ਜ਼ਿਲ੍ਹੇ ਦੀ ਹਦੂਦ ਅੰਦਰ ਟਰੈਕਟਰਾਂ /ਗੱਡੀਆਂ ਅਤੇ ਹੋਰ ਵਾਹਨਾਂ ਆਦਿ ਦੇ ਮੁਕਾਬਲੇ/ ਟੂਰਨਾਮੈਂਟ ਦੌਰਾਨ ਸਟੰਟ ਕਰਨ ਤੇ  ਪੂਰਨ ਰੋਕ ਅਗਲੇ ਹੁਕਮਾਂ ਤੱਕ: ਡਾ ਪੱਲਵੀ

ਮਲੇਰਕੋਟਲਾ 03 ਨਵੰਬਰ : ਡਿਪਟੀ ਕਮਿਸ਼ਨਰ ਕਮ  ਜ਼ਿਲ੍ਹਾ ਮੈਜਿਸਟਰੇਟ ਡਾ ਪੱਲਵੀ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਸੰਘਤਾ 1973 (1974 ਦਾ ਐਕਟ ਨੰ:2) ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆ ਆਮ ਲੋਕਾਂ ਦੇ ਹਿਤ ਵਿੱਚ ਅਤੇ ਆਮ ਜਨਤਾ ਦੀ ਜਾਨ ਮਾਲ ਦੀ ਸੁਰੱਖਿਆ ਦੇ ਮੱਦੇਨਜ਼ਰ ਜ਼ਿਲ੍ਹਾ ਮਾਲੇਰਕੋਟਲਾ  ਦੇ ਪਿੰਡਾਂ/ ਸ਼ਹਿਰਾਂ / ਹਦੂਦ ਅੰਦਰ ਟਰੈਕਟਰਾਂ /ਗੱਡੀਆਂ ਅਤੇ ਹੋਰ ਵਾਹਨਾਂ ਆਦਿ ਦੇ ਮੁਕਾਬਲੇ/ ਟੂਰਨਾਮੈਂਟ ਵਿੱਚ ਅਗਲੇ ਹੁਕਮਾਂ ਤੱਕ ਸਟੰਟ ਕਰਨ ਤੇ  ਰੋਕ ਲਗਾਈ ਗਈ ਹੈ। ਆਮ ਤੌਰ ਤੇ ਦੇਖਣ ਵਿੱਚ ਆਇਆ ਹੈ ਕਿ ਜ਼ਿਲ੍ਹੇ ਵਿੱਚ ਕਰਵਾਏ ਜਾਂਦੇ ਮੇਲਿਆਂ ਜਾਂ ਹੋਰ ਜਨਤਕ ਸਮਾਗਮਾਂ ਵਿੱਚ ਟਰੈਕਟਰਾਂ/ਗੱਡੀਆਂ ਹੋਰ ਵਾਹਨਾਂ ਆਦਿ ਦੇ ਰਾਹੀਂ ਸਟੰਟ ਪ੍ਰਦਰਸ਼ਨ ਕਰਵਾਏ ਜਾਂਦੇ ਹਨ। ਹਾਲ ਹੀ ਵਿੱਚ ਜ਼ਿਲ੍ਹਾ ਗੁਰਦਾਸਪੁਰ ਦੇ ਇੱਕ ਪਿੰਡ ਵਿਖੇ ਚੱਲ ਰਹੇ ਖੇਡ ਮੇਲੇ ਦੌਰਾਨ ਟਰੈਕਟਰ ਰਾਹੀਂ ਸਟੰਟ ਕਰ ਰਿਹਾ ਇੱਕ ਵਿਅਕਤੀ ਆਪਣੀ ਜਾਨ ਗੁਆ ਬੈਠਾ ਹੈ। ਇਹਨਾਂ ਮੁਕਾਬਲਿਆਂ ਦੇ ਸਟੇਟਾਂ ਦੌਰਾਨ ਮਸ਼ੀਨਰੀ ਦਾ ਨੁਕਸਾਨ ਤਾਂ ਹੁੰਦਾ ਹੈ, ਨਾਲ ਹੀ ਆਮ ਜਨਤਾ ਲਈ ਜਾਨਲੇਵਾ ਸਿੱਧ ਹੁੰਦੀਆਂ ਹਨ। ਇਹ ਹੁਕਮ ਨੂੰ ਸੀਨੀਅਰ ਕਪਤਾਨ ਪੁਲਿਸ ਮਾਲੇਰਕੋਟਲਾ ਅਤੇ ਸਮੂਹ ਉਪ ਮੰਡਲ ਮੈਜਿਸਟ੍ਰੇਟ ਲਾਗੂ ਕਰਵਾਉਣ ਲਈ ਜ਼ਿੰਮੇਵਾਰ ਹੋਣਗੇ।