ਸੀ-ਪਾਈਟ ਕੈਂਪ ਲੁਧਿਆਣਾ ਵੱਲੋਂ ਫੌਜ ਦੀ ਭਰਤੀ ਲਈ ਲਿਖਤੀ ਪ੍ਰੀਖਿਆ ਦੀ ਮੁਫਤ ਤਿਆਰੀ ਸੁ਼ਰੂ

ਲੁਧਿਆਣਾ, 28 ਫਰਵਰੀ : ਸੀ-ਪਾਈਟ ਕੈਂਪ, ਲੁਧਿਆਣਾ ਵੱਲੋਂ ਫੌਜ ਦੀ ਭਰਤੀ ਲਈ ਲਿਖਤੀ ਪ੍ਰੀਖਿਆ ਦੀ ਮੁਫਤ ਤਿਆਰੀ ਸੁਰੂ ਕੀਤੀ ਗਈ ਹੈ। ਇਸ ਸਬੰਧੀ ਸੀ-ਪਾਈਟ ਕੈਂਪ, ਲੁਧਿਆਣਾ ਦੇ ਇੰਚਾਰਜ ਸ੍ਰੀ ਸਤਨਾਮ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੀ ਅਪ੍ਰੈਲ ਮਹੀਨੇ ਵਿਚ ਹੋ ਰਹੀ ਭਾਰਤੀ ਫੌਜ ਦੀ ਭਰਤੀ ਦਾ ਲਿਖਤੀ ਟੈਸਟ 17 ਅਪ੍ਰੈਲ, 2023 ਨੂੰ ਹੋਣਾ ਹੈ ਜਿਸ ਸਬੰਧੀ ਜ਼ਿਲ੍ਹੇ ਨਾਲ ਸਬੰਧਤ ਨੌਜਵਾਨਾਂ ਲਈ ਸੀ-ਪਾਈਟ ਕੈਂਪ, ਆਈ.ਟੀ.ਆਈ., ਗਿੱਲ ਰੋਡ, ਲੁਧਿਆਣਾ ਵੱਲੋਂ ਲਿਖਤੀ ਪ੍ਰੀਖਿਆ ਦੀ ਮੁਫਤ ਤਿਆਰੀ ਸੁਰੂ ਕਰਵਾ ਦਿੱਤੀ ਗਈ ਹੈ।  ਉਨ੍ਹਾਂ ਚਾਹਵਾਨ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਪਣੇ ਅਸਲ ਸਰਟੀਫਿਕੇਟ, ਆਨਲਾਈਨ ਅਪਲਾਈ ਕਰਨ ਦਾ ਸਬੂਤ ਅਤੇ 02 ਫੋਟੋਆਂ ਨਾਲ ਲੈ ਕੇ ਰਜਿਸਟ੍ਰੇਸਨ ਕਰਵਾ ਸਕਦੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਸਿਖਲਾਈ ਸਬੰਧੀ ਕਿਸੇ ਵੀ ਤਰਾਂ ਦੀ ਜਾਣਕਾਰੀ ਲੈਣ ਵਾਸਤੇ 81988-00853 ਅਤੇ 99143-69376 ਨੰਬਰਾਂ 'ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।