ਸੀ ਐਮ ਦੀ ਯੋਗਸ਼ਾਲਾ ਫਾਜਿ਼ਲਕਾ ਦੇ ਲੋਕਾਂ ਲਈ ਸਿੱਧ ਹੋ ਰਹੀ ਹੈ ਲਾਭਕਾਰੀ

  • ਸ਼ਹਿਰ ਵਿਚ ਦੋ ਦਰਜਨ ਤੋਂ ਜਿਆਦਾ ਥਾਂਵਾਂ ਤੇ ਲੱਗ ਰਹੀ ਹੈ ਸੀਐਮ ਦੀ ਯੋਗਸਾਲਾ

ਫਾਜਿ਼ਲਕਾ, 23 ਨਵੰਬਰ : ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਸੀ ਐਮ ਦੀ ਯੋਗਸ਼ਾਲਾ ਪ੍ਰੋਗਰਾਮ ਨੂੰ ਫਾਜਿ਼ਲਕਾ ਦੇ ਲੋਕ ਭਰਵਾਂ ਹੁੰਘਾਰਾ ਦੇ ਰਹੇ ਹਨ। ਫਾਜਿ਼ਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਇਸ ਸੰਬਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੋਕਾਂ ਨੂੰ ਸਿਹਤਮੰਦ ਜੀਵਨ ਪ੍ਰਤੀ ਜਾਗਰੂਕ ਕਰਨ ਅਤੇ ਉਨ੍ਹਾਂ ਨੂੰ ਯੋਗਾ ਸਿਖਾਉਣ ਲਈ ਪੰਜਾਬ ਸਰਕਾਰ ਨੇ ਇਹ ਉਪਰਾਲਾ ਆਰੰਭ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਫਾਜਿ਼ਲਕਾ ਸ਼ਹਿਰ ਵਿਚ 28 ਥਾਂਵਾਂ ਤੇ ਹਰ ਰੋਜ ਸੀਐਮ ਦੀ ਯੋਗਸਾ਼ਲਾ ਲੱਗ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇੱਥੇ 8 ਯੋਗਾ ਟ੍ਰੇਨਰ ਪੰਜਾਬ ਸਰਕਾਰ ਨੇ ਤਾਇਨਾਤ ਕੀਤੇ ਹਨ ਜੋ ਕਿ ਲੋਕਾਂ ਨੂੰ ਯੋਗ ਕ੍ਰਿਆਵਾਂ ਸਿਖਾ ਰਹੇ ਹਨ। ਇਹ ਲੋਕਾਂ ਨੂੰ ਯੋਗ ਕਰਨ ਦੀ ਸਹੀ ਵਿਧੀ, ਇਸਦੇ ਲਾਭ ਅਤੇ ਚੰਗੀ ਜੀਵਨ ਜਾਂਚ ਦੀ ਸਿੱਖਿਆ ਦੇ ਰਹੇ ਹਨ। ਵਿਧਾਇਕ ਨੇ ਫਾਜਿ਼ਲਕਾ ਦੇ ਲੋਕਾਂ ਨੂੰ ਵੱਧ ਤੋਂ ਵੱਧ ਇਸ ਉਪਰਾਲੇ ਦਾ ਲਾਭ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਲੋਕ ਇਸ ਲਈ ਪੰਜਾਬ ਸਰਕਾਰ ਦੇ ਹੈਲਪਲਾਇਨ ਨੰਬਰ 76694—00500 ਤੇ ਮਿਸ ਕਾਲ ਕਰ ਸਕਦੇ ਹਨ, ਜਿਸ ਤੇ ਲੋਕਾਂ ਦੀ ਮੰਗ ਤੇ ਉਨ੍ਹਾਂ ਦੇ ਘਰ ਦੇ ਨੇੜੇ ਹੀ ਸੀਐਮ ਦੀ ਯੋਗਸ਼ਾਲਾ ਸ਼ੁਰੂ ਕਰਵਾਈ ਜਾ ਸਕਦੀ ਹੈ। ਫਾਜਿ਼ਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਹੋਰ ਦੱਸਿਆ ਕਿ ਇਸ ਸਮੇਂ ਪ੍ਰਤਾਪ ਬਾਗ, ਦਿਵਿਆ ਜਿਯੋਤੀ ਪਾਰਕ, ਅਰੋੜਵੰਸ਼ ਪਾਰਕ, ਗਊਸ਼ਾਲਾ, ਸਟੇਡੀਅਮ, ਗਾਂਧੀ ਪਾਰਕ, ਰੋਜ ਐਵਿਨਿਊ ਪਾਰਕ, ਫਰੈਂਡਰ ਐਨਕਲੇਵ, ਐਮਆਰ ਐਨਕਲੇਵ, ਸੰਪੂਰਨ ਐਨਕਲੇਵ, ਰਾਮ ਕੂਟੀਆ, ਰੈਡ ਕ੍ਰਾਸ ਲਾਈਬ੍ਰੇਰੀ, ਡੀਸੀ ਦਫ਼਼ਤਰ ਪਾਰਕ, ਸਿਵਲ ਹਸਪਤਾਲ, ਮਹਾਵੀਰ ਪਾਰਕ, ਡੀਸੀ ਡੀਏਵੀ ਸਕੂਲ, ਸਰਕਾਰੀ ਸਕੂਲ ਲੜਕੇ, ਟੀਚਰ ਕਲੌਨੀ, ਤਖਤ ਮੰਦਰ, ਸ਼ਕਤੀ ਨਗਰ, ਗਾਂਧੀ ਨਗਰ, ਮਾਧਵ ਨਗਰੀ, ਰਾਮਪੁਰਾ, ਬ੍ਰਿਧ ਆਸ਼ਰਮ, ਜਯੋਤੀ ਕਿੱਡਜ ਸਕੂਲ ਵਿਖੇ ਵੱਖ ਵੱਖ ਸਮਿਆਂ ਤੇ ਯੋਗਾ ਕਲਾਸ ਲੱਗ ਰਹੀ ਹੈ।ਓਧਰ ਯੋਗਾ ਸੁਪਰਵਾਈਜਰ ਰਾਧੇ ਸਿਆਮ ਨੇ ਦੱਸਿਆ ਕਿ ਆਪਣੇ ਨੇੜੇ ਦੀ ਯੋਗਾ ਕਲਾਸ ਦਾ ਸਮਾਂ ਤੇ ਸਥਾਨ ਜਾਣਨ ਲਈ ਉਨ੍ਹਾਂ  ਨਾਲ ਫੋਨ ਨੰਬਰ 94175—30922 ਤੇ ਸੰਪਰਕ ਕੀਤਾ ਜਾ ਸਕਦਾ ਹੈ।