ਪੰਜਾਬ ਹੈਂਡੀਕਰਾਫਟ ਫੈਸਟੀਵਲ ਦੀਆਂ ਰੌਣਕਾਂ 

  • ਪੰਜਾਬ ਹੈਂਡੀਕਰਾਫਟ ਮੇਲੇ ਦਾ ਚੌਥਾ ਦਿਨ ਦੇਸ਼ ਭਗਤੀ ਅਤੇ ਪੰਜਾਬੀ ਲੋਕ ਗੀਤ ਨਾਲ ਗੂੰਜਿਆ ਪੰਡਾਲ, ਦਰਸ਼ਕਾਂ ਖੂਬ ਮਾਣਿਆ ਆਨੰਦ
  • ਕਵਿਤਾਵਾਂ, ਸਕਿੱਟਾਂ, ਫੋਕ ਆਰਕੈਸਟਰਾ ਅਤੇ ਲੁੱਡੀ ਨੇ ਪਾਈ ਧਮਾਲ

ਫਾਜ਼ਿਲਕਾ 9 ਨਵੰਬਰ : ਫਾਜ਼ਿਲਕਾ ਦੇ ਪ੍ਰਤਾਪ ਬਾਗ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਫਾਜ਼ਿਲਕਾ ਦੀ ਅਗਵਾਈ ਹੇਠ ਚੱਲ ਰਹੇ ਪੰਜਾਬ ਹੈਂਡੀਕਰਾਫਟ ਮੇਲੇ  ਦੇ ਚੌਥਾ ਦਿਨ ਦੇਸ਼ ਭਗਤੀ ਅਤੇ ਪੰਜਾਬੀ ਲੋਕ ਗੀਤਾਂ ਨਾਲ ਗੂੰਜਦਾ ਨਜ਼ਰ ਆਇਆ ਤੇ ਫਾਜ਼ਿਲਕਾ ਵਾਸੀਆਂ ਨੇ ਮੇਲੇ ਦਾ ਖੂਬ ਆਨੰਦ ਮਾਣਿਆ। ਦੇਸ਼ ਭਗਤੀ ਦੇ ਗਾਣ, ਲੋਕ ਗੀਤ, ਫੋਕ ਆਰਕੈਸਟਰਾ, ਸਕਿੱਟ, ਕਲੀ ਤੇ ਲੁੱਡੀ ਆਦਿ ਵਿੱਚ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਨੇ ਕਾਫੀ ਧਮਾਲ ਪਾਈ ਤੇ ਦਰਸ਼ਕਾਂ ਨੂੰ ਆਪਣੇ ਵੱਲ ਆਕਰਸ਼ਿਤ ਕੀਤਾ। ਪੰਜਾਬ ਹੈਂਡੀਕਰਾਫਟ ਫੈਸਟੀਵਲ ਦੇ ਚੌਥੇ ਦਿਨ ਦੀ ਸ਼ੁਰੂਆਤ ਡੀ.ਏ.ਵੀ. ਕਾਲਜ ਅਬੋਹਰ ਦੇ ਵਿਦਿਆਰਥੀਆਂ ਵੱਲੋਂ ਦੇਸ਼ ਭਗਤੀ ਦੇ ਗਾਣ ਦੇ ਨਾਲ-ਨਾਲ ਲੋਕ ਗੀਤ, ਗਿਧਾ ਪੇਸ਼ ਕੀਤਾ ਗਿਆ। ਭਾਗ ਸਿੰਘ ਖਾਲਸਾ ਕਾਲਜ ਅਬੋਹਰ ਦੇ ਵਿਦਿਆਰਥੀਆਂ ਵੱਲੋਂ ਲੋਕ ਗੀਤ, ਵਾਰ, ਕਲੀ ਨੇ ਫਾਜ਼ਿਲਕਾ ਵਾਸੀਆਂ ਦਾ ਕਾਫੀ ਦਿਲ ਪਰਚਾਵਾ ਕੀਤਾ। ਇਸ ਤੋਂ ਬਾਅਦ ਗੁਰੂ ਨਾਨਕ ਖਾਲਸਾ ਕਾਲਜ ਦੀ ਸਕਿੱਟ (ਲਾਟਰੀ) ਤੇ ਸਰਕਾਰੀ ਕਾਲਜ ਫਾਜ਼ਿਲਕਾ ਦੀ ਮਮਿਕਰੀ ਤੇ ਲੋਕ ਗੀਤ ਹੀਰ ਵਾਰਸ ਦੀ ਪੇਸ਼ਕਾਰੀ ਦਾ ਦਰਸ਼ਕਾਂ ਖੂਬ ਆਨੰਦ ਮਾਣਿਆ । ਇਸ ਉਪਰੰਤ ਗੁਰੂ ਨਾਨਕ ਖਾਲਸਾ ਕਾਲਜ ਦੇ ਲੜਕਿਆਂ ਵੱਲੋਂ ਕਵਿਤਾ ਸਿੰਘਾਂ ਦਾ ਪੰਜਾਬ, ਨਾਚ, ਲੁੱਡੀ ਦੀ ਪੇਸ਼ਕਾਰੀ ਨੇ ਆਪਣੀ ਧਮਾਲ ਪਾਉਂਦਿਆਂ ਸਮੂਹ ਹਾਜ਼ਰੀਨ ਨੂੰ ਤਾੜੀਆਂ ਮਾਰਨ ਲਈ ਮਜ਼ਬੂਰ ਕਰ ਦਿੱਤਾ।ਇਸ ਮੌਕੇ ਗੋਪੀ ਚੰਦ ਆਰਿਆ ਮਹਿਲਾ ਕਾਲਜ ਅਬੋਹਰ ਵੱਲੋਂ ਲੋਕ ਗੀਤ, ਕਵੀਸ਼ਰੀ ਤੇ ਫੋਕ ਆਰਕੈਸਰਾ ਦੀ ਪੇਸ਼ਕਾਰੀ ਕੀਤੀ ਗਈ। ਇਸ ਮੇਲੇ ਵਿੱਚ ਫਾਜ਼ਿਲਕਾ ਅਤੇ ਬਾਹਰਲੇ ਸੂਬਿਆਂ ਤੋਂ ਆਏ ਵੱਖ-ਵੱਖ ਸ਼ਿਲਪਕਾਰਾਂ ਦੀਆਂ ਹਸਤਕਾਰੀ ਪ੍ਰਦਰਸ਼ੀਆਂ ਜਿੱਥੇ ਮੇਲੇ ਦੀ ਸੋਭਾ ਵਧਾ ਰਹੀਆਂ ਸਨ ਤੇ ਉੱਥੇ ਫਾਜ਼ਿਲਕਾ ਵਾਸੀ ਪ੍ਰਦਰਸਨੀਆਂ ਵੱਲ ਖਿੱਚੇ ਜਾ ਰਹੇ ਹਨ ਤੇ ਪ੍ਰਦਰਸ਼ਨੀਆਂ ਦਾ ਆਨੰਦ ਮਾਣਦੇ ਹੋਏ ਖਰੀਦਦਾਰੀ ਵੀ ਕਰ ਰਹੇ ਸਨ। ਹਸਤਕਾਰੀ ਪ੍ਰਦਰਸ਼ਨੀਆਂ ਅਤੇ ਸੱਭਿਆਚਾਰਕ ਪ੍ਰੋਗਰਾਮ ਵਿੱਚ ਫਾਜ਼ਿਲਕਾ ਵਾਸੀ ਤੇ ਖਾਸ ਕਰ ਨੌਜਵਾਨ ਪੁਰਾਤਨ ਵਿਰਸੇ ਅਤੇ ਪੁਰਾਤਨ ਸੱਭਿਆਚਾਰ ਤੋਂ ਜਾਣੂੰ ਹੋ ਰਹੇ ਸਨ ਅਤੇ ਉੱਥੇ ਲੱਗੇ ਦਿਲ ਪਰਚਾਵੇ ਪੰਘੂੜਿਆਂ ਦਾ ਨੰਨ੍ਹੇ ਮੁੰਨ੍ਹੇ ਆਨੰਦ ਵੀ ਮਾਣ ਰਹੇ ਸਨ। ਇਸ ਮੌਕੇ ਸਟੇਜ ਸੰਚਾਲਨ ਦੀ ਭੂਮਿਕਾ ਪ੍ਰੋਫੈਸਰ ਕੁਲਵਿੰਦਰ ਸੰਧੂ ਤੇ ਮੈਡਮ ਸਤਿੰਦਰਜੀਤ ਕੌਰ ਵੱਲੋਂ ਬਾਖੂਬੀ ਨਿਭਾਈ ਗਈ। ਇਸ ਦੌਰਾਨ ਮੈਡਮ ਵਨੀਤਾ ਕਟਾਰੀਆਂ ਅਤੇ ਅਜੇ ਗੁਪਤਾ ਤੇ ਦਿਨੇਸ਼ ਸਰਮਾ ਵੱਲੋਂ ਪ੍ਰਸ਼ਨੋਤਰੀ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਤੋਂ ਪ੍ਰਸ਼ਨ ਪੁੱਛੇ ਅਤੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਦੌਰਾਨ ਜ਼ਿਲ੍ਹਾ ਸਿਖਿਆ ਅਫਸਰ ਐਲੀਮੈਂਟਰੀ ਦੌਲਤ ਰਾਮ, ਉੱਪ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਪੰਕਜ ਅੰਗੀ, ਉੱਪ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਮੈਡਮ ਅੰਜੂ ਸੇਠੀ, ਸੱਭਿਆਚਾਰਕ ਪ੍ਰੋਗਰਾਮ ਦੇ ਨੋਡਲ ਅਫਸਰ ਸਤਿੰਦਰ ਬੱਤਰਾ, ਜ਼ਿਲ੍ਹਾ ਭਾਸ਼ਾ ਅਫਸਰ ਭੁਪਿੰਦਰ ਓਤਰੇਜਾ, ਪ੍ਰਫੈਸਰ ਗੁਰਰਾਜ ਚਹਿਲ, ਪ੍ਰੋਫੈਸਰ ਪਰਦੀਪ ਕੁਮਾਰ, ਪ੍ਰਿੰਸੀਪਲ ਪਰਦੀਪ ਕੰਬੋਜ ਅਤੇ ਪ੍ਰਿੰਸੀਪਲ ਰਜਿੰਦਰ ਵਿਖੋਣਾ ਆਦਿ ਹਾਜ਼ਰ ਸਨ।