ਬੱਚਿਆਂ ਦੇ ਰਾਸ਼ਟਰੀ ਬਹਾਦਰੀ ਅਵਾਰਡ ਲਈ ਅਰਜ਼ੀਆਂ ਦੀ ਮੰਗ

  • ਮੁਕੰਮਲ ਅਰਜ਼ੀਆਂ 3 ਅਕਤੂਬਰ, 2023 ਤੱਕ ਭੇਜੀਆਂ ਜਾਣ : ਡਿਪਟੀ ਕਮਿਸ਼ਨਰ

ਫ਼ਰੀਦਕੋਟ 06 ਜੂਨ : ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਬਾਲ ਭਲਾਈ ਕੌਂਸਲ ਫ਼ਰੀਦਕੋਟ ਸ਼੍ਰੀ ਵਿਨੀਤ ਕੁਮਾਰ ਨੇ ਦੱਸਿਆ ਕਿ ਇੰਡੀਅਨ ਕੌਂਸਲ ਆਫ ਚਾਈਲਡ ਵੈਲਫੇਅਰ (ਆਈ.ਸੀ.ਸੀ.ਡਬਲਿਊ) ਨਵੀਂ ਦਿੱਲੀ ਵੱਲੋਂ 6 ਤੋਂ 18 ਸਾਲ ਦੇ ਬੱਚੇ ਜਿਨ੍ਹਾਂ ਨੇ ਕੋਈ ਵਿਸ਼ੇਸ਼ ਬਹਾਦਰੀ ਦਾ ਕੰਮ ਕੀਤਾ ਹੋਵੇ, ਉਨ੍ਹਾਂ ਬੱਚਿਆਂ ਨੂੰ ਕੌਂਸਲ ਵੱਲੋਂ ਸਾਲ 2023 ਲਈ ਰਾਸ਼ਟਰੀ ਬਹਾਦਰੀ ਅਵਾਰਡ ਦੇਣ ਦੀ ਯੋਜਨਾ ਹੈ। ਇਸ ਸਕੀਮ ਅਧੀਨ ਜਿਨ੍ਹਾਂ ਬੱਚਿਆਂ ਨੇ 1 ਜੁਲਾਈ 2023 ਤੋਂ 30 ਸਤੰਬਰ 2023 ਤੱਕ ਕੋਈ ਬਹਾਦਰੀ ਦਾ ਵਿਲੱਖਣ ਕਾਰਜ ਕੀਤਾ ਹੋਵੇ ਉਨ੍ਹਾਂ ਦੇ ਨਾਮ ਰਾਸ਼ਟਰੀ ਬਾਲ ਭਲਾਈ ਕੌਂਸਿਲ ਨਵੀਂ ਦਿੱਲੀ ਨੂੰ 5 ਅਕਤੂਬਰ,2023 ਤੱਕ ਭੇਜੇ ਜਾਣੇ ਹਨ। ਡਿਪਟੀ ਕਮਿਸ਼ਨਰ ਨੇ ਆਮ ਲੋਕਾਂ  ਤੇ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਜੇਕਰ ਉਨ੍ਹਾਂ ਦੇ ਧਿਆਨ ਵਿੱਚ ਫ਼ਰੀਦਕੋਟ ਜ਼ਿਲ੍ਹੇ ਨਾਲ ਸਬੰਧਤ ਅਜਿਹੇ ਬੱਚੇ ਦਾ ਨਾਮ ਹੋਵੇ ਜਿਸ ਨੇ ਕੋਈ ਵਿਲੱਖਣ ਬਹਾਦਰੀ ਦਾ ਕਾਰਜ ਕੀਤਾ ਹੋਵੇ ਤਾਂ ਉਸ ਬੱਚੇ ਦਾ ਕੇਸ ਤਿਆਰ ਕਰਕੇ ਆਨਰੇਰੀ ਸਕੱਤਰ ਜਿਲ੍ਹਾ ਬਾਲ ਭਲਾਈ ਕੌਂਸਲ ਦੇ ਦਫਤਰ ਰੈਡ ਕਰਾਸ ਭਵਨ ਫ਼ਰੀਦਕੋਟ ਵਿਖੇ 3 ਅਕਤੂਬਰ, 2023 ਤੱਕ ਹਰ ਹਾਲਤ ਵਿੱਚ ਭੇਜੇ ਜਾਣ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਸਕੱਤਰ ਜਿਲ੍ਹਾ ਰੈਡ ਕਰਾਸ ਸ਼ਾਖਾ ਫ਼ਰੀਦਕੋਟ ਨਾਲ ਨਿੱਜੀ ਜਾਂ ਫੋਨ ਨੰ- 01639-250228 ਤੇ ਸੰਪਰਕ ਕੀਤਾ ਜਾ ਸਕਦਾ ਹੈ।