ਸੀਬੀਆਈ ਅਤੇ ਈਡੀ ਪੰਜਾਬ 'ਚ ਹੀ ਨਹੀਂ ਸਾਰੇ ਦੇਸ਼ ਦੇ ਵਿੱਚ ਡਰ ਦਾ ਮਾਹੌਲ ਬਣਾ ਰਹੀ ਹੈ : ਰਾਜਾ ਵੜਿੰਗ 

ਲੁਧਿਆਣਾ, 4 ਅਗਸਤ 2024 : ਲੁਧਿਆਣਾ ਦੇ ਵਿੱਚ ਯੂਥ ਕਾਂਗਰਸ ਦੀ ਬੈਠਕ ਹੋਈ ਜਿਸ ਦੀ ਅਗਵਾਈ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਵੱਲੋਂ ਕੀਤੀ ਗਈ। ਇਸ ਦੌਰਾਨ ਅਮਰਿੰਦਰ ਨੇ ਬੈਠਕ ਦੀ ਅਗਵਾਈ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੀਟਿੰਗ ਬਾਰੇ ਦੱਸਿਆ, ਜਿਸ ਤੋਂ ਬਾਅਦ ਨਾ ਓਲੰਪਿਕ ਮੁੱਖ ਮੰਤਰੀ ਦੇ ਨਾਂ ਜਾਣ ਨੂੰ ਲੈ ਕੇ ਤੰਜ ਕਸਦੇ ਹੋਏ ਕਿਹਾ ਕਿ ਹੁਣ ਮੁੱਖ ਮੰਤਰੀ ਜਾਣਾ ਚਾਹੁੰਦੇ ਸਨ ਜਾਂ ਨਹੀਂ ਜਾਣਾ ਚਾਹੁੰਦੇ ਸਨ। ਇਹ ਤਾਂ ਉਹ ਜਾਣਦੇ ਹਨ ਕਿਉਂਕਿ ਇਹ ਕਈ ਵਾਰ ਹੋਇਆ ਕਿ ਉਹ ਰਾਜਪਾਲ ਨੂੰ ਚਿੱਠੀ ਕੁਝ ਹੋਰ ਲਿਖਦੇ ਹਨ ਅਤੇ ਮੀਡੀਆ ਦੇ ਵਿੱਚ ਬਿਆਨ ਕੁਝ ਹੋਰ ਦਿੰਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਨਹੀਂ ਜਾਣ ਦਿੱਤਾ ਗਿਆ ਤਾਂ ਉਹ ਪੀਐਮ ਅਤੇ ਗ੍ਰਹਿ ਮੰਤਰੀ ਦੇ ਖਿਲਾਫ ਪ੍ਰਦਰਸ਼ਨ ਕਰਨਗੇ। ਇਸ ਦੌਰਾਨ ਭਾਰਤ ਭੂਸ਼ਣ ਆਸ਼ੂ ਦੇ ਮੁੱਦੇ ਦੇ ਵੀ ਉਨ੍ਹਾਂ ਬੋਲਦਿਆਂ ਹੋਇਆ ਕਿਹਾ ਕਿ ਭਾਰਤ ਭੂਸ਼ਣ ਆਸ਼ੂ  ਨੂੰ ਈਡੀ ਨੇ ਪਹਿਲਾਂ ਹੀ ਸਮਣ ਭੇਜਿਆ ਸੀ ਅਤੇ ਪਹਿਲੇ ਹੀ ਸੰਮਣ 'ਤੇ ਉਹ ਪੇਸ਼ ਹੋਣ ਲਈ ਚਲੇ ਗਏ ਅਤੇ ਉੱਥੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਕਿਹਾ ਕਿ ਸਿਰਫ ਪੰਜਾਬ 'ਚ ਹੀ ਨਹੀਂ ਸੀਬੀਆਈ ਅਤੇ ਈਡੀ ਸਾਰੇ ਦੇਸ਼ ਦੇ ਵਿੱਚ ਇਸੇ ਤਰ੍ਹਾਂ ਦਾ ਡਰ ਦਾ ਮਾਹੌਲ ਬਣਾ ਰਹੀ ਹੈ। ਉੱਥੇ ਹੀ ਉਨ੍ਹਾਂ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਵਿੱਚ ਹੋਈਆਂ। ਬੀਤੇ ਦਿਨ ਦੀ ਰੈਲੀਆਂ ਦੇ ਅੰਦਰ ਲੋਕਾਂ ਨੇ ਟੈਕਸ ਦਾ ਪੈਸਾ ਖਰਚਣ ਨੂੰ ਲੈ ਕੇ ਸਵਾਲ ਖੜੇ ਕਰਦਿਆਂ ਕਿਹਾ ਕਿ ਇਹ ਕੋਈ ਇੱਕ ਮਾਮਲਾ ਨਹੀਂ ਸਗੋਂ ਕਈ ਮਾਮਲੇ ਅਜਿਹੇ ਹੋਰ ਸਾਹਮਣੇ ਆਉਣਗੇ। ਉਨ੍ਹਾਂ ਕਿਹਾ ਕਿ ਜਨਤਾ ਦੇ ਪੈਸੇ ਦੀ ਬਰਬਾਦੀ ਹੋ ਰਹੀ ਹੈ ਇਸ ਦਾ ਸਰਕਾਰ ਨੂੰ ਜਵਾਬ ਦੇਣਾ ਪਵੇਗਾ। ਅਮਰਿੰਦਰ ਰਾਜਾ ਵੜਿੰਗ ਨੇ ਦੱਸਿਆ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਪ੍ਰੋਜੈਕਟ ਰੱਦ ਨਹੀਂ ਹੋਇਆ ਹੈ। ਉਨ੍ਹਾਂ ਕਿਹਾ ਕਿ ਉਹ ਠੇਕੇਦਾਰ ਹੌਲੀ ਕੰਮ ਕਰ ਰਹੇ ਹਨ। ਇਸ ਤੋਂ ਇਲਾਵਾ ਈ ਥਾਵਾਂ 'ਤੇ ਜਮੀਨ ਅਕੁਾਇਰ ਨਹੀਂ ਕੀਤੀ ਜਾ ਸਕੀ ਹੈ ਇਸ ਕਰਕੇ ਪ੍ਰੋਜੈਕਟ ਦੇ ਵਿੱਚ ਕਿਤੇ ਕਿਤੇ ਮੁਸ਼ਕਿਲਾਂ ਜਰੂਰ ਆ ਰਹੀਆਂ ਹਨ। ਪਰ ਹਲੇ ਤੱਕ ਕਿਸੇ ਵੀ ਤਰ੍ਹਾਂ ਦਾ ਕੋਈ ਪ੍ਰੋਜੈਕਟ ਰੱਦ ਨਹੀਂ ਹੋਇਆ ਹੈ।