ਹੈਂਡੀਕਰਾਫਟ ਮੇਲੇ ਦੇ ਅੰਤਮ ਦਿਨ ਕਾਲਜਾਂ ਦੇ ਵਿਦਿਆਰਥੀਆਂ ਨੇ ਸੱਭਿਆਰਕ ਪੇਸ਼ਕਾਰੀਆਂ ਨਾਲ ਜਿਤਿਆ ਹਾਜਰੀਨ ਦਾ ਦਿੱਲ

ਫਾਜ਼ਿਲਕਾ 10 ਨਵੰਬਰ : ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਫਾਜ਼ਿਲਕਾ ਦੇ ਪ੍ਰਤਾਪ ਬਾਗ ਵਿਖੇ ਆਯੋਜਿਤ ਕੀਤੇ ਪੰਜਾਬ ਹੈਂਡੀਕਰਾਫਟ ਫੈਸਟੀਵਲ ਦੇ ਅੰਤਿਮ ਦਿਨ ਜ਼ਿਲ੍ਹੇ ਦੇ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਵੱਲੋਂ ਆਯੋਜਿਤ ਸੱਭਿਆਚਾਰਕ ਪ੍ਰੇਸ਼ਕਾਰੀਆਂ ਨੇ ਹਾਜਰੀਨ ਦਾ ਦਿਲ ਜਿਤ ਲਿਆ। ਲੋਕ ਨਾਚ, ਕਵਿਤਾ ਉਚਾਰਨ, ਹਰਿਆਣਵੀ ਲੋਕ ਨਾਚ, ਮਿਮਕਰੀ, ਸਮੂਹਿਕ ਨਾਚ, ਗੀਤ, ਲੋਕ ਗੀਤ, ਸਿਠਣੀਆਂ ਆਦਿ ਪੇਸ਼ਕਾਰੀਆਂ ਨੇ ਮੇਲੇ ਵੇਖਣ ਆਏ ਇਕਠ ਨੂੰ ਸਭਿਆਚਾਰ ਨਾਂਲ ਜੋੜਿਆ। ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਚੱਲ ਰਹੇ ਪੰਜਾਬ ਹੈਂਡੀਕਰਾਫਟ ਫੈਸਟੀਵਲ ਦੌਰਾਨ ਕਾਲਜ ਦੇ ਵਿਦਿਆਰਥੀਆਂ ਵੱਲੋਂ ਵੱਖ-ਵੱਖ ਨਾਂਚਾਂ ਦੀ ਸਭਿਆਚਾਰਕ ਪੇਸ਼ਕਾਰੀਆਂ ਕਰਕੇ ਮਿਸਾਲ ਪੇਸ਼ ਕੀਤੀ। ਸਭਿਆਚਾਰਕ ਪ੍ਰੋਗਰਾਮ ਪੇਸ਼ ਕਰਨ ਵਾਲੇ ਵਿਦਿਆਰਥੀਆਂ ਵਿਚਕਾਰ ਜਿੰਨਾ ਉਤਸ਼ਾਹ ਨਜਰ ਆਇਆ ਉਨ੍ਹਾਂ ਹੀ ਪੇਸ਼ਕਾਰੀਆਂ ਦਾ ਆਨੰਦ ਲੈਣ ਆਏ ਲੋਕਾਂ ਵਿਚ ਦੇਖਣ ਨੂੰ ਮਿਲਿਆ। ਇਸ ਮੌਕੇ ਸਟੇਜ ਸੰਚਾਲਨ ਦੀ ਭੂਮਿਕਾ ਮੈਡਮ ਸਤਿੰਦਰਜੀਤ ਕੌਰ ਵੱਲੋਂ ਬਾਖੂਬੀ ਨਿਭਾਈ ਗਈ। ਇਸ ਦੌਰਾਨ ਅਜੈ ਗੁਪਤਾ, ਮੈਡਮ ਵਨੀਤਾ ਕਟਾਰੀਆ ਅਤੇ ਦਿਨੇਸ਼ ਸ਼ਰਮਾ ਵੱਲੋਂ ਪ੍ਰਸ਼ਨੋਤਰੀ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਤੋਂ ਪ੍ਰਸ਼ਨ ਪੁੱਛੇ ਅਤੇ ਤੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਦੌਰਾਨ ਸੱਭਿਆਚਾਰਕ ਪ੍ਰੋਗਰਾਮ ਦੇ ਨੋਡਲ ਅਫਸਰ ਸਤਿੰਦਰ ਬੱਤਰਾ, ਜ਼ਿਲ੍ਹਾ ਭਾਸ਼ਾ ਅਫਸਰ ਭੁਪਿੰਦਰ ਓਤਰੇਜਾ, ਪ੍ਰਿੰਸੀਪਲ ਅਨੀਤਾ ਅਰੋੜਾ, ਪ੍ਰਿੰਸੀਪਲ ਰਚਨਾ ਕੰਬੋਜ, ਸੰਜੀਵ ਮਾਰਸ਼ਲ ਆਦਿ ਆਦਿ ਹਾਜ਼ਰ ਸਨ।