ਸੈਂਟਰ ਪੱਧਰੀ ਪ੍ਰਾਇਮਰੀ ਖੇਡਾਂ ’ਚ ਸਰਕਾਰੀ ਪ੍ਰਾਇਮਰੀ ਸਕੂਲ ਸੰਘੇੜਾ ਦੇ ਖਿਡਾਰੀਆਂ ਨੇ ਓਵਰਆਲ ਟਰਾਫੀ ਉੱਪਰ ਕੀਤਾ ਕਬਜ਼ਾ

  • ਵੱਖ-ਵੱਖ ਖੇਡਾਂ 'ਚ ਬੱਚਿਆਂ ਨੇ 70 ਗੋਲਡ ਮੈਡਲ ਤੇ 53 ਸਿਲਵਰ ਮੈਡਲ ਕੀਤੇ ਹਾਸਲ

ਬਰਨਾਲਾ, 20 ਸਤੰਬਰ 2024 : ਜ਼ਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ) ਮੈਡਮ ਇੰਦੂ ਸਿਮਕ ਤੇ ਉੱਪ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਨੀਰਜਾ ਬਾਂਸਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੈਂਟਰ ਵਜੀਦਕੇ ਕਲਾਂ ਦੀਆਂ ਖੇਡਾਂ ਜੋ ਕਿ ਸਰਕਾਰੀ ਪ੍ਰਾਇਮਰੀ ਸਕੂਲ ਅਮਲਾ ਸਿੰਘ ਵਾਲੇ ਵਿਖੇ ਹੋਈਆਂ ’ਚ ਸਰਕਾਰੀ ਪ੍ਰਾਇਮਰੀ ਸਕੂਲ ਸੰਘੇੜਾ ਦੇ ਬੱਚਿਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਟਰਾਫੀ 'ਤੇ ਕਬਜ਼ਾ ਕੀਤਾ। ਮੁੱਖ ਅਧਿਆਪਕ ਸੁਖਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੇਡਾਂ ਦੇ ਨੋਡਲ ਇੰਚਾਰਜ ਕਿਰਨਜੀਤ ਕੌਰ ਤੇ ਪਰਮਿੰਦਰ ਕੌਰ ਦੀ ਦੇਖ-ਰੇਖ ’ਚ ਸਕੂਲ ’ਚ ਹਰਵਿੰਦਰ ਕੌਰ ਨੇ ਯੋਗਾ ਤੇ ਜਿਮਨਾਸਟਿਕ, ਨਿਤਿਨ ਕੁਮਾਰ ਨੇ ਸ਼ਤਰੰਜ, ਮੁਮਤਾਜ ਬੇਗਮ ਤੇ ਨਵਦੀਪ ਸਿੰਘ ਨੇ ਕਬੱਡੀ ਤੇ ਕੁਸ਼ਤੀ, ਸੰਦੀਪ ਕੁਮਾਰ ਨੇ ਬੈਡਮਿੰਟਨ ਬਲਜੀਤ ਕੌਰ ਨੇ ਅਥਲੈਟਿਕਸ, ਸ਼੍ਰੀਮਤੀ ਸੁਖਜਿੰਦਰ ਕੌਰ ਰੱਸਾਕਸੀ, ਕਿਰਨ ਰਾਣੀ ਨੇ ਖੋ-ਖੋ ਤੇ ਨਵਦੀਪ ਸਿੰਘ ਫੁਟਬਾਲ ਆਦਿ ਵਲੋਂ ਖੇਡਾਂ ਦੀ ਤਿਆਰੀ ਕਰਵਾਈ ਗਈ ਜਿਸ ’ਚ ਵੱਖ-ਵੱਖ ਖੇਡਾਂ ’ਚ ਹਿੱਸਾ ਲੈਂਦੇ ਹੋਏ ਸੈਂਟਰ ਪੱਧਰ ’ਤੇ ਬੱਚਿਆਂ ਨੇ ਸੋਨੇ ਤੇ ਚਾਂਦੀ ਦੇ ਤਗਮਿਆਂ ਨਾਲ ਜਿੱਤ ਹਾਸਲ ਕਰਕੇ ਓਵਰਆਲ ਟਰਾਫੀ ਉੱਪਰ ਕਬਜ਼ਾ ਕੀਤਾ। ਸੈਂਟਰ ਪੱਧਰੀ ਖੇਡਾਂ ’ਚ ਬੱਚਿਆਂ ਨੇ ਕਬੱਡੀ ਲੜਕੇ, ਕਬੱਡੀ ਲੜਕੀਆਂ, ਸ਼ਤਰੰਜ ਲੜਕੇ, ਸ਼ਤਰੰਜ ਲੜਕੀਆਂ, ਰੱਸਾਕੱਸੀ, ਬੈਡਮਿੰਟਨ ਲੜਕੇ, ਬੈਡਮਿੰਟਨ ਲੜਕੀਆਂ, ਜਿਮਨਾਸਿਕ, ਗੋਲਾ ਸੁੱਟਣਾ ਲੜਕੇ, ਗੋਲਾ ਸੁੱਟਣਾ ਲੜਕੀਆਂ, ਕਰਾਟੇ, ਕੁਸ਼ਤੀ 32 ਕਿੱਲੋ, 100 ਮੀਟਰ ਲੜਕੇ ਲੜਕੀਆਂ, 200 ਮੀਟਰ ਲੜਕੇ ’ਚ ਕੁੱਲ 70 ਗੋਲਡ ਮੈਡਲ ਜਿੱਤੇ ਤੇ ਇਸ ਤੋਂ ਇਲਾਵਾ ਖੋ-ਖੋ ਲੜਕੇ, ਖੋ-ਖੋ ਲੜਕੀਆਂ, ਗੋਲਾ ਸੁੱਟਣਾ ਲੜਕੇ, ਗੋਲਾ ਸੁੱਟਣ ਲੜਕੀਆਂ, ਯੋਗਾ ਲੜਕੇ, ਯੋਗਾ ਲੜਕੀਆ, ਜਿਮਨਾਸਟਿਕ ਲੜਕੇ, ਕੁਸ਼ਤੀਆਂ 25 ਕਿਲੋ, ਕੁਸ਼ਤੀਆਂ 28 ਕਿਲੋ, 400 ਮੀਟਰ ਲੜਕੀਆਂ 600 ਲੜਕੇ ਤੇ ਰੀਲੇਅ ਲੜਕੇ ਤੇ ਲੜਕੀਆਂ ਨੇ ਕੁੱਲ 53 ਸਿਲਵਰ ਮੈਡਲ ਜਿੱਤੇ। ਇਸ ਤਰ੍ਹਾਂ ਬੱਚਿਆਂ ਨੇ ਹਰ ਵਾਰ ਦੀ ਤਰ੍ਹਾਂ ਓਵਰਆਲ ਟਰਾਫੀ ਉੱਪਰ ਕਬਜ਼ਾ ਕਰ ਕੇ ਸੰਘੇੜੇ ਦਾ ਨਾਮ ਰੌਸ਼ਨ ਕੀਤਾ। ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਸੁਖਵਿੰਦਰ ਸਿੰਘ ਖਾਲਸਾ ਤੇ ਉੱਪ ਚੇਅਰਮੈਨ ਜਗਤਾਰ ਸਿੰਘ ਨੇ ਜੇਤੂ ਵਿਦਿਆਰਥੀਆਂ ਤੇ ਤਿਆਰੀ ਕਰਵਾਉਣ ਵਾਲੇ ਅਧਿਆਪਕਾਂ ਨੂੰ ਮੁਬਾਰਕਾਂ ਦਿੱਤੀ ਤੇ ਬਲਾਕ ਪੱਧਰੀ ਖੇਡਾਂ ਦੀ ਤਿਆਰੀ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਰਜਿੰਦਰ ਨਿੱਝਰ, ਮੈਡਮ ਬਲਵਿੰਦਰ ਕੌਰ, ਮੈਡਮ ਨੀਲਮ ਰਾਣੀ, ਮੈਡਮ ਰੋਜ਼ੀ, ਮੈਡਮ ਸੁਮਨ ਆਦਿ ਹਾਜ਼ਰ ਸਨ।