ਲੁਧਿਆਣਾ ਕੇਂਦਰੀ ਜੇਲ੍ਹ ’ਚ ਕੈਦੀਆਂ ਵੱਲੋਂ ਪਾਰਟੀ ਕਰਨ ਦਾ ਮਾਮਲਾ : ਜਾਂਚ ਦੇ ਹੁਕਮ ਜਾਰੀ

ਚੰਡੀਗੜ੍ਹ, 5 ਜਨਵਰੀ : ਲੁਧਿਆਣਾ ਕੇਂਦਰੀ ਜੇਲ੍ਹ ਵਿੱਚ ਬੰਦ ਕਤਲ ਦੇ ਮੁਲਜ਼ਮ ਨੇ ਕੈਦੀਆਂ ਨਾਲ ਜਨਮ ਦਿਨ ਦੀ ਪਾਰਟੀ ਕੀਤੀ, ਬੈਰਕ ਦੇ ਅੰਦਰ 15 ਤੋਂ 20 ਕੈਦੀਆਂ ਨੇ ਜਸ਼ਨ ਮਨਾਏ। ਜਿਸ ਦੀ ਵੀਡੀਓ ਬਣਾ ਕੇ ਇੱਕ ਕੈਦੀ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ, ਜਾਣਕਾਰੀ ਅਨੁਸਾਰ ਇਹ ਫੋਨ ਉਸੇ ਕੈਦੀ ਦਾ ਸੀ ਜਿਸ ਦਾ ਜਨਮ ਦਿਨ ਮਨਾਇਆ ਜਾ ਰਿਹਾ ਸੀ। ਵੀਡੀਓ ਵਾਇਰਲ ਹੋਣ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ ਅਤੇ ਬੈਰਕਾਂ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਦੌਰਾਨ ਕੈਦੀ ਨੇ ਮੋਬਾਈਲ ਜ਼ਮੀਨ ‘ਤੇ ਸੁੱਟ ਕੇ ਤੋੜ ਦਿੱਤਾ। ਥਾਣਾ ਡਿਵੀਜ਼ਨ ਨੰਬਰ 7 ਦੀ ਪੁਲੀਸ ਨੇ ਉਸ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਜੇਲ੍ਹ ਪ੍ਰਸ਼ਾਸਨ ਨੇ ਇਸ ਕੇਸ ਵਿੱਚ ਸ਼ਾਮਲ 6 ਹੋਰ ਕੈਦੀਆਂ ਦੇ ਨਾਂ ਵੀ ਦਿੱਤੇ ਹਨ। ਹੁਣ ਏ ਡੀ ਜੀ ਪੀ ਜੇਲ੍ਹਾਂ ਨੇ ਡੀ ਆਈ ਜੀ ਪਟਿਆਲਾ ਰੇਂਜ ਨੂੰ ਇਸ ਮਾਮਲੇ ਦੀ ਤਿੰਨ ਦਿਨਾਂ ਦੇ ਅੰਦਰ-ਅੰਦਰ ਜਾਂਚ ਕਰਕੇ ਰਿਪੋਰਟ ਪੇਸ਼ ਕਰਨ ਦੇ  ਹੁਕਮ ਦਿੱਤੇ ਹਨ।