ਪਿੰਡ ਪੰਡੋਰੀ ਦੇ ਇੱਕ ਬੱਚੇ ਦੀ ਕੋਠੇ ਤੋਂ ਡਿੱਗਣ ਕਾਰਨ ਮੌਤ

ਮਹਿਲ ਕਲਾਂ 31 ਜਨਵਰੀ (ਗੁਰਸੇਵਕ ਸਿੰਘ ਸਹੋਤਾ) : ਇਥੋਂ ਨਜਦੀਕੀ ਪਿੰਡ ਪੰਡੋਰੀ (ਬਰਨਾਲਾ) ਦੇ ਇੱਕ ਬੱਚੇ ਕੋਠੇ ਦੀ ਛੱਤ ਉਪਰੋਂ ਡਿੱਗਣ ਨਾਲ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਪਰਿਵਾਰ ਦੇ ਨੇੜਲੇ ਰਿਸਤੇਦਾਰ ਡਾ ਹਰਬੰਸ ਸਿੰਘ ਗੁਰਮ ਵਾਲਿਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੱਚਾ ਗੁਰਨੂਰ ਸਿੰਘ (ਹੈਰੀ) 5 ਸਾਲ ਪੁੱਤਰ ਪਰਗਟ ਸਿੰਘ ਵਾਸੀ ਪਿੰਡ ਪੰਡੋਰੀ (ਬਰਨਾਲਾ) ਜੋ ਕਿ ਆਪਣੀ ਮਾਤਾ ਨਾਲ ਨਾਨਕੇ ਪਿੰਡ ਸੰਘੇੜਾ ਵਿਖੇ ਮਿਲਣ ਗਏ ਸਨ ।ਅਚਾਨਕ ਹੀ ਕੋਠੇ ਦੀ ਛੱਤ ਉਪਰੋਂ ਖੇਡਦਾ ਖੇਡਦਾ ਹੇਠਾਂ ਡਿੱਗਣ ਕਾਰਨ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਜਿਸ ਨੂੰ  ਉਸ ਦੇ ਨਾਨਕਾ ਪਰਿਵਾਰ ਵੱਲੋਂ ਪਹਿਲਾ ਸਿਵਲ ਹਸਪਤਾਲ ਬਰਨਾਲਾ ਵਿਖੇ ਭਰਤੀ ਕਰਵਾਇਆ ਗਿਆ। ਜਿਥੇ ਡਾਕਟਰਾਂ ਨੇ ਉਸ ਦੀ ਹਾਲਤ ਗੰਭੀਰ ਦੇਖਦਿਆ ਫਰੀਦਕੋਟ ਦੇ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ ।ਜਿਥੇ ਉਕਤ ਬੱਚਾ ਜਖਮਾਂ ਦੀ ਤਾਬ ਨਾ ਸਹਾਰਦਿਆਂ ਹੋਇਆ ਦਮ ਤੋੜ ਗਿਆ। ਮ੍ਰਿਤਕ ਬੱਚੇ ਗੁਰਨੂਰ ਸਿੰਘ ਹੈਰੀ ਦਾ ਅੰਤਮ ਸੰਸਕਾਰ ਪਿੰਡ ਪੰਡੋਰੀ ਵਿਖੇ ਕੀਤਾ ਗਿਆ। ਇਸ ਮੌਕੇ ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ , ਐਮ ਸੀ ਲਾਭ ਸਿੰਘ ਤਪਾ, ਪੰਜਾਬ ਪੁਲਸ ਦੇ ਮੁਲਾਜ਼ਮ ਜਗਰੂਪ ਸਿੰਘ ਖੁਰਦ ,ਜਗਦੇਵ ਸਿੰਘ ਸੈਂਡੀ ਪੰਡੋਰੀ ਤੇ ਪ੍ਰੋਪਟੀ ਐਡਵਾਇਜਰ ਜਗਤਾਰ ਸਿੰਘ ਨੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਪਰਿਵਾਰ ਨਾਲ ਮਿਲ ਕੇ ਆਪਣੀ ਦਿਲੀ ਹਮਦਰਦੀ ਦਾ ਪ੍ਰਗਟਾਵਾ ਕੀਤਾ।