ਪੰਜਾਬ ਸਟੇਟ ਫੂਡ ਕਮਿਸ਼ਨ ਦੇ ਮੈਂਬਰ ਚੇਤਨ ਪ੍ਰਕਾਸ਼ ਧਾਲੀਵਾਲ ਵੱਲੋਂ ਰਾਸ਼ਨ ਡਿਪੂਆਂ ਦੀ ਅਚਨਚੇਤ ਚੈਕਿੰਗ

  • ਨੈਸ਼ਨਲ ਫੂਡ ਸਕਿਉਰਿਟੀ ਐਕਟ ਅਤੇ ਦੀ ਪੰਜਾਬ ਫੂਡ ਸਕਿਉਰਿਟੀ ਰੂਲਜ਼ ਦੀ ਉਲੰਘਣਾ ਕਮਿਸ਼ਨ ਨਹੀਂ ਕਰੇਗਾ ਬਰਦਾਸ਼ਤ-ਚੇਤਨ ਪ੍ਰਕਾਸ਼ ਧਾਲੀਵਾਲ
  • ਆਂਗਣਵਾੜੀ ਵਰਕਰਾਂ ਵੱਲੋਂ ਸੈਂਟਰ ਦਾ ਸਮਾਨ ਘਰ ਰੱਖਣ ਦੇ ਮਾਮਲੇ ਦਾ ਲਿਆ ਸਖਤ ਨੋਟਿਸ
  • ਰਾਸ਼ਨ ਡਿਪੂ ਘਰ ਵਿੱਚ ਚਲਾਉਣ, ਜਾਗਰੂਕਤਾ ਬੈਨਰ/ਸ਼ਿਕਾਇਤ ਬਾਕਸ ਡਿਪੂ ਵਿੱਚ ਨਾ ਹੋਣ 'ਤੇ ਕਾਰਨ ਦੱਸੋ ਨੋਟਿਸ ਜਾਰੀ  

ਮੋਗਾ, 29 ਸਤੰਬਰ : ਨੈਸ਼ਨਲ ਫੂਡ ਸਕਿਉਰਿਟੀ ਐਕਟ-2013 ਅਤੇ ਦੀ ਪੰਜਾਬ ਫੂਡ ਸਕਿਉਰਿਟੀ ਰੂਲਜ਼ 2016 ਨੂੰ ਇੰਨ-ਬਿੰਨ ਲਾਗੂ ਕਰਨ ਅਤੇ ਇਸ ਐਕਟ ਤਹਿਤ ਆਮ ਲੋਕਾਂ ਨੂੰ ਵੱਧ ਤੋਂ ਵੱਧ ਫਾਇਦਾ ਪਹੁੰਚਾਉਣ ਦੇ ਮਕਸਦ ਵਜੋਂ ਅੱਜ ਪੰਜਾਬ ਸਟੇਟ ਫੂਡ ਕਮਿਸ਼ਨ ਦੇ ਮੈਂਬਰ ਸ੍ਰੀ ਚੇਤਨ ਪ੍ਰਕਾਸ਼ ਧਾਲੀਵਾਲ ਵੱਲੋਂ ਜ਼ਿਲ੍ਹਾ ਮੋਗਾ ਦੇ ਵੱਖ ਵੱਖ ਸਰਕਾਰੀ ਰਾਸ਼ਨ ਡਿਪੂਆਂ ਦੀ ਚੈਕਿੰਗ ਮੌਕੇ ਕੀਤਾ। ਉਨ੍ਹਾਂ ਅੱਜ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਕੋਟ ਸਦਰ ਖਾਂ, ਆਂਗਣਵਾੜੀ ਸੈਂਟਰ ਕੋਡ ਨੰ. 601, 602 ਕੋਟ ਸਦਰ ਖਾਂ, ਸਰਕਾਰੀ ਮਿਡਲ ਸਕੂਲ ਕੋਟ ਸਦਰ ਖਾਂ, ਸਰਕਾਰੀ ਕੰਨੀਆ ਸੀਨੀਅਰ ਸੈਕੰਡਰੀ ਸਕੂਲ ਕੋਟ ਈਸੇ ਖਾਂ ਵਿਖੇ ਮਿਡ ਡੇ ਮੀਲ ਅਤੇ ਅਨਾਜ ਭੰਡਾਰਨ ਦੀ ਅਚਨਚੇਤ ਚੈਕਿੰਗ ਕੀਤੀ। ਚੈਕਿੰਗ ਦੌਰਾਨ ਉਨ੍ਹਾਂ ਪਾਇਆ ਕਿ ਸਕੂਲਾਂ ਵਿੱਚ ਵਰਤਿਆ ਜਾਣ ਵਾਲਾ ਸਮਾਨ ਜਿਵੇਂ ਕਿ ਕਣਕ ਅਤੇ ਚਾਵਲ ਆਦਿ ਵਿੱਚ ਸੁਸਰੀ ਪਾਈ ਗਈ। ਇਸ ਉੱਪਰ ਸਖਤ ਨੋਟਿਸ ਲੈਂਦਿਆਂ ਉਨ੍ਹਾਂ ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਸ੍ਰੀਮਤੀ ਅਨੀਤਾ ਦਰਸ਼ੀ ਨੂੰ ਸਖਤ ਹਦਾਇਤ ਕੀਤੀ ਕਿ ਜ਼ਿਲ੍ਹੇ ਵਿੱਚ ਮੌਜੂਦ ਸਾਰੇ ਸਕੂਲਾਂ ਅਤੇ ਆਂਗਣਵਾੜੀ ਸੈਂਟਰਾਂ ਨੂੰ ਅਨਾਜ ਦੇ ਸਾਂਭ-ਸੰਭਾਲ ਲਈ ਸਖਤ ਹਦਾਇਤਾਂ ਜਾਰੀ ਕੀਤੀਆ ਜਾਣ ਤਾਂ ਜੋ ਭਵਿੱਖ ਵਿੱਚ ਇਸ ਤਰਾਂ ਦੀ ਖਾਮੀਆ ਨਾ ਮਿਲਣ। ਇਸ ਤੋਂ ਉਪਰੰਤ ਆਂਗਣਵਾੜੀ ਸੈਂਟਰਾਂ ਚੈਕਿੰਗ ਕੀਤੀ ਗਈ। ਆਂਗਣਵਾੜੀ ਸੈਟਰਾਂ ਵਿੱਚ ਦਿੱਤਾ ਜਾਣ ਵਾਲਾ ਸਮਾਨ ਵਰਕਰਾਂ ਵਲੋਂ ਆਪਣੇ ਘਰ ਰੱਖਣ ਦੇ ਮਾਮਲੇ ਦੀ ਉਨ੍ਹਾਂ ਸਖਤ ਨਿੰਦਾ ਕੀਤੀ। ਉਨ੍ਹਾਂ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਨੂੰ ਇਸ ਮਾਮਲੇ ਸਬੰਧੀ ਕਾਰਵਾਈ ਕਰਨ ਅਤੇ ਕਾਰਨ ਦੱਸੋ ਨੋਟਿਸ ਜਾਰੀ ਕਰਨ ਦੀ ਹਦਾਇਤ ਜਾਰੀ ਕੀਤੀ। ਇਸ ਤੋਂ ਉਪਰੰਤ ਪਿੰਡ ਦੋਲੇਵਾਲ ਵਿਖੇ ਮੌਜੂਦ ਰਾਸ਼ਨ ਡਿਪੂਆਂ ਵਿਖੇ ਹੋ ਰਹੀ ਕਣਕ ਦੀ ਵੰਡ ਦੀ ਚੈਕਿੰਗ ਕੀਤੀ ਗਈ। ਰਾਸ਼ਨ ਡਿਪੂ ਤੇ ਕਣਕ ਦੀ ਵੰਡ ਦਾ ਕੰਮ ਮੁਕੰਮਲ ਹੋ ਚੁੱਕਾ ਸੀ। ਰਾਸ਼ਨ ਡਿਪੂਆਂ ਤੇ ਕਮਿਸ਼ਨ ਨਾਲ ਸਬੰਧਤ ਜਾਗਰੂਕਤਾ ਬੈਨਰ ਅਤੇ ਸ਼ਿਕਾਇਤ ਬਾਕਸ ਮੌਜੂਦ ਨਹੀ ਸਨ ਅਤੇ ਡਿਪੂ ਨੂੰ ਆਪਣੇ ਘਰ ਵਿਖੇ ਹੀ ਚਲਾਇਆ ਜਾ ਰਿਹਾ ਸੀ, ਜਿਸਦੇ ਸਬੰਧੀ ਜ਼ਿਲ੍ਹਾ ਫੂਡ ਸਪਲਾਈ ਕੰਟਰਲੋਰ ਨੂੰ ਕਾਰਨ ਦੱਸੋ ਨੋਟਿਸ ਅਤੇ ਕਾਰਵਾਈ ਕਰਨ ਦੀ ਹਦਾਇਤ ਕੀਤੀ ਗਈ। ਇਸ ਅਚਨਚੇਤੀ ਦੌਰੇ ਦੌਰਾਨ ਚੇਤਨ ਪ੍ਰਕਾਸ਼ ਨੇ ਡਿਪੂ ਹੋਲਡਰਾਂ ਨੂੰ ਸਖਤ ਤਾੜਨਾ ਕੀਤੀ ਕਿ ਕਣਕ ਦੀ ਵੰਡ ਪ੍ਰਕਿਰਿਆ ਵਿੱਚ ਕਿਸੇ ਵੀ ਪ੍ਰਕਾਰ ਦੀ ਤਰੁੱਟੀ ਜਾਂ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਅਖੀਰ ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਹੋਰ ਚੈਕਿੰਗਾਂ ਸਮੇਂ ਸਮੇਂ 'ਤੇ ਕੀਤੀਆਂ ਜਾਣਗੀਆਂ ਅਤੇ ਨੈਸ਼ਨਲ ਫੂਡ ਸਕਿਉਰਿਟੀ ਐਕਟ-2013 ਅਤੇ ਦੀ ਪੰਜਾਬ ਫੂਡ ਸਕਿਉਰਿਟੀ ਰੂਲਜ਼-2016 ਦੀ ਕਿਸੇ ਵੀ ਤਰ੍ਹਾਂ ਦੀ ਉਲੰਘਣਾ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਟੇਟ ਫੂਡ ਕਮਿਸ਼ਨ ਆਮ ਜਨਤਾ ਨੂੰ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।