ਬੱਦੋਵਾਲ ਪੁਲ ਲਾਗੇ ਮਿਲੀ ਨੌਜਵਾਨ ਲੜਕੀ ਦੀ ਲਾਸ, ਪੁਲਿਸ ਨੇ ਸਨਾਖਤ ਲਈ ਰੱਖੀ

ਮੁੱਲਾਂਪੁਰ ਦਾਖਾ 17 ਜਨਵਰੀ (ਸਤਵਿੰਦਰ ਸਿੰਘ ਗਿੱਲ) : ਲੁਧਿਆਣਾ-ਫਿਰੋਜਪੁਰ ਰੋਡ ’ਤੇ ਪਿੰਡ ਬੱਦੋਵਾਲ ਦੇ ਪੁਲ ਲਾਗੇ ਅੱਜ ਇੱਕ ਨੌਜਵਾਨ ਲੜਕੀ ਦੀ ਲਾਸ ਦਾਖਾ ਪੁਲਿਸ ਨੂੰ ਮਿਲੀ ਹੈ। ਜਿਸਦੀ ਸਨਾਖਤ ਲਈ ਪੁਲਿਸ ਨੇ 72 ਘੰਟੇ ਲਈ ਮੋਰਚਰੀ ਵਿੱਚ ਰੱਖੀ ਹੈ। ਇਸ ਸਬੰਧੀ ਏ.ਐੱਸ.ਆਈ ਪਰਮਜੀਤ ਸਿੰਘ ਨੇ ਪੁੱਤਰਕਾਰਾਂ ਨੂੰ ਦੱਸਿਆ ਕਿ ਮਿ੍ਰਤਕ ਲੜਕੀ ਦੀ ਉਮਰ ਕਰੀਬ 26 ਸਾਲ,ਕੱਦ 5 ਫੁੱਟ 2 ਇੰਚ, ਸਰੀਰ ਦਰਮਿਆਨਾ ਰੰਗ ਸਾਫ ਹੈ। ਜੋ ਮਿ੍ਰਤਕਾ ਲੜਕੀ ਦੀ ਲਾਸ ਪੁਲਿਸ ਨੂੰ ਮੇਨ ਜੀ.ਟੀ ਰੋਡ ਨੇੜੇ ਬੱਦੋਵਾਲ ਪੁਲ ਨੇੜੇ ਸਾਈਡ ਪਰ ਮਿਲੀ ਹੈ। ਜਿਸਨੂੰ ਪੁਲਿਸ ਨੇ ਕਬਜੇ  ਲੈ ਲਿਆ ਹੈ। ਲਾਸ਼ ਦੀਆ ਫੋਟੋਆ ਖਿੱਚੀਆ ਗਈਆ। ਲਾਸ ਦੀ ਪਹਿਚਾਣ ਸਬੰਧੀ ਆਸ ਪਾਸ ਤੋਂ ਪਤਾ ਕਰਨ ਤੇ ਲਾਸ ਦੀ ਸਨਾਖਤ ਨਹੀ ਹੋ ਸਕੀ । ਨਾ-ਮਲੂਮ ਵਿਅਕਤੀ ਦੀ ਲਾਸ ਨੂੰ 72 ਘੰਟੇ ਸਨਾਖਤ ਲਈ ਮੋਰਚਰੀ ਸਿਵਲ ਹਸਪਤਾਲ ਲੁਧਿਆਣਾ ਵਿਖੇ ਰੱਖੀ ਗਈ ਹੈ। ਜਿਸ ਸਬੰਧੀ ਰਪਟ ਨੰ. 41 ਮਿਤੀ 16.01.2024 ਦਰਜ ਰੋਜਨਾਮਚਾ ਕੀਤੀ ਗਈ ਹੈ। ਅਗਰ ਇਸ ਨਾ ਮਲੂਮ ਔਰਤ ਬਾਰੇ ਪਤਾ ਲੱਗੇ ਤਾਂ ਹੇਠ ਲਿਖੇ ਟੈਲੀਫੋਨ ਨੰਬਰਾਂ ਤੇ ਸੰਪਰਕ ਕੀਤਾ ਜਾਵੇ।  81464-22300, - 01624-223253, 85560-19100 ਤੇ ਸੰਪਰਕ ਕੀਤਾ ਜਾ ਸਕਦਾ ਹੈ।