ਬਲਾਕ ਫ਼ਰੀਦਕੋਟ ਵਿਖੇ ਜੀ. ਪੀ.ਡੀ.ਪੀ ਦੇ ਜਾਗਰੂਕਤਾ ਕੈਂਪ ਸਫਲਤਾਪੂਰਵਕ ਚਾਲੂ : ਨਰਭਿੰਦਰ ਸਿੰਘ ਗਰੇਵਾਲ

ਫ਼ਰੀਦਕੋਟ 22 ਅਗਸਤ 2024 : ਡਿਪਟੀ ਡਾਇਰੈਕਟਰ ਹਰਮਨਦੀਪ ਸਿੰਘ ਐਸ.ਆਈ.ਆਰ.ਡੀ ਮੋਹਾਲੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅਤੇ ਨਿਰਲਮ ਸਿੰਘ ਬਰਾੜ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ-ਕਮ-ਕਾਰਜ ਸਾਧਿਕ ਅਫ਼ਸਰ ਪੰਚਾਇਤ ਸੰਮਤੀ ਫ਼ਰੀਦਕੋਟ ਦੀ ਨਿਗਰਾਨੀ ਹੇਠ ਚੱਲ ਰਹੇ ਜੀ.ਡੀ.ਪੀ. ਦੇ ਜਾਗਰੂਕਤਾ ਕੈਂਪ ਦੇ ਤੀਸਰੇ ਦਿਨ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਨਰਭਿੰਦਰ ਸਿੰਘ ਗਰੇਵਾਲ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਆਪਣੇ ਸੰਬੋਧਨ ਵਿੱਚ ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿੱਚ ਲਾਈਨ ਵਿਭਾਗਾਂ ਦੇ ਪਿੰਡ ਪੱਧਰ ਦੇ ਅਧਿਕਾਰੀ/ਕਰਮਚਾਰੀ,  ਪੰਚਾਇਤ ਸਕੱਤਰ ,ਆਸ਼ਾ ਵਰਕਰ , ਏ.ਐਨ.ਐਮ, ਆਂਗਨਵਾੜੀ ਵਰਕਰ ਅਤੇ ਸਿੱਖਿਆ ਵਿਭਾਗ ਤੋਂ ਇਕ ਅਧਿਆਪਕ, ਪ੍ਰਤੀ ਗ੍ਰਾਮ ਪੰਚਾਇਤ ਨੂੰ ਸਥਾਈ ਵਿਕਾਸ ਦੇ 17 ਟੀਚਿਆਂ ਅਤੇ ਉਨ੍ਹਾਂ ਦਾ ਸਥਾਨੀਕਰਨ ਕਰਨ ਅਤੇ 9 ਥੀਮਾਂ ਦੀ ਪ੍ਰਾਪਤੀ ਲਈ ਥਮੈਟਿਕ ਜੀ.ਪੀ ਡੀ .ਪੀ ( ਗ੍ਰਾਮ ਪੰਚਾਇਤ ਡਿਵੈਲਪਮੈਂਟ ਪਲੈਨ) ਬਣਾਉਣ ਲਈ ਟ੍ਰੇਨਿੰਗ ਲੈ ਰਹੇ ਹਨ ਤਾਂ ਕਿ ਪਿੰਡਾਂ ਦਾ ਵਿਕਾਸ ਸਹੀ ਢੰਗ ਨਾਲ ਕੀਤਾ ਜਾ ਸਕੇ ਅਤੇ "ਆਪਣੀ ਯੋਜਨਾ ਆਪਣਾ ਵਿਕਾਸ, ਸਭ ਕੀ ਯੋਜਨਾ ਸਭ ਕਾ ਵਿਕਾਸ" ਯੋਜਨਾ ਨੂੰ ਇੱਕ ਪ੍ਰਭਾਵਸ਼ਾਲੀ ਯੋਜਨਾ ਬਣਾਈ ਜਾ ਸਕੇ। ਉਨ੍ਹਾਂ ਅੱਗੇ ਦੱਸਿਆ ਕਿ ਇਸ ਕੈਂਪ ਦੌਰਾਨ ਸ਼੍ਰੀਮਤੀ ਤੇਜਿੰਦਰ ਕੌਰ ਅਤੇ ਪਵਨ ਕੁਮਾਰੀ ਨੇ ਐਸ.ਆਈ.ਆਰ.ਡੀ. ਵਲੋਂ ਬਤੌਰ ਮਾਸਟਰ ਰਿਸੋਰਸ ਪਰਸਨ ਡਿਊਟੀ ਵਧੀਆਂ ਤਰੀਕੇ ਨਾਲ ਨਿਭਾ ਰਹੀਆਂ ਹਨ ਇਸ ਦੇ ਨਾਲ ਸ਼੍ਰੀ ਅਸ਼ੋਕ ਕੁਮਾਰ ਅਤੇ ਭਾਵਨਾ ਗਰੋਵਰ ਅਪਰੇਟਰ ਈ-ਪੰਚਾਇਤ ਬਲਾਕ ਫ਼ਰੀਦਕੋਟ ਇਸ ਕੈਂਪ ਨੂੰ ਸੁਚਾਰੂ ਤਰੀਕੇ ਨਾਲ ਚਲਾ ਰਹੇ ਹਨ। ਉਨ੍ਹਾਂ ਸਬੰਧਤ ਵਿਭਾਗਾਂ ਦੇ ਅਧਿਕਾਰੀ/ਕਰਮਚਾਰੀਆਂ ਨੂੰ ਅਪੀਲ ਕੀਤੀ ਕਿ ਇਸ ਟ੍ਰੇਨਿੰਗ ਕੈਂਪ ਵਿੱਚ ਸੁਭਾ 9:00 ਵਜੇ ਤੋਂ ਸ਼ਾਮ 5:00 ਵਜੇ ਤੱਕ ਹਾਜ਼ਰ ਹੋਣਾ ਯਕੀਨੀ ਬਣਾਉਣ ਤਾਂ ਜੋ ਟਰੇਨਿੰਗ ਦਾ ਮਕਸਦ ਪੂਰਾ ਹੋ ਸਕੇ ਅਤੇ ਥੀਮੇਟਿਕ ਜੀ.ਪੀ.ਡੀ.ਪੀ ਬਣਾਈ ਜਾ ਸਕੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰਵ/ਸ਼੍ਰੀ ਅਜੇ ਪਾਲ ਸ਼ਰਮਾ ਬਲਾਕ ਪ੍ਰਧਾਨ ਪੰਚਾਇਤ ਸਕੱਤਰ ਯੂਨੀਅਨ ਫ਼ਰੀਦਕੋਟ, ਰਾਜੀਵ ਚੋਹਾਨ ਲੇਖਾਕਾਰ , ਜਸਵਿੰਦਰ ਸਿੰਘ ਢਿੱਲੋ ਪੰਚਾਇਤ ਸਕੱਤਰ, ਕੇਵਲ ਸਿੰਘ ਪੰਚਾਇਤ ਸਕੱਤਰ,ਖੁਸ਼ਵੰਤ ਸ਼ਰਮਾ ਜੇ ਈ, ਬਲਜੀਤ ਸਿੰਘ,ਗੁਰਜੰਟ ਸਿੰਘ ਜਟਾਣਾ,ਜਗਦੀਸ਼ ਕੁਮਾਰ ,ਦੇਵੀ ਲਾਲ, ਗੁਰਦਾਸ ਸਿੰਘ, ਨਰਿੰਦਰ ਕੌਰ ,ਰਵਿੰਦਰ ਕੌਰ,ਰਾਕੇਸ਼ ਕੁਮਾਰ,ਆਦਿ ਬੀ.ਡੀ.ਪੀ.ਓ ਦਫ਼ਤਰ ਦੇ ਕਰਮਚਾਰੀ ਹਾਜਰ ਸਨ।