ਬਾਲ ਅਧਿਕਾਰਾਂ ਅਤੇ ਸੁਰੱਖਿਆ ਦੀ ਜਾਗਰੂਕਤਾ ਲਈ ਜ਼ਿਲ੍ਹਾ ਪੱਧਰੀ ਪੇਟਿੰਗ ਅਤੇ ਸਲੋਗਨ ਮੁਕਾਬਲੇ ਕਰਾਏ

ਫਾਜਿਲਕਾ 23 ਨਵੰਬਰ : ਸ੍ਰੀਮਤੀ ਰੀਤੂ ਬਾਲਾ ਜਿਲ੍ਹਾ ਬਾਲ ਸੁਰੱਖਿਆ ਅਫਸਰ,ਫਾਜਿਲਕਾ ਨੇ ਦੱਸਿਆ ਕਿ ਮਾਨਯੋਗ ਸ੍ਰੀ ਕੰਵਰਦੀਪ ਸਿੰਘ ਚੇਅਰਮੈਨ,ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ 14 ਅਕਤੂਬਰ 2023 ਨੂੰ ਜ਼ਿਲ੍ਹਾ ਫਾਜਿਲਕਾ ਵਿਚ ਮਾਨਯੋਗ ਡਿਪਟੀ ਕਮਿਸ਼ਨਰ,ਫਾਜਿਲਕਾ ਡਾ ਸੇਨੂ ਦੁੱਗਲ ਦੀ ਰਹਨੁਮਾਈ ਹੇਠ ਜ਼ਿਲ੍ਹਾ ਪੱਧਰੀ ਪੇਟਿੰਗ ਅਤੇ ਸਲੋਗਨ ਮੁਕਾਬਲੇ ਸਰਵਹਿੱਤਕਾਰੀ ਵਿਦਿਆ ਮੰਦਿਰ,ਸਕੂਲ ਵਿਚ ਬਾਲ ਅਧਿਕਾਰਾਂ ਅਤੇ ਸੁਰੱਖਿਆ ਪ੍ਰਤੀ ਬਣਦੇ ਕਾਨੂੰਨਾਂ ਪ੍ਰਤੀ ਜਿਵੇ ਕਿ ਚਾਇਲਡ ਲੇਬਰ, ਚਾਇਲਡ ਮੈਰਿਜ, ਚਾਇਲਡ ਬੈਗਿੰਗ ਅਤੇ ਪੋਕਸੋ ਐਕਟ ਪ੍ਰਤੀ ਲੋਕਾਂ ਅਤੇ ਬੱਚਿਆ ਨੂੰ ਜਾਗਰੂਕ ਕਰਨ ਲਈ ਜਿਲ੍ਹੇ ਦੇ ਹਾਈ ਸੰਕੈਡਰੀ ਅਤੇ ਸੀਨੀਅਰ ਸੰਕੈਡਰੀ ਸਕੂਲਾਂ ਦੇ ਬੱਚਿਆ ਦਾ ਜਿਲ੍ਹਾ ਪੱਧਰੀ ਪੇਟਿੰਗ ਕੰਪੀਟਿਸ਼ਨ ਅਤੇ ਸਲੋਗਨ ਮੁਕਾਬਲੇ ਕਰਾਏ ਗਏ। ਉਕਤ ਮੁਕਾਬਲਿਆ ਵਿੱਚ ਜੇਤੂ ਬੱਚਿਆ ਦੀ ਚੋਣ ਜ਼ਿਲ੍ਹਾ ਸਿੱਖਿਆ ਅਫਸਰ ਵੱਲੋ ਬਣਾਈ ਗਈ ਜਿਲ੍ਹਾ ਪੱਧਰੀ ਕਮੇਟੀ ਵੱਲੋ ਕੀਤੀ ਗਈ ਇਨ੍ਹਾਂ ਮੁਕਾਬਲਿਆ ਵਿੱਚ ਪਹਿਲੇ, ਦੂਜੇ ਅਤੇ ਤੀਜੇ ਸਥਾਨ ਦੇ ਜੇਤੂ ਬੱਚਿਆਂ ਵੰਸ਼ ਨੂੰ 5100/-ਰੁਪਏ, ਰੁਚੀਕਾ ਨੂੰ 3100/- ਰੁਪਏ, ਗੌਰਵ ਨੂੰ 2100/-ਰੁਪਏ ਦੇ ਚੈੱਕ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਅਤੇ ਵਧੀਕ ਡਿਪਟੀ ਕਮਿਸ਼ਨਰ ਸ. ਰਵਿੰਦਰ ਅਰੋੜਾ  ਵੱਲੋਂ ਦਿੱਤੇ ਗਏ।
ਇਸ ਸਮੇਂ ਜ਼ਿਲ੍ਹਾ ਬਾਲ ਸੁਰੱਖਿਆ ਦਫਤਰ, ਫਾਜ਼ਿਲਕਾ ਦੇ ਕਰਮਚਾਰੀ ਬਾਲ ਸੁਰੱਖਿਆ ਅਫ਼ਸਰ ਰਣਵੀਰ ਕੌਰ, ਅਕਾਊਂਟੈਂਟ ਸੌਰਭ ਖੁਰਾਣਾ, ਸ਼ੋਸ਼ਲ ਵਰਕਰ ਨਿਸ਼ਾਨ ਸਿੰਘ ਵੀ ਮੌਜੂਦ ਸਨ।