ਕੈਬਨਿਟ ਮੰਤਰੀ ਬੈਂਸ ਨੇ ਨੰਗਲ ਐਸ.ਡੀ.ਐਮ ਦਫਤਰ ਵਿੱਚ ਲੋਕਾਂ ਦੀਆਂ ਮੁ਼ਸਕਿਲਾਂ ਸੁਣੀਆਂ ਅਤੇ ਨਿਪਟਾਰਾ ਕਰਨ ਦੇ ਦਿੱਤੇ ਨਿਰਦੇਸ਼ 

  • - ਕੈਬਨਿਟ ਮੰਤਰੀ ਨੇ ਨੰਗਲ ਐਸ.ਡੀ.ਐਮ ਦਫਤਰ ਵਿੱਚ ਲੋਕਾਂ ਦੀਆਂ ਸੁਣੀਆਂ ਮੁਸ਼ਕਿਲਾਂ
  • - ਬਕਾਇਆ ਮਾਮਲਿਆਂ ਦਾ ਤੁਰੰਤ ਨਿਪਟਾਰਾ ਕਰਨ ਦੇ ਨਿਰਦੇਸ਼, ਲੋਕਾਂ ਦੀ ਖੱਜਲ ਖੁਆਰੀ ਨਹੀ ਹੋਵੇਗੀ ਬਰਦਾਸ਼ਤ

ਨੰਗਲ 15 ਫਰਵਰੀ : ਸਕੂਲ ਸਿੱਖਿਆ, ਤਕਨੀਕੀ ਸਿੱਖਿਆ,ਉਦਯੋਗਿਕ ਸਿਖਲਾਈ ਅਤੇ ਉਚੇਰੀ ਸਿੱਖਿਆ ਪੰਜਾਬ  ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਨੰਗਲ ਐਸ.ਡੀ.ਐਮ ਦਫਤਰ ਵਿੱਚ ਲੋਕਾਂ ਦੀਆਂ ਮੁ਼ਸਕਿਲਾਂ ਸੁਣੀਆਂ ਅਤੇ ਉਨ੍ਹਾਂ ਦਾ ਸਮਾਬੱਧ ਨਿਪਟਾਰਾ ਕਰਨ ਦੇ ਨਿਰਦੇਸ਼ ਦਿੱਤੇ। ਬਕਾਇਆ ਮਾਮਲਿਆਂ ਨੂੰ ਜਲਦੀ ਹੱਲ ਕਰਨ ਦੀ ਹਦਾਇਤ ਕਰਦੇ ਹੋਏ ਸ.ਬੈਂਸ ਨੇ ਕਿਹਾ ਕਿ ਨੰਗਲ ਅਤੇ ਸ੍ਰੀ ਅਨੰਦਪੁਰ ਸਾਹਿਬ ਉਪ ਮੰਡਲ ਨੂੰ ਪੰਜਾਬ ਵਿੱਚ ਇੱਕ ਰੋਲ ਮਾਡਲ ਵੱਜੋਂ ਪੇਸ਼ ਕੀਤਾ ਜਾਵੇਗਾ, ਜਿੱਥੋ ਦੇ ਸਰਕਾਰੀ ਦਫਤਰਾਂ ਵਿੱਚ ਆਮ ਲੋਕਾਂ ਨਾਲ ਸਬੰਧਿਤ ਮਾਮਲਿਆਂ ਦੀ ਪੈਂਡੈਸੀ ਖਤਮ ਕੀਤੀ ਜਾਵੇਗੀ। ਸਿੱਖਿਆ ਮੰਤਰੀ ਆਪਣੇ ਨਿਰਧਾਰਤ ਪ੍ਰੋਗਰਾਮ ਅਨੁਸਾਰ ਅੱਜ ਸਵੇਰੇ ਐਸ.ਡੀ.ਐਮ ਦਫਤਰ ਵਿੱਚ ਪਹੁੰਚੇ, ਜਿਸ ਦੀ ਉਨ੍ਹਾਂ ਵੱਲੋਂ ਦਸ ਦਿਨ ਪਹਿਲਾ ਅਚਨਚੇਤ ਚੈਕਿੰਗ ਕੀਤੀ ਗਈ ਸੀ। ਅੱਜ ਇੱਥੇ ਪਹੁੰਚਣ ਉਪਰੰਤ ਕੈਬਨਿਟ ਮੰਤਰੀ ਨੇ ਉਪ ਮੰਡਲ ਦੇ ਦਫਤਰ ਵਿੱਚ ਵੱਖ ਵੱਖ ਸ਼ਾਖਾਵਾਂ ਦਾ ਦੌਰਾ ਕੀਤਾ। ਤਹਿਸੀਲ ਅਤੇ ਐਸ.ਡੀ.ਐਮ ਦਫਤਰ ਦੇ ਵਿੱਚ ਚੱਲ ਰਹੇ ਕੰਮ ਅਤੇ ਬਕਾਇਆ ਪਏ ਕੰਮਾਂ ਬਾਰੇ ਜਾਣਕਾਰੀ ਲਈ। ਉਨ੍ਹਾਂ ਨੇ ਲੰਮੇ ਸਮੇਂ ਤੋਂ ਬਕਾਇਆ ਮਾਮਲਿਆਂ ਨੂੰ ਸਮਾਬੱਧ ਹੱਲ ਕਰਨ ਦੇ ਨਿਰਦੇਸ਼ ਦਿੱਤੇ। ਕੈਬਨਿਟ ਮੰਤਰੀ ਨੇ ਦਫਤਰ ਦੇ ਆਲੇ ਦੁਆਲੇ ਅਤੇ ਜਨਤਕ ਪਖਾਨਿਆਂ ਦੀ ਹੋਰ ਵਧੇਰੇ ਸਾਫ ਸਫਾਈ ਕਰਨ ਅਤੇ ਪੱਕੇ ਤੌਰ ਤੇ ਇੱਥੇ ਸਫਾਈ ਕਰਮਚਾਰੀ ਤੈਨਾਤ ਕਰਨ ਲਈ ਕਿਹਾ। ਉਨ੍ਹਾਂ ਨੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਆਪਣੀ ਡਿਊਟੀ ਪੂਰੀ ਮਿਹਨਤ, ਲਗਨ ਤੇ ਇਮਾਨਦਾਰੀ ਨਾਲ ਕਰਨ ਲਈ ਕਿਹਾ। ਕੈਬਨਿਟ ਮੰਤਰੀ ਨੇ ਅਧਿਕਾਰੀਆਂ/ਕਰਮਚਾਰੀਆ ਨੂੰ ਨਿਰਦੇਸ਼ ਦਿੱਤੇ ਕਿ ਆਮ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕਰਨਾ ਉਨ੍ਹਾਂ ਦੀ ਜਿੰਮੇਵਾਰੀ ਹੈ, ਜਿਸ ਵਿੱਚ ਬੇਲੋੜੀ ਦੇਰੀ ਤੇ ਖੱਜਲ ਖੁਆਰੀ ਬਰਦਾਸ਼ਤ ਨਹੀ ਕੀਤੀ ਜਾਵੇਗੀ। ਇਸ ਮੌਕੇ ਮਨੀਸ਼ਾ ਰਾਣਾ ਆਈ.ਏ.ਐਸ ਐਸ.ਡੀ.ਐਮ ਸ੍ਰੀ ਅਨੰਦਪੁਰ ਸਾਹਿਬ ਤੇ ਨੰਗਲ ਨੇ ਦੱਸਿਆ ਕਿ ਤਹਿਸੀਲ ਵਿੱਚ ਕੰਮ ਨੂੰ ਸੁਚਾਰੂ ਢੰਗ ਨਾਲ ਕਰਨ ਲਈ ਅਧਿਕਾਰੀਆਂ/ਕਰਮਚਾਰੀਆਂ ਦੀ ਡਿਊਟੀ ਲਗਾਈ ਗਈ ਹੈ। ਸਾਰੇ ਬਕਾਇਆ ਮਾਮਲੇ ਨਿਪਟਾਏ ਜਾ ਰਹੇ ਹਨ, ਟ੍ਰਾਂਸਪੋਰਟ ਵਿਭਾਗ ਦੀ ਪੈਡੈਂਸੀ ਖਤਮ ਕੀਤੀ ਜਾ ਰਹੀ ਹੈ, ਆਮ ਲੋਕਾਂ ਨੂੰ ਲਾਈਸੈਂਸ, ਰਜਿਸਟ੍ਰੇਸ਼ਨ, ਫਰਦ, ਜਮਾਂਬੰਦੀ, ਇੰਤਕਾਲ ਆਦਿ ਵਰਗੇ ਕੰਮ ਕਰਵਾਉਣ ਵਿੱਚ ਕੋਈ ਮ਼ੁਸ਼ਕਿਲ ਪੇਸ਼ ਨਹੀ ਆ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਲੋਕਾਂ ਦੀਆਂ ਮੁ਼ਸਕਿਲਾਂ ਦਾ ਨਿਪਟਾਰਾ ਕਰਨ ਲਈ ਜਿਲ੍ਹਾ ਪ੍ਰਸਾਸ਼ਨ ਵੱਲੋਂ ਉਪ ਮੰਡਲ ਪੱਧਰ ਤੇ ਕੈਂਪ ਲਗਾਏ ਜਾ ਰਹੇ ਹਨ। ਇਸ ਮੌਕੇ ਦੀਪਕ ਸੋਨੀ ਭਨੂਪਲੀ, ਸਤੀਸ਼ ਚੋਪੜਾ, ਪਰਵੀਨ ਅੰਸਾਰੀ, ਐਡਵੋਕੇਟ ਨੀਰਜ ਸ਼ਰਮਾ,ਡੀ.ਐਸ.ਪੀ ਸਤੀਸ਼ ਸ਼ਰਮਾ, ਕਾਰਜ ਸਾਧਕ ਅਫਸਰ ਭੁਪਿੰਦਰ ਸਿੰਘ, ਨਾਇਬ ਤਹਿਸੀਲਦਾਰ ਨੀਰਜ ਸ਼ਰਮਾ,ਐਮ.ਈ ਵਿਨੇ ਮਹਾਜਨ, ਐਸ.ਐਚ.ਓ ਦਾਨਿਸ਼ਵੀਰ ਸਿੰਘ, ਮੁਕੇਸ਼ ਵਰਮਾ, ਰੋਹਿਤ ਸ਼ਰਮਾ, ਰਛਪਾਲ ਰਾਣਾ, ਗੁਰਨਾਮ ਸਿੰਘ, ਨਰੋਤਮ ਲਾਲ, ਸੁਪਰਡੈਂਟ ਹਰਵਿੰਦਰ ਸਿੰਘ, ਗੁਰਦੀਪ ਕੁਮਾਰ, ਸੁਪਰਡੈਂਟ ਅਮਰੀਕ ਸਿੰਘ ਆਦਿ ਹਾਜ਼ਰ ਸਨ।