ਗਿੱਲ ਇਨਕਲੇਵ ਕਲੋਨੀ ਵਿਖੇ ਕੈਂਸਰ ਮੈਡੀਕਲ ਕੈੰਪ ਲਗਵਾਇਆ ਗਿਆ

ਜਗਰਾਉਂ (ਰਛਪਾਲ ਸਿੰਘ ਸ਼ੇਰਪੁਰੀ) : ਜਗਰਾਓਂ ਦੀ ਗਿੱਲ ਇਨਕਲੇਵ ਕਾਲੋਨੀ ਵਲੋਂ  ਅਤੇ ਕਪਤਾਨ ਅਵਤਾਰ ਸਿੰਘ ਛੀਨਾ ਕੋਠੇ ਰਾਹਲਾ  ਯੂ ਐਸ ਏ ਵਲੋਂ ਇਕ ਫ੍ਰੀ ਮੈਡੀਕਲ ਕੈਂਸਰ ਕੈੰਪ ਲਗਵਾਇਆ ਗਿਆ ਇਹ ਕੈੰਪ ਗਿੱਲ ਇਨਕਲੇਵ ਕਾਲੋਨੀ  ਵਿਖੇ ਵਰਲਡ ਕੈਂਸਰ ਕੇਅਰ ਚੈਰੀਟੇਬਲ ਟਰੱਸਟ ਦੇ  ਸਹਿਯੋਗ ਨਾਲ ਲਗਵਾਇਆ ਗਿਆ ਇਸ ਕੈੰਪ ਵਿਚ ਔਰਤਾਂ ਦੀ ਸ਼ਰੀਰਿਕ ਜਾਂਚ , ਮਰਦਾ ਦੇ ਗਦੂਦਾਂ ਦੇ ਕੈਂਸਰ ਲਾਇ ਪੀ ਐਸ ਏ ਟੈਸਟ , ਅਤੇ ਔਰਤਾਂ ਅਤੇ ਮਰਦਾ ਦੇ ਮੂੰਹ ਦੇ ਕੈਂਸਰ ਦੀ ਜਾਂਚ , ਮਰਦਾ ਦੇ ਬਲੱਡ ਕੈਂਸਰ ਦੀ ਜਾਂਚ ਕੀਤੀ ਗਈ ਹੋਰ ਬੀ ਕਈ ਜਨਰਲ ਬਿਮਾਰੀਆਂ ਦਾ ਚੈਕਅਪ ਕੀਤਾ ਗਿਆ ਅਤੇ ਕਈ ਮਰੀਜ਼ਾਂ ਨੂੰ ਦਵਾਈਆਂ ਬੀ ਫ੍ਰੀ ਵੰਡੀਆਂ ਗਈਆਂ ਅਤੇ ਜਗਰਾਓਂ ਇਲਾਕੇ ਦੇ ਕਈ ਮਰੀਜ਼ਾਂ ਨੇ ਇਸ ਫ੍ਰੀ ਮੈਡੀਕਲ ਕੈਂਸਰ ਕੈੰਪ ਵਿਚ ਆਪਣਾ ਚੈਕਅਪ ਕਰਵਾਇਆ ਮੌਕੇ ਤੇ ਗਿੱਲ ਇਨਕਲੇਵ ਦੇ ਪ੍ਰਬੰਕਦਾ ਨੇ ਦੱਸਿਆ ਕਿ ਅਸੀਂ ਅਗੇ ਤੋਂ ਬੀ ਜਗਰਾਓਂ ਹਲਕੇ ਦੇ ਲੋਗਾਂ ਲਈ ਇਹੋ ਜਿਹੇ ਫ੍ਰੀ ਮੈਡੀਕਲ ਕੈਂਸਰ ਕੈੰਪ ਲਗਵਾਂਦੇ ਰਹਾਂਗੇ ਅਤੇ ਇਹ  ਮੈਡੀਕਲ ਕੈੰਪ ਵਿਚ ਪੰਜਾਬ ਦੇ ਮਸ਼ਹੂਰ ਵਰਲਡ ਕੈਂਸਰ ਕੇਅਰ ਹਸਪਤਾਲ ਜਲੰਧਰ ਦੇ ਡਾਕਟਰਾਂ ਦੀ ਦੇਖ ਰੇਖ ਹੁੰਦਾ ਹੈ।