ਜ਼ਿਲ੍ਹਾ ਵਿੱਤ ਅਤੇ ਯੋਜਨਾ ਕਮੇਟੀ ਦੇ ਚੇਅਰਮੈਨ ਵਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਤੋਂ ਲਿੰਕ ਰੋਡ ਦਾ ਰੁਕਿਆ ਕੰਮ ਮੁੜ ਕਰਵਾਇਆ ਸ਼ੁਰੂ

  • ਕਰੀਬ 11 ਕਿਲੋਮੀਟਰ ਸੜ੍ਹਕ ਦੇ ਨਿਰਮਾਣ ਨਾਲ ਇਲਾਕੇ ਦੇ ਲੋਕਾਂ ਨੂੰ ਮਿਲੇਗੀ ਰਾਹਤ - ਸ਼ਰਨਪਾਲ ਸਿੰਘ ਮੱਕੜ
  • ਕਿਹਾ! ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ

ਰਾਏਕੋਟ, 11 ਮਈ (ਚਮਕੌਰ ਸਿੰਘ ਦਿਓਲ) : ਚੇਅਰਮੈਨ ਜ਼ਿਲ੍ਹਾ ਵਿੱਤ ਅਤੇ ਯੋਜਨਾ ਕਮੇਟੀ/ਜ਼ਿਲ੍ਹਾ ਪ੍ਰਧਾਨ ਲੁਧਿਆਣਾ ਸ਼ਰਨ ਪਾਲ ਸਿੰਘ ਮੱਕੜ ਵਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਤੋਂ ਲਿੰਕ ਰੋਡ ਵਾਇਆ ਲੀਲ, ਸਰਾਭਾ, ਅਬੂਵਾਲ, ਸੁਧਾਰ ਤੱਕ 11.20 ਕਿਲੋਮੀਟਰ ਸੜ੍ਹਕ ਦਾ ਰੁਕਿਆ ਹੋਇਆ ਕੰਮ ਮੁੜ ਤੋਂ ਸ਼ੁਰੂ ਕਰਵਾਇਆ। ਚੇਅਰਮੈਨ ਮੱਕੜ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਅਧੀਨ ਐਨ.ਐਚ-13 ਤੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਤੋਂ ਲਿੰਕ ਰੋਡ ਵਾਇਆ ਲੀਲ, ਸਰਾਭਾ, ਅਬੂਵਾਲ, ਸੁਧਾਰ ਸੜ੍ਹਕ ਜਿਸਦੀ ਦੇਖ ਰੇਖ ਦੀ ਜ਼ਿਮੇਵਾਰੀ ਮੰਡੀ ਬੋਰਡ ਕੋਲ ਹੈ ਜਿਸਦੀ ਲੰਬਾਈ ਕਰੀਬ 11.20 ਕਿਲੋਮੀਟਰ ਹੈ। ਉਨ੍ਹਾਂ ਦੱਸਿਆ ਕਿ ਲਗਭਗ ਪਿਛਲੇ 1.5 ਤੋਂ 2 ਸਾਲ ਤੋਂ ਪ੍ਰੀਮਿਕਸ ਪੱਥਰ ਪਾ ਕੇ ਇਸ ਸੜ੍ਹਕ ਦਾ ਕੰਮ ਰੁਕਿਆ ਹੋਇਆ ਸੀ ਜਿਸਨੂੰ ਮੁੜ  ਸ਼ੁਰੂ ਕਰਾਉਣ ਲਈ ਪਿਛਲੇ ਸਮੇਂ ਤੋਂ ਜਾਰੀ ਜਦੋ-}ਹਿਦ ਨੂੰ ਬੂਰ ਪਿਆ ਹੈ। ਇਸ ਮੌਕੇ ਉਨ੍ਹਾਂ ਮੰਡੀ ਬੋਰਡ ਦੇ ਅਧਿਕਾਰੀ ਐਸ.ਡੀ.ਓ ਵਰਿੰਦਰ ਸਿੰਘ ਨੂੰ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਸੜ੍ਹਕ ਬਣਾਉਂਦੇ ਹੋਏ ਇਸ ਦੀ ਗੁਣਵੱਤਾ ਵਿੱਚ ਕਿਸੇ ਕਿਸਮ ਦਾ ਸਮਝੌਤਾ ਨਾ ਕੀਤਾ ਜਾਵੇ। ਉਨ੍ਹਾਂ ਸਪੱਸ਼ਟ ਕੀਤਾ ਕਿ ਪਿਛਲੇ ਕਾਫੀ ਸਮੇਂ ਤੋਂ ਸੜ੍ਹਕ ਦਾ ਕੰਮ ਰੁਕਣ ਕਰਕੇ ਵਪਾਰ ਸਬੰਧੀ ਜੋ ਘਾਟਾ ਇਲਾਕੇ ਦੇ ਲੋਕਾਂ ਨੂੰ ਪੈ ਰਿਹਾ ਸੀ ਉਸ ਮੁਸੀਬਤ ਤੋਂ ਬਾਹਰ ਆਉਣ ਦੀ ਖੁਸ਼ੀ ਵਿੱਚ ਸਥਾਨਕ ਲੋਕਾਂ ਦੇ ਨਾਲ ਆਰ.ਜੀ. ਫਿਲਿੰਗ ਸਟੇਸ਼ਨ ਦੇ ਮਾਲਿਕ ਧਰਮਿੰਦਰ ਸਿੰਘ ਨੇ ਲੱਡੂ ਵੰਡ ਕੇ ਚੇਅਰਮੈਨ ਮੱਕੜ ਹੋਰਾਂ ਦਾ ਮੂੰਹ ਮਿੱਠਾ ਕਰਵਾਇਆ। ਚੇਅਰਮੈਨ ਮੱਕੜ ਨੇ ਕਿਹਾ ਸੂਬੇ ਵਿੱਚ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਇਸ ਮੌਕੇ ਤੇ ਮੰਡੀ ਬੋਰਡ ਵੱਲੋਂ ਐਸ.ਈ.ਅਮਨਦੀਪ ਸਿੰਘ, ਪਿੰਡ ਅਬੂਵਾਲ ਦੇ ਪੰਚਾਇਤ ਮੈਂਬਰ ਜਸਬੀਰ ਸਿੰਘ, ਲਖਵੀਰ ਸਿੰਘ, ਲੰਬਰਦਾਰ ਜਸਬੀਰ ਸਿੰਘ, ਚਰਨ ਸਿੰਘ, ਜਗਦੀਪ ਸਿੰਘ, ਅੰਮ੍ਰਿਤ ਪਾਲ ਸਿੰਘ, ਹਰਮੀਤ ਸਿੰਘ, ਅਮਰਜੀਤ ਸਿੰਘ ਅਤੇ ਆਮ ਆਦਮੀ ਪਾਰਟੀ ਵੱਲੋਂ ਹਲਕਾ ਰਾਏਕੋਟ ਤੋਂ ਰਮੇਸ਼ ਕੁਮਾਰ ਜੈਨ, ਬ੍ਰਹਮਦੀਪ ਸਿੰਘ, ਤੇਜਿੰਦਰ ਸਿੰਘ ਰਿੰਕੂ, ਨਰਿੰਦਰ ਧਵਨ ਅਤੇ ਹਰਮਨਦੀਪ ਸਿੰਘ ਮੱਕੜ ਵੀ ਮੌਜੂਦ ਸਨ।