ਬੀ.ਕੇ.ਯੂ ਏਕਤਾ ਡਕੌਂਦਾ ਵੱਲੋਂ ਜਿਲ੍ਹਾ ਲੁਧਿਆਣਾ ਦਾ ਯੂਥ ਵਿੰਗ ਦਾ ਪ੍ਰਧਾਨ ਲੱਕੀ ਮੋਹੀ ਨੂੰ ਬਣਾਇਆ

  • ਯੂਨੀਅਨ ਦੇ ਸੀਨੀ. ਮੀਤ ਜਗਰੂਪ ਹਸਨਪੁਰ ਦੀ ਅਗਵਾਈ ’ਚ ਹੋਈ ਮੀਟਿੰਗ

ਮੁੱਲਾਂਪੁਰ ਦਾਖਾ 18 ਅਪਰੈਲ (ਸਤਵਿੰਦਰ ਸਿੰਘ ਗਿੱਲ) : ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਅਤੇ ਲੁਧਿਆਣਾ ਜਿਲ੍ਹੇ ਦੇ ਪ੍ਰਧਾਨ ਮਾ. ਮਹਿੰਦਰ ਸਿੰਘ ਕਮਾਲਪੁਰਾ ਦੀ ਅਗਵਾਈ ਹੇਠ ਕਿਸਾਨੀ ਮੁੱਦਿਆ ਸਮੇਤ ਲੋਕ ਹਿੱਤਾਂ ਲਈ ਲੰਮੇ ਸਮੇਂ ਤੋਂ ਸੰਘਰਸ਼ ਕਰਦੀ ਆ ਰਹੀ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਬੀ.ਕੇ.ਯੂ ਏਕਤਾ ਡਕੌਂਦਾ ਦੇ ਸੀਨੀਅਰ ਮੀਤ ਪ੍ਰਧਾਨ ਜਗਰੂਪ ਸਿੰਘ ਹਸਨਪੁਰ ਨੇ ਚੋਣਵੇਂ ਪੱਤਰਕਾਰਾਂ ਨਾਲ ਯੂਨੀਅਨ ਦੇ ਸਥਾਨਕ ਮੁੱਖ ਦਫਤਰ ਵਿਖੇ ਯੂਥ ਤੇ ਜੁਝਾਰੂਆਂ ਦੀ ਮੀਟਿੰਗ ਦੌਰਾਨ ਯੂਨੀਅਨ ਦੇ ਸੀਨੀਅਰ ਯੂਥ ਆਗੂ ਲਖਵੀਰ ਸਿੰਘ ਲੱਕੀ ਮੋਹੀ ਨੂੰ ਜਿਲ੍ਹਾ ਲੁਧਿਆਣਾ ਦਾ ਪ੍ਰ੍ਰਧਾਨ ਬਣਾਉਣ ਉਪਰੰਤ ਸ਼ਾਂਝੇ ਕੀਤੇ। ਸੀਨੀ. ਮੀਤ ਪ੍ਰਧਾਨ ਹਸਨਪੁਰ ਨੇ ਕਿਹਾ ਕਿ ਜਿੱਥੇ ਪਾਰਟੀ ਦਿਨ ਰਾਤ ਕਿਸਾਨੀ ਮਸਲੇ ਹੱਲ ਕਰਵਾਉਣ ਲਈ ਤੱਤਪਰ ਹੈ, ਉੱਥੇ ਹੀ ਹੁਣ ਨੌਜਵਾਨ ਵਰਗ ਨੂੰ ਯੂਨੀਅਨ ਵਿੱਚ ਅੱਗੇ ਲਿਆਦਾ ਜਾ ਰਿਹਾ ਹੈ, ਜਿਸ ਲੜੀ ਤਹਿਤ ਲਖਵੀਰ ਸਿੰਘ ਲੱਕੀ ਨੂੰ ਯੂਥ ਦਾ ਪ੍ਰਧਾਨ ਥਾਪਿਆ ਗਿਆ ਅੱਗੇ ਹੁਣ ਇਹ ਨੌਜਵਾਨਾਂ ਨੂੰ ਜੋੜੇਗਾ। ਲਖਵੀਰ ਸਿੰਘ ਲੱਕੀ ਮੋਹੀ ਨੇ ਕਿਹਾ ਕਿ ਯੂਨੀਅਨ ਵਿੱਚ ਤਾਂ ਉਹ ਪਹਿਲਾ ਵੀ ਇਕਾਈ ਪੱਧਰ ਤੋਂ ਬਲਾਕ ਪੱਧਰ ਤੱਕ ਆਪਣੀ ਡਿਊਟੀ ਨਿਭਾ ਚੁੱਕਾ ਹੈ, ਪਰ ਹੁਣ ਯੂਨੀਅਨ ਦੇ ਸੀਨੀਅਰ ਆਗੂਆਂ ਨੇ ਉਸਦੀਆਂ ਸੇਵਾਵਾਂ ਦੇਖਦਿਆ ਉਸਨੂੰ ਯੂਨੀਅਨ ਵਿੱਚ ਯੂਥ ਵਿੰਗ ਦੀ ਜੋ ਜਿੰਮੇਵਾਰੀ ਸੌਂਪੀ ਹੈ, ਉਹ ਪਹਿਲਾ ਨਾਲੋਂ ਵੀ ਹੋਰ ਤਨਦੇਹੀ ਨਾਲ ਇਸਨੂੰ ਨਿਭਵਾਵੇਗਾ। ਯੂਥ ਵਰਗ ਨੂੰ ਯੂਨੀਅਨ ਨਾਲ ਜੋੜਕੇ ਕਿਸਾਨੀ-ਨੌਜਵਾਨੀ ਸਮੇਤ ਹੋਰ ਵੀ ਸਮਾਜਿਕ ਮਸਲੇ ਹੱਲ ਕਰਨ ਦਾ ਤਹੱਈਆਂ ਕਰੇਗਾ। ਯੂਥ ਪ੍ਰਧਾਨ ਲੱਕੀ ਮੋਹੀ ਨੇ ਕਿਹਾ ਕਿ ਉਸਨੇ ਆਪਣੇ ਨਾਲ ਬਲਜੀਤ ਸਿੰਘ ਅਤੇ ਮੋਹਨ ਸਿੰਘ ਨੂੰ ਸੀਨੀਅਰ ਮੈਂਬਰ ਬਣਾਇਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਆਉਣ ਵਾਲੇ ਸਮੇਂ ਦੌਰਾਨ ਯੂਥ ਵਿੰਗ ਦੀ ਬਾੱਡੀ ਤਿਆਰ ਕਰਕੇ ਨਵੀਂ ਰੂਪਰੇਖਾ ਉਲੀਕੀ ਜਾਵੇਗੀ। ਹਾਜਰੀਨ ’ਚ ਜਗਜੀਤ ਸਿੰਘ ਜੱਗਾ ਹਸਨਪੁਰ, ਗੁਰਜੀਤ ਸਿੰਘ ਬਿੱਟੂ, ਜਗਰੂਪ ਸਿੰਘ ਮੋਹੀ, ਕੈਪਟਨ ਕੁਲਵਿੰਦਰ ਸਿੰਘ ਖਜਾਨਚੀ ਮੋਹੀ ਇਕਾਈ, ਇੰਦਰਜੀਤ ਸਿੰਘ ਗਿੱਲ ਸੀਨੀ. ਮੈਂਬਰ, ਬਲਪ੍ਰੀਤ ਸਿੰਘ ਮੋਹੀ,  ਜਪਨੀਤ ਸਿੰਘ, ਜੋਤ ਖੰਡੂਰ, ਪਾਲ ਮੁੱਲਾਂਪੁਰ, ਪਰਮਜੀਤ ਸਿੰਘ ਕਾਕਾ, ਯਤਨ ਸੂਦ, ਹਰਜੀਤ ਸਿੰਘ ਹੰਬੜਾ, ਪਰਮਜੀਤ ਸਿੰਘ ਮਠਾੜੂ, ਭੁਪਿੰਦਰ ਸਿੰਘ ਅਤੇ ਅਮਨਦੀਪ ਸਿੰਘ ਗਿੱਲ ਸਮੇਤ ਹੋਰ ਵੀ ਹਾਜਰ ਸਨ।