ਚੇਅਰਮੈਨ ਮਾਰਕੀਟ ਕਮੇਟੀ ਵੱਲੋਂ ਹਾਦਸਾ ਗ੍ਰਸਤ ਵਿਅਕਤੀਆਂ ਨੂੰ ਚੈਕ ਤਕਸੀਮ ਕੀਤੇ ਗਏ

ਫ਼ਰੀਦਕੋਟ 12 ਮਾਰਚ : ਸ਼੍ਰੀ ਅਮਨਦੀਪ ਸਿੰਘ (ਬਾਬਾ) ਚੇਅਰਮੈਨ ਮਾਰਕੀਟ ਕਮੇਟੀ, ਫਰੀਦਕੋਟ ਵੱਲੋਂ ਪੰਜਾਬ ਸਰਕਾਰ ਦੁਆਰਾ ਚਲਾਈ ਜਾ ਰਹੀ ਕਿਸਾਨ ਮਜਦੂਰ ਹਾਦਸਾ ਭਲਾਈ ਯੋਜਨਾ ਤਹਿਤ ਵੱਖ-ਵੱਖ ਹਾਦਸਾ ਗ੍ਰਸਤ ਵਿਅਕਤੀਆਂ ਨੂੰ ਦੇਣ ਯੋਗ ਵਿੱਤੀ ਸਹਾਇਤਾ ਦੇ ਚੈਕ ਤਕਸੀਮ ਕੀਤੇ ਗਏ। ਉਨ੍ਹਾਂ  ਵੱਲੋਂ ਦੱਸਿਆ ਗਿਆ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਦੀ ਅਗਵਾਈ ਵਾਲੀ ਸਰਕਾਰ ਦਾ ਸ਼ੁਰੂ ਤੋਂ ਹੀ ਮੁੱਖ ਟੀਚਾ ਰਿਹਾ ਹੈ ਕਿ ਪੰਜਾਬ ਦੇ ਹਰ ਵਰਗ ਦੀ ਹਰ ਪੱਖ ਤੋਂ ਸਹਾਇਤਾ ਕੀਤੀ ਜਾਵੇ। ਉਸ ਦੇ ਲਈ ਪੰਜਾਬ ਸਰਕਾਰ ਦੀ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਪੰਜਾਬ ਸਰਕਾਰ ਸੂਬੇ ਦੇ ਕਿਸਾਨਾ ਅਤੇ ਮਜਦੂਰਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ ਅਤੇ ਹਰ ਸਮੇਂ ਉਨ੍ਹਾਂ ਦੀ ਭਲਾਈ ਲਈ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਆਪ ਸਰਕਾਰ ਆਮ ਆਦਮੀ ਵੱਲੋਂ ਚੁਣੀ ਗਈ, ਆਮ ਲੋਕਾਂ ਦੀ ਆਪਣੀ ਸਰਕਾਰ ਹੈ ਅਤੇ ਪੰਜਾਬ ਸਰਕਾਰ ਵੱਲੋਂ ਹਰ ਇੱਕ ਲੋੜਵੰਦ ਇਨਸਾਨ ਦੀ ਲੋੜ ਮੁਤਾਬਿਕ ਮਦਦ ਕੀਤੀ ਜਾ ਰਹੀ ਹੈ। ਇਸੇ ਮੰਤਵ ਦੀ ਪੂਰਤੀ ਲਈ ਅੱਜ ਪੰਜਾਬ ਸਰਕਾਰ ਦੁਆਰਾ ਚਲਾਈ ਜਾ ਰਹੀ ਕਿਸਾਨ ਮਜਦੂਰ ਹਾਦਸਾ ਭਲਾਈ ਯੋਜਨਾ ਤਹਿਤ ਵੱਖ-ਵੱਖ ਹਾਦਸਾ ਗ੍ਰਸਤ ਵਿਅਕਤੀਆਂ ਨੂੰ ਚੈਕ ਤਕਸੀਮ ਕੀਤੇ ਗਏ ਹਨ