾਉਂਦੇ ਸਮੇ ਮੋਬਾਇਲ ਫੋਨ ਦੀ ਵਰਤੋਂ ਨਾ ਕਰੋ , ਤੇਜ ਰਫਤਾਰ ਗੱਡੀ ਨਾ ਚਲਾਓ,ਸਰਾਬ ਪੀ ਕੇ ਗੱਡੀ ਨਾ ਚਲਾਓ,,ਧੁੰਦ ਦੇ ਮੌਸਮ ਨੂੰ ਦੇਖਦੇ ਹੋਏ ਗੱਡੀਆਂ ਦੇ ਰਿੱਫਲੈਕਟਰ ਜਾਂ ਚਮਕੀਲੀਆਂ ਰਿੱਫਲੈਕਟਰ ਟੇਪਾਂ ਲਗਵਾਓ, ਅਤੇ ਲੋ-ਬੀਮ ਲਾਈਟਾਂ ਤੇ ਗੱਡੀਆ ਚਲਾਓ, ਤਾਂ ਜੋ ਸੜਕੀ ਹਾਦਸਿਆਂ ਤੋਂ ਬਚਿਆ ਜਾ ਸਕੇ  ।ਡਰਾਇਵਰਾ ਨੂੰ,ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕੀਤਾ ਗਿਆ ਪ੍ਧਾਨ ਪਿੰਦਰ ਸਿੰਘ ਤੇ ਹੋਰ ਡਰਾਇਵਰ ਹਾਜ਼ਰ ਸਨ।