ਬਲਾਕ ਅਬੋਹਰ ਗਰਾਮ ਪੰਚਾਇਤ ਖੈਰਪੁਰ ਦੀ 20 ਏਕੜ 6 ਕਨਾਲ 16 ਮਰਲੇ ਸ਼ਾਮਲਾਤ ਜਮੀਨ ਦਾ ਨਜਾਇਜ ਕਬਜਾ ਛੁਡਵਾਇਆ

ਫਾਜ਼ਿਲਕਾ, 27 ਸਤੰਬਰ : ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਅਨੁਸਾਰ ਅਤੇ ਕੈਬਨਿਟ ਮੰਤਰੀ ਸ. ਲਾਲਜੀਤ ਭੁੱਲਰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਹੇਠ ਸ਼ਾਮਲਾਤ ਜਮੀਨਾਂ ਦੇ ਨਜਾਇਜ ਕਬਜੇ ਛੁਡਾਉਣ ਸਬੰਧੀ ਲਗਾਤਾਰ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਮੁਹਿੰਮ ਅਨੁਸਾਰ ਸਬ ਡਵੀਜ਼ਨ ਮੈਜਿਸਟ੍ਰੇਟ ਆਕਾਸ਼ ਬਾਂਸਲ ਵੱਲੋਂ ਜਾਰੀ ਕਬਜਾ ਵਾਰੰਟਾਂ ਅਨੁਸਾਰ ਬਲਾਕ ਅਬੋਹਰ ਗਰਾਮ ਪੰਚਾਇਤ ਖੈਰਪੁਰ ਦੀ 20 ਏਕੜ 6 ਕਨਾਲ 16 ਮਰਲੇ ਸ਼ਾਮਲਾਤ ਜਮੀਨ ਦਾ ਨਜਾਇਜ ਕਬਜਾ ਸ਼੍ਰੀਮਤੀ ਗਗਨਦੀਪ ਕੌਰ ਬੀ.ਡੀ.ਪੀ.ਓ ਅਬੋਹਰ, ਪੁਲਿਸ ਪ੍ਰਸਾਸ਼ਨ ਅਤੇ ਡਿਊਟੀ ਮੈਜਿਸਟ੍ਰੇਟ ਦੀ ਹਾਜਰੀ ਵਿੱਚ ਸਫਲਤਾਪੂਰਵਕ ਪ੍ਰਾਪਤ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕਾਨੂੰਨੀ ਪ੍ਰਕਿਰਿਆ ਅਨੁਸਾਰ ਇਹ ਕਾਰਵਾਈਆਂ ਅਮਲ ਵਿਚ ਲਿਆਂਦੀਆਂ ਜਾ ਰਹੀਆਂ ਹਨ ਜੋ ਕਿ ਲਗਾਤਾਰ ਜਾਰੀ ਰਹਿਣਗੀਆਂ।