ਰੈੱਡ ਕਰਾਸ ਵੱਲੋਂ ਖੂਨਦਾਨ ਕੈਂਪ, ਲੋਕਾਂ ਨੂੰ ਵੱਧ ਤੋਂ ਵੱਧ ਖੂਨਦਾਨ ਲਈ ਪ੍ਰੇਰਿਆ 

ਐਸ.ਏ.ਐਸ ਨਗਰ, 20 ਜੂਨ : ਸ਼੍ਰੀਮਤੀ ਆਸ਼ਿਕਾ ਜੈਨ, ਡਿਪਟੀ ਕਮਿਸ਼ਨਰ, ਦੀ ਰਹਿਨੁਮਾਈ ਹੇਠ ਜ਼ਿਲ੍ਹਾ ਰੈਡ ਕਰਾਸ ਵੱਲੋਂ ਵਿਸ਼ਵ ਖੂਨਦਾਨ ਦਿਵਸ ਮੌਕੇ ਕਲਾਉਡ ਐਨਾਲੌਜੀ ਦੇ ਸਹਿਯੋਗ ਨਾਲ ਸਬਿਜ਼ ਸਕੁਆਇਰ, 7ਵੀਂ ਮੰਜ਼ਿਲ, ਸੈਕਟਰ 67, ਮੋਹਾਲੀ ਵਿਖੇ ਖੂਨਦਾਨ ਕੈਪ ਲਗਾਇਆ ਗਿਆ। ਕਲਾਉਡ ਐਨਾਲੌਜੀ ਕੰਪਨੀ ਦੀ ਐਚ.ਆਰ. ਕਾਜੋਲ ਵਿਗ ਵਲੋਂ ਸਭ ਤੋਂ ਪਹਿਲਾਂ ਖੂਨਦਾਨ ਕਰਕੇ ਕੈਂਪ ਦੀ ਸ਼ੁਰੂਆਤ ਕੀਤੀ ਗਈ। ਬਲੱਡ ਬੈਂਕ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਸੈਕਟਰ 32, ਚੰਡੀਗੜ੍ਹ ਦੇ ਡਾਕਟਰਾਂ ਦੀ ਟੀਮ ਨੇ ਖੂਨ ਇੱਕਤਰ ਕੀਤਾ। ਇਸ ਮੌਕੇ ਪੰਕਜ ਸ਼ਰਮਾ, ਪ੍ਰੋਜੈਕਟ ਮੈਨੇਜਰ ਵੱਲੋ ਖੁੂਨਦਾਨੀਆਂ ਨੂੰ ਬੈਜ ਲਗਾਏ ਗਏ।  ਰੈਡ ਕਰਾਸ ਸ਼ਾਖਾ ਵੱਲੋ ਖੂਨਦਾਨੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਰੈਡ ਕਰਾਸ ਦੀ ਟੀਮ ਵੱਲੋ ਦੱਸਿਆ ਗਿਆ ਕਿ ਕਲਾਉਡ ਐਨਾਲੌਜੀ ਵੱਲੋ ਇਹ ਪਹਿਲਾ ਖੂਨਦਾਨ ਕੈਂਪ ਲਗਾਇਆ ਗਿਆ ਹੈ, ਜਿਸ ਵਿੱਚ ਕੰਪਨੀ  ਦੇ 42 ਸਟਾਫ ਮੈਬਰਾਂ ਵੱਲੋਂ ਖੂਨਦਾਨ ਕੀਤਾ ਗਿਆ। ਬਹੁਤ ਸਾਰੇ ਮਰੀਜ਼ਾਂ ਅਤੇ ਹਾਦਸਿਆਂ ਦਾ ਸਾਹਮਣਾ ਕਰ ਚੁੱਕੇ ਲੋਕਾਂ ਦੀ ਜਾਨ ਬਚਾਉਣ ਲਈ ਖੂਨ ਦਾਨ ਬਹੁਤ ਮਹੱਤਵਪੂਰਨ ਹੈ। ਇਹ ਸਮਾਜ ਅਤੇ ਇਸ ਵਿੱਚ ਰਹਿਣ ਵਾਲੇ ਲੋਕਾਂ ਲਈ ਇੱਕ ਬਹੁਤ ਵੱਡੀ ਸੇਵਾ ਤੇ ਯੋਗਦਾਨ ਹੈ।ਇਸ ਲਈ ਸਾਨੂੰ ਇਸ ਨੇਕ ਕਾਰਜ ਲਈ ਅੱਗੇ ਆਉਣਾ ਚਾਹੀਦਾ ਹੈ। ਰੈਡ ਕਰਾਸ ਦੀ ਟੀਮ ਵੱਲੋ ਆਮ ਜਨਤਾ ਨੂੰ ਅਪੀਲ ਕੀਤੀ ਗਈ ਕਿ ਸਾਨੂੰ ਵੱਧ ਤੋਂ ਵੱਧ ਖੂਨਦਾਨ ਕੈਂਪ ਲਗਾਉਣੇ ਚਾਹੀਦੇ ਹਨ ਅਤੇ ਜੇਕਰ ਕਿਸੇ ਸੰਸਥਾ ਜਾਂ ਐਨ.ਜੀ.ਓ. ਨੂੰ ਕੈਂਪ ਲਗਾਉਣ ਵਿੱਚ ਕਿਸੇ ਸਹਿਯੋਗ ਦੀ ਲੋੜ ਹੈ ਤਾਂ ਉਹ ਰੈਡ ਕਰਾਸ ਸ਼ਾਖਾ ਨਾਲ ਸੰਪਰਕ ਕਰ ਸਕਦੀ ਹੈ।  ਇਸ ਮੌਕੇ ਸ੍ਰੀ ਅਜੇ ਦੁਬੇਦੀ, ਸੀ.ਈ.ਓ, ਕਲਾਉਡ ਐਨਾਲੌਜੀ, ਸੀਆਰਐਮ ਸਪੈਸ਼ਲਿਸਟ ਪ੍ਰਾਈਵੇਟ ਲਿਮਟਿਡ ਐਨਐਸ/ਐਚਆਰ ਟੀਮ: ਦਿਵਿਆ ਡਾਂਗ, ਸ਼ਵੇਤਾ ਲਟੈਂਟ, ਕਾਜੋਲ ਵਿਗ, ਉਰਵਸ਼ੀ ਕੰਵਰ ਅਤੇ ਰੈਡ ਕਰਾਸ ਦੀ ਟੀਮ ਹਾਜ਼ਰ ਸਨ।