ਸਿਵਲ ਹਸਪਤਾਲ ਖ਼ੁਦ ਹੋਇਆ ਬਿਮਾਰ, ਕਾਲੇ ਪੀਲੀਏ ਦੀ ਦਵਾਈ ਹੋਈ ਖਤਮ, ਮਰੀਜ਼ ਹੋ ਰਹੇ ਪਰੇਸ਼ਾਨ

ਹੈਪੇਟਾਈਟਸ- ਸੀ (ਕਾਲੇ ਪੀਲੀਏ ) ਦੀ ਦਵਾਈ 8 ਦਿਨ ਤੋਂ ਖਤਮ ਜਲਦੀ ਆਉਣ ਦੀ ਸੰਭਾਵਨਾ: ਡਾ. ਮਨਿੰਦਰ ਸਿੰਘ
ਬਠਿੰਡਾ 19 ਦਸੰਬਰ (ਅਨਿਲ ਵਰਮਾ) : ਸਿਵਲ ਹਸਪਤਾਲ ਖੁਦ ਬੀਮਾਰ ਨਜ਼ਰ ਆ ਰਿਹਾ ਹੈ ਕਿਉਕਿ ਸਟ੍ਰੈਚਰ ਟੁੱਟੇ ਪਏ ਹਨ, ਵੀਲ ਚੇਅਰ ਖਰਾਬ ਪਈਆਂ ਹਨ ਅਤੇ ਮਰੀਜ਼ਾਂ ਲਈ ਦਵਾਈ ਦਾ ਵੀ ਕੋਈ ਪ੍ਰਬੰਧ ਨਹੀਂ ਜਿਸ ਕਰਕੇ ਮਰੀਜ਼ ਪ੍ਰੇਸ਼ਾਨ ਹੋ ਰਹੇ ਹਨ। ਸਿਵਲ ਹਸਪਤਾਲ ਬਠਿੰਡਾ ਇਹ ਹਲਾਤ ਸਾਹਮਣੇ ਆ ਰਹੇ ਹਨ ਕਿਉਂਕਿ ਪਿਛਲੇ 10 ਦਿਨ ਤੋਂ ਹੈਪੇਟਾਈਟਸ- ਸੀ (ਕਾਲੇ ਪੀਲੀਏ) ਦੀ ਦਵਾਈ ਖਤਮ ਹੈ  ਜਿਸ ਕਰਕੇ ਮਰੀਜ਼ ਪ੍ਰੇਸ਼ਾਨ ਹੋ ਰਹੇ ਹਨ। ਮਰੀਜ਼ ਰਾਣੀ ਕੌਰ ਅਤੇ ਬਲਵੰਤ ਸਿੰਘ ਨੇ ਦੱਸਿਆ ਕਿ ਉਹ ਕਾਲੇ ਪੀਲੀਏ ਦੀ ਬਿਮਾਰੀ ਨਾਲ ਪੀੜਤ ਹਨ ਅਤੇ ਪਿਛਲੇ 5 ਦਿਨਾਂ ਤੋਂ ਲਗਾਤਾਰ ਦਵਾਈ ਲੈਣ ਲਈ ਸਿਵਲ ਹਸਪਤਾਲ ਵਿਖੇ ਆ ਰਹੇ ਹਨ ਪਰ ਦਵਾਈ ਨਹੀਂ ਮਿਲ ਰਹੀ ਜਿਸ ਕਰਕੇ ਉਨ੍ਹਾਂ ਨੂੰ ਮਾਨਸਿਕ, ਸਰੀਰਕ ਅਤੇ ਆਰਥਿਕ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਉਨ੍ਹਾਂ ਮੁੱਖ ਮੰਤਰੀ ਪੰਜਾਬ ਤੋਂ ਮੰਗ ਕੀਤੀ ਹੈ ਹੈਪੇਟਾਈਟਸ- ਸੀ (ਕਾਲੇ ਪੀਲੀਏ) ਦੀ ਬਿਮਾਰੀ ਦੀ ਦਵਾਈ ਸਿਵਲ ਹਸਪਤਾਲਾਂ ਵਿਚ ਮਿਲਣੀ ਯਕੀਨੀ ਬਣਾਈ ਜਾਵੇ ਤਾਂ ਜੋ ਮਰੀਜ਼ ਖੱਜਲ-ਖੁਆਰ ਨਾ ਹੋਣ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੁਹੱਲਾ ਕਲੀਨਿਕ ਰਾਹੀਂ ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਵਾਅਦੇ ਕੀਤੇ ਸਨ ਪਰ ਉਹ ਵਾਅਦੇ ਨਜ਼ਰ ਨਹੀਂ ਆ ਰਹੇ । ਡਾਕਟਰ ਮਨਿੰਦਰ ਸਿੰਘ ਨੇ ਦੱਸਿਆ ਕਿ ਹੈਪੇਟਾਈਟਸ- ਸੀ (ਕਾਲੇ ਪੀਲੀਏ) ਦੀ ਦਵਾਈ ਪਿਛਲੇ 8 ਦਿਨ ਤੋਂ ਖਤਮ ਹੈ ਅਤੇ ਇਹ ਦਵਾਈ ਪੂਰੇ ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿਚ ਹੀ ਖਤਮ ਹੈ । ਉਹਨਾ ਕਿਹਾ ਕਿ ਉਮੀਦ ਹੈ ਕਿ ਸਿਵਲ ਹਸਪਤਾਲਾਂ ਵਿੱਚ ਇਹ ਦਵਾਈ ਜਲਦੀ ਪਹੁੰਚੇਗੀ । ਹੁਣ ਦੇਖਣਾ ਹੋਵੇਗਾ ਕਿ ਦਵਾਈ ਪੱਖੋ ਖੁਦ ਬੀਮਾਰ ਸਿਵਲ ਹਸਪਤਾਲ ਮਰੀਜਾਂ ਦੇ ਇਲਾਜ ਲਈ ਕਦੋ ਠੀਕ ਹੁੰਦਾ ਹੈ ਅਤੇ ਕਦੋ ਹੈਪੇਟਾਈਟਸ- ਸੀ ਦੇ ਮਰੀਜਾਂ ਨੂੰ ਦਵਾਈ ਮਿਲਦੀ ਹੈ।