ਬਾਬਾ ਬੰਦਾ ਸਿੰਘ ਬਹਾਦਰ ਜੀ ਦਾ 307ਵਾਂ ਸ਼ਹੀਦੀ ਦਿਹਾੜਾ ਮਨਾਉਣ ਲਈ ਬਾਵਾ ਰਕਬਾ ਭਵਨ ਤੋਂ ਅਮਰੀਕਾ ਲਈ ਹੋਏ ਰਵਾਨਾ

  • ਗੁਰਮੀਤ ਗਿੱਲ, ਬਹਾਦਰ ਸਿੰਘ ਸਿੱਧੂ, ਮਨਦੀਪ ਸਿੰਘ ਹਾਂਸ, ਜਸਮੇਲ ਸਿੰਘ ਸਿੱਧੂ ਅਤੇ ਸਿੱਧ ਮਹੰਤ ਸਾਰੇ ਪ੍ਰਬੰਧ ਕਰਨਗੇ

ਮੁੱਲਾਂਪੁਰ ਦਾਖਾ, 22 ਮਈ : ਅੱਜ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਕੌਮੀ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਰਕਬਾ ਭਵਨ ਤੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਓਟ ਆਸਰਾ ਲੈਂਦਿਆਂ ਅਮਰੀਕਾ ਦੀ ਧਰਤੀ 'ਤੇ ਬਾਬਾ ਜੀ ਦੇ 307ਵੇਂ ਸ਼ਹੀਦੀ ਦਿਹਾੜੇ ਸਬੰਧੀ ਸਮਾਗਮਾਂ 'ਚ ਹਿੱਸਾ ਲੈਣ ਲਈ ਰਵਾਨਾ ਹੋਏ। ਇਸ ਸਮੇਂ ਬਾਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 23 ਮਈ ਤੋਂ 11 ਜੂਨ ਤੱਕ ਸਮਾਗਮਾਂ ਦੀ ਰੂਪ ਰੇਖਾ ਫਾਊਂਡੇਸ਼ਨ ਦੇ ਅੰਤਰਰਾਸ਼ਟਰੀ ਪ੍ਰਧਾਨ ਗੁਰਮੀਤ ਸਿੰਘ ਗਿੱਲ, ਕਨਵੀਨਰ ਅੰਤਰਰਾਸ਼ਟਰੀ ਫਾਊਂਡੇਸ਼ਨ ਬਹਾਦਰ ਸਿੰਘ ਸਿੱਧੂ, ਚੇਅਰਮੈਨ ਅੰਤਰਰਾਸ਼ਟਰੀ ਫਾਊਂਡੇਸ਼ਨ ਮਨਦੀਪ ਸਿੰਘ ਹਾਂਸ, ਜਸਮੇਲ ਸਿੰਘ ਸਿੱਧੂ ਰਕਬਾ (ਸਾਰੇ ਟਰੱਸਟੀ ਭਵਨ ਰਕਬਾ) ਜਦਕਿ ਉੱਘੇ ਬਿਜਨੈਸਮੈਨ ਜੇ.ਪੀ. ਸਿੰਘ ਖਹਿਰਾ ਸਰਪ੍ਰਸਤ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਯੂ.ਐੱਸ.ਏ., ਕੁਲਰਾਜ ਸਿੰਘ ਗਰੇਵਾਲ, ਸੁੱਖੀ ਘੁੰਮਣ, ਨਿਰਮਲ ਦਾਸ ਮਹੰਤ, ਸਿੱਧ ਮਹੰਤ ਸ਼ਿਕਾਗੋ ਅਡਿਆਨਾ ਇੰਡੀਅਨ ਐਪਲਿਸ ਅਤੇ ਮਿਸ਼ੀਗਨ ਵਿਖੇ ਸਮਾਗਮ ਆਯੋਜਿਤ ਕਰਨਗੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੀ ਬਾਵਾ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਲਾਸਾਨੀ ਕੁਰਬਾਨੀ ਦੀ ਕਿਤੇ ਕੋਈ ਮਿਸਾਲ ਨਹੀਂ। ਬਾਬਾ ਜੀ ਨੇ ਛੋਟੇ ਸਾਹਿਬਜਾਦਿਆਂ ਦੀ ਸ਼ਹੀਦੀ ਦਾ ਬਦਲਾ ਲੈਂਦਿਆਂ ਸਰਹਿੰਦ ਫਤਿਹ ਕਰਕੇ ਮੁਗਲਾਂ ਦੇ 700 ਸਾਲ ਦੇ ਰਾਜ ਦਾ ਖਾਤਮਾ ਕੀਤਾ ਅਤੇ ਪਹਿਲੇ ਸਿੱਖ ਲੋਕ ਰਾਜ ਦੀ ਨੀਂਹ ਰੱਖੀ। ਉਨ੍ਹਾਂ ਕਿਹਾ ਕਿ ਬਾਬਾ ਜੀ ਦਾ ਜੀਵਨ ਸਾਨੂੰ ਜੁਲਮ ਖਿਲਾਫ ਲੜਨ ਦੀ ਪ੍ਰੇਰਨਾ ਦਿੰਦਾ ਹੈ। ਉਨ੍ਹਾਂ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਬਾਬਾ ਜੀ ਦੇ ਜੀਵਨ ਸਬੰਧੀ ਦਿਹਾੜੇ ਦੇਸ਼ ਵਿਦੇਸ਼ ਅੰਦਰ ਧੂਮ ਧਾਮ ਨਾਲ ਮਨਾਏ ਜਾਂਦੇ ਹਨ ਅਤੇ ਉਨ੍ਹਾਂ ਵੱਲੋਂ ਕੋਸ਼ਿਸ਼ ਕੀਤੀ ਜਾਵੇਗੀ ਕਿ ਬਾਬਾ ਜੀ ਦੇ ਜੀਵਨ ਫਲਸਫੇ ਨੂੰ ਪੂਰੀ ਦੁਨੀਆ ਅੰਦਰ ਪਹੁੰਚਾਇਆ ਜਾਵੇ ਜੋ ਕਿ ਸਿੱਖ ਕੌਮ ਲਈ ਮਾਣ ਵਾਲੀ ਗੱਲ ਹੈ। ਇਸ ਮੌਕੇ ਸੂਬਾ ਪ੍ਰਧਾਨ ਕਰਨੈਲ ਸਿੰਘ ਗਿੱਲ, ਸਰਪੰਚ ਹਰਪ੍ਰੀਤ ਸਿੰਘ ਸਿੱਧਵਾਂ, ਸਰਪੰਚ ਬਲਵੀਰ ਸਿਘ ਮੁੱਲਾਂਪੁਰ, ਹਰਦੀਪ ਸਿੰਘ ਗਰਚਾ, ਅਰਜਨ ਬਾਵਾ, ਲੱਕੀ ਬਾਵਾ, ਅਮਨਦੀਪ ਸੋਨੀ, ਅਮਨਦੀਪ ਬਾਵਾ ਅਤੇ ਸੁਖਦੇਵ ਸਿੰਘ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ, ਜਦਕਿ ਪਰਮਿੰਦਰ ਸਿੰਘ ਗਰੇਵਾਲ ਜਨਰਲ ਸਕੱਤਰ ਫਾਊਂਡੇਸ਼ਨ ਪੰਜਾਬ, ਰੇਸ਼ਮ ਸਿੰਘ ਸੱਗੂ, ਲਵਲੀ ਚੌਧਰੀ, ਮਲਕੀਤ ਸਿੰਘ ਦਾਖਾ, ਗੁਰਦੇਵ ਸਿੰਘ ਲਾਪਰਾਂ, ਪਵਨ ਗਰਗ ਆਦਿ ਨੇ ਸ਼੍ਰੀ ਬਾਵਾ ਨੂੰ ਉਹਨਾਂ ਦੇ ਗ੍ਰਹਿ ਵਿਖੇ ਸ਼ੁਭਕਾਮਨਾਵਾਂ ਦਿੱਤੀਆਂ।