ਸਮਰ ਕੈਂਪਾਂ ਵਿੱਚ ਬੱਚਿਆਂ ਦੀ ਖੇਡ ਖੇਡ ਨਾਲ਼ ਹੁੰਦੀ ਹੈ ਪੜ‌੍ਹਾਈ- ਡੀਈਓ ਸੈਕੰਡਰੀ

  • ਅੱਜ ਚੌਥੇ ਦਿਨ ਬੱਚਿਆਂ ਨੇ ਖ਼ੂਬ ਆਨੰਦ ਮਾਣਿਆ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 6 ਜੁਲਾਈ : ਪੰਜਾਬ ਸਰਕਾਰ ਦੇ ਸਕੂਲ ਦੀ ਸਕੂਲ ਸਿੱਖਿਆ ਵਿਭਾਗ ਵੱਲੋਂ ਮਿਲੇ ਦਿਸ਼ਾ-ਨਿਰਦੇਸ਼ਾਂ ਤਹਿਤ ਅੱਜ ਜ਼ਿਲ੍ਹਾ ਮੁਹਾਲੀ ਦੇ ਸਮੂਹ ਸਰਕਾਰੀ ਮਿਡਲ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਸਮਰ ਕੈਂਪਾਂ ਦੇ ਚੌਥੇ ਦਿਨ ਬੱਚਿਆਂ ਨੇ ਖ਼ੂਬ ਆਨੰਦ ਮਾਣਿਆ। ਇਹ ਜਾਣਕਾਰੀ ਦਿੰਦਿਆਂ ਡੀਈਓ ਸੈਕੰਡਰੀ ਡਾ.ਗਿੰਨੀ ਦੁੱਗਲ ਅਤੇ ਡਿਪਟੀ ਡੀਈਓ ਸੈਕੰਡਰੀ ਅੰਗਰੇਜ਼ ਸਿੰਘ ਨੇ ਦੱਸਿਆ ਕਿ ਦਿੱਤੇ ਸ਼ਡਿਊਲ ਅਨੁਸਾਰ ਅੱਜ ਛੇਵੀਂ ਤੋਂ ਅੱਠਵੀਂ ਜਮਾਤ ਦੇ ਬੱਚਿਆਂ ਨੂੰ ਅਲੋਪ ਹੋ ਰਹੀਆਂ ਪੁਰਾਣੀ ਖੇਡਾਂ ਨਾਲ਼ ਜੋੜਨ,ਸੁਣੋ ਕਹਾਣੀ ਤਹਿਤ ਕਹਾਣੀ ਸੁਣਨ ਅਤੇ ਇਸਦੇ ਹੋਰਨਾਂ ਭਾਗਾਂ ਦੀ ਜਾਣਕਾਰੀ ਦੇਣ, ਲਿੰਗ ਸਮਾਨਤਾ ਤਹਿਤ ਲੜਕੇ ਲੜਕੀਆਂ ਦੇ ਫ਼ਰਕ ਨੂੰ ਸਮਝਣ,ਸਮਾਜਿਕ ਅਤੇ ਭਾਵਨਾਤਮਕ ਸਿਖਲਾਈ ਖੇਡ ਵਿਧੀ ਨਾਲ਼ ਗ੍ਰਹਿਣ ਕਰ ਰਹੇ ਹਨ। ਇਸ ਤਰ੍ਹਾਂ ਇਹਨਾਂ ਸਮਰ ਕੈਂਪਾਂ ਵਿੱਚ ਬੱਚਿਆਂ ਨੂੰ ਖੇਡ ਖੇਡ ਵਿੱਚ ਵਿੱਦਿਆ ਪ੍ਰਾਪਤ ਹੋ ਰਹੀ ਹੈ