ਚੇਅਰਮੈਨ ਸੁਖਜਿੰਦਰ ਕਾਉਣੀ ਨੇ ਪਿਉਰੀ ਪਿੰਡ ਨੂੰ ਪਾਣੀ ਵਾਲਾ ਟੈਂਕਰ ਦਿੱਤਾ

ਸ੍ਰੀ ਮੁਕਤਸਰ ਸਾਹਿਬ, 16 ਅਗਸਤ 2024 : ਜਿ਼ਲ੍ਹਾ ਯੋਜਨਾ ਬੋਰਡ ਸ਼੍ਰੀ ਮੁਕਤਸਰ ਸਾਹਿਬ ਦੇ ਚੇਅਰਮੈਨ ਸੁਖਜਿੰਦਰ ਸਿੰਘ ਕਾਉਣੀ ਵੱਲੋਂ ਵੱਖ-ਵੱਖ ਪਿੰਡਾਂ ਵਿੱਚ ਆਪਣੇ ਕੋਟੇ ਵਿੱਚੋਂ ਕਈ ਤਰ੍ਹਾਂ ਦੇ ਲੋਕਾਂ ਦੀ ਲੋੜ ਵਾਲੇ ਕਾਰਜ ਕੀਤੇ ਗਏ ਹਨ। ਇਸੇ ਲੜੀ ਤਹਿਤ ਉਹਨਾਂ ਪਿੰਡ ਪਿਉਰੀ ਦੇ ਲੋਕਾਂ ਦੀ ਸੁਵਿਧਾ ਲਈ ਪਾਣੀ ਵਾਲਾ ਟੈਂਕਰ ਸਵਰਗਵਾਸੀ ਰੇਸ਼ਮ ਸਿੰਘ ਦੀ ਯਾਦ ਵਿੱਚ ਪਿੰਡ ਵਾਸੀਆਂ ਨੂੰ ਭੇਂਟ ਕੀਤਾ। ਇਸ ਮੌਕੇ ਤੇ ਸੰਬੋਧਨ ਕਰਦਿਆਂ ਸੁਖਜਿੰਦਰ ਸਿੰਘ ਕਾਉਣੀ ਨੇ ਕਿਹਾ ਕਿ ਸਾਡੇ ਵੀਰ ਸਵਰਗਵਾਸੀ ਰੇਸ਼ਮ ਸਿੰਘ ਦੀ ਇੱਛਾ ਸੀ ਕਿ ਉਹਨਾਂ ਦੇ ਪਿੰਡ ਵਿੱਚ ਲੋਕਾਂ ਨੂੰ ਪੀਣ ਵਾਲੇ ਪਾਣੀ ਦੇ ਪ੍ਰਬੰਧ ਲਈ ਇੱਕ ਟੈਂਕਰ ਦਿੱਤਾ ਜਾਵੇ ਪਰ ਅੱਜ ਸਾਡਾ ਵੀਰ ਸਾਡੇ ਵਿੱਚ ਨਹੀਂ। ਉਹਨਾਂ ਦੇ ਪਰਿਵਾਰ ਦੀ ਮੌਜੂਦਗੀ ਵਿੱਚ ਅਸੀਂ ਇਹ ਟੈਂਕਰ ਸਾਰੇ ਪਿੰਡ ਵਾਸੀਆਂ ਨੂੰ ਸਪੁਰਦ ਕਰ ਰਹੇ ਹਾਂ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀ ਸੇਵਾ ਵਿੱਚ ਲੱਗੀ ਹੋਈ ਹੈ। ਹਰ ਖੇਤਰ ਵਿੱਚ ਜਿੱਥੇ ਸੁਧਾਰ ਕੀਤੇ ਗਏ ਹਨ ਤੇ ਲੋਕਾਂ ਨੂੰ ਸੁਵਿਧਾਵਾਂ ਉਪਲਬਧ ਕਰਵਾਈਆਂ ਗਈਆਂ ਹਨ। ਗਿੱਦੜਵਾਹਾ ਹਲਕੇ ਵਿੱਚ ਉਨਾਂ ਵੱਲੋਂ ਆਪਣੇ ਜ਼ਿਲ੍ਹਾ ਯੋਜਨਾ ਬੋਰਡ ਦੇ ਕੋਟੇ ਵਿੱਚੋਂ ਕਈ ਤਰ੍ਹਾਂ ਦੇ ਕਾਰਜ ਨੇਪਰੇ ਚਾੜੇ ਗਏ ਹਨ। ਜਿਹੜੀਆਂ ਸਮੱਸਿਆਵਾਂ ਲੰਬੇ ਸਮੇਂ ਤੋਂ ਸਨ ਉਹਨਾਂ ਦਾ ਹੱਲ ਕੀਤਾ ਗਿਆ ਹੈ। ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਆਗੂ ਤੇ ਵਰਕਰ ਵੀ ਹਾਜ਼ਰ ਸਨ। ਪਿੰਡ ਵਾਸੀਆਂ ਵੱਲੋਂ ਚੇਅਰਮੈਨ ਸੁਖਜਿੰਦਰ ਸਿੰਘ ਕਾਉਣੀ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਗੁਰਪ੍ਰੀਤ ਸਿੰਘ ਮੈਂਬਰ, ਕੁਲਦੀਪ ਸਿੰਘ, ਡਾ ਹਰਪ੍ਰੀਤ ਸਿੰਘ, ਗੁਰਜੀਤ ਸਿੰਘ,ਰਵਿੰਦਰ ਸਿੰਘ, ਧਰਮਪਾਲ ਸਿੰਘ, ਮਨਜੀਤ ਕੌਰ, ਲੱਖਾ, ਰਾਜਾ ਮੱਲਣ ਮੈਂਬਰ ਲੇਬਰ ਬੋਰਡ ਪੰਜਾਬ, ਮਨਦੀਪ ਬਰਾੜ ਵੀ ਮੌਜੂਦ ਸਨ।