ਪੰਜਾਬ ਸਰਕਾਰ ਵੱਲੋ ਸਿਵਲ ਸਰਜਨ ਫਰੀਦਕੋਟ ਡਾ ਅਨਿਲ ਗੋਇਲ ਨੂੰ ਤਰੱਕੀ ਦੇ ਕੇ ਡਾਇਰੈਕਟਰ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਲਗਾਇਆ

ਫਰੀਦਕੋਟ 18 ਦਸੰਬਰ : ਮੁੱਖ ਮੰਤਰੀ ਪੰਜਾਬ ਸ.ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋ ਸਿਵਲ ਸਰਜਨ ਫਰੀਦਕੋਟ ਡਾ. ਅਨਿਲ ਗੋਇਲ ਨੂੰ ਜਿਲੇ ਅੰਦਰ ਵਧੀਆਂ ਸਿਹਤ ਸੇਵਾਵਾਂ ਆਮ ਲੋਕਾਂ ਤੱਕ ਪਹੁੰਚਾਉਣ ਦੇ ਮੱਦੇਨਜਰ ਅਤੇ ਕਾਬਲੀਅਤ ਨੂੰ ਦੇਖਦੇ ਹੋਏ ਤਰੱਕੀ ਦੇ ਕੇ ਡਾਇਰੈਕਟਰ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਲਗਾਇਆ ਗਿਆ ਹੈ। ਉਨ੍ਹਾਂ ਅੱਜ ਮੁਹਾਲੀ ਵਿਖੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਵਿਖੇ ਆਪਣਾ ਅਹੁਦਾ ਸੰਭਾਲ ਲਿਆ ਹੈ । ਵਿਭਾਗ ਵੱਲੋ ਡਾ ਅਨਿਲ ਗੋਇਲ ਨੂੰ ਇਸੇ ਸਾਲ ਅਪ੍ਰੈਲ ਮਹੀਨੇ ਦੌਰਾਨ ਸੀਨੀਅਰ ਮੈਡੀਕਲ ਅਫਸਰ ਸੀਐਚਸੀ ਗੋਨਿਆਣਾ ਜਿਲਾ ਬਠਿੰਡਾ ਤੋ ਤਰੱਕੀ ਦੇ ਕੇ ਸਿਵਲ ਸਰਜਨ ਫਰੀਦਕੋਟ ਲਗਾਇਆ ਗਿਆ ਸੀ। ਉਨਾਂ ਆਪਣੇ ਕੁਝ ਮਹੀਨੇ ਦੇ ਕਾਰਜਕਾਲ ਦੌਰਾਨ ਇਮਾਨਦਾਰੀ ਅਤੇ  ਅਣਥੱਕ ਯਤਨਾਂ ਸਦਕਾ ਫਰੀਟਕੋਟ ਵਿਖੇ ਜਿਲਾ ਵਾਸੀਆਂ ਨੂੰ ਘਰ ਦੇ ਨੇੜੇ ਨੂੰ ਵਧੀਆਂ ਸਿਹਤ ਸਹੂਲਤਾਂ ਉਪਲਬੱਧ ਕਰਵਾਉਣ ਲਈ ਸਰਕਾਰ ਵੱਲੋ ਸ਼ੁਰੁ ਕੀਤੇ ਮਿਸ਼ਨ ਦੇ ਮੱਦੇਨਜਰ ਸਿਵਲ ਹਸਪਤਾਲ ਵਿਖੇ ਇਲਾਜ ਦੀਆਂ ਮਿਲਣ ਵਾਲੀਆਂ ਸੇਵਾਂਵਾ ਵਿੱਚ ਵਾਧਾ ਕੀਤਾ ਜਿਨਾਂ ਵਿੱਚ ਗੁਰਦਿਆਂ ਦੇ ਰੋਗਾਂ ਪੀੜਤ ਮਰੀਜਾਂ ਲਈ ਡਾਇਲਸੈਸ, ਐਮਰਜੈਸ਼ੀ ਵਿੱਚ ਖੂਨ ਦੀ ਲੋੜ ਪੂਰੀ ਕਰਨ ਲਈ ਬਲੱਡ ਸੈਟਰ, ਗੋਡੇ ਅਤੇ ਚੂਲਾ ਬਦਲਣ ਦੀਆਂ ਸੇਵਾਵਾਂ, ਫਿਜੀਓਥਰੈਪੀ ਯੂਨਿਟ ਲਈ ਸਾਜੋਸਮਾਨ,ਦੂਰਬੀਨ ਰਾਂਹੀ ਸਰਜਰੀ, ਅਯੂਸ਼ਮਾਨ ਫਾਰਮੈਸੀ ਆਦਿ ਤਾਂ ਜੋ ਆਮ ਜਨਤਾ ਨੂੰ ਬਿਨਾਂ ਕਿਸੇ ਮੁਸ਼ਕਲ ਤੋ ਵਧੀਆ ਤੇ ਮੁਫਤ ਇਲਾਜ ਮਿਲ ਸਕੇ। ਉਨ੍ਹਾਂ ਪਹਿਲਕਦਮੀ ਕਰਦਿਆ ਫਰੀਦਕੋਟ ਜਿਲੇ ਵਿੱਚ ਜੱਚਾ ਬੱਚਾ ਦੀ ਰਜਿਸ਼ਟਰੇਸਨ , ਟੀਕਾਕਰਨ ਅਤੇ ਸੰਪੂਰਨ ਚੈਕ ਅੱਪ ਨੂੰ ਇੱਕ ਕੜੀ ਦੇ ਰੂਪ ਵਿੱਚ ਵਿਭਾਗ ਦੀ ਟੀਮ ਦੁਆਰਾ ਫੈਰੀਵਾਈ ਕਰਨ ਲਈ ਸੁਜਾਤਾ ਐਪ ਵੀ ਤਿਆਰ ਕੀਤੀ ,ਜਿਸਦਾ ਉਦਘਾਟਨ ਅਕਤੂਬਰ ਮਹੀਨੇ ਦੌਰਾਨ ਸਪੀਕਰ ਪੰਜਾਬ  ਵਿਧਾਨ ਸਭਾ ਸ.ਕੁਲਤਾਰ ਸਿੰਘ ਵੱਲੋ ਕੀਤਾ ਗਿਆ ਸੀ। ਸਮੇ ਸਮੇ ਤੇ ਸਿਹਤ ਮੰਤਰੀ ਪੰਜਾਬ ਡਾ ਬਲਵੀਰ ਸਿੰਘ ਵੱਲੋ ਵੀ ਫਰੀਦਕੋਟ ਵਿਖੇ ਆਪਣੀ ਵਿਜਟ ਦੌਰਾਨ ਉਨਾਂ ਵੱਲੋ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ। ਇਸ ਦੌਰਾਨ ਸਿਹਤ ਵਿਭਾਗ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋ ਉਨਾਂ ਦਾ ਪੂਰਾ ਸਹਿਯੋਗ ਦਿੱਤਾ ਗਿਆ। ਅੱਜ ਬਤੌਰ ਡਾਇਰੈਕਟਰ ਦੀ ਪਦਉੱਨਤੀ ਹੋਣ ਤੇ ਡਾ ਅਨਿਲ ਗੋਇਲ ਨੂੰ ਉਨਾਂ ਦੇ ਸ਼ੁੱਭਚਿੰਤਕਾਂ ਅਤੇ ਸਮੂਹ ਸਟਾਫ ਵੱਲੋ ਵਧਾਈਆਂ ਦਿੱਤੀਆ ਅਤੇ ਮੂੰਹ ਮਿੱਠਾ ਕਰਵਾਇਆ ਤੇ ਗੁਲਦਸਤੇ ਵੀ ਭੇਟ ਕੀਤਾ।