ਪ੍ਰਤਾਪ ਬਾਜਵਾ ਵੱਲੋਂ ਨਵਜੋਤ ਸਿੱਧੂ ’ਤੇ ਵੱਡਾ ਹਮਲਾ, ਦਿੱਤੀ ਇਹ ਸਲਾਹ

ਦੋਰਾਹਾ, 20 ਦਸੰਬਰ : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ 25 ਸਾਲ ਪਹਿਲਾਂ ਦੇ ਮੁੱਖ ਮੰਤਰੀਆਂ ’ਤੇ ਹਮਲਾ ਕੀਤਾ ਹੈ ਤਾਂ ਵਿਧਾਨ ਸਭਾ ਵਿਚ ਵਿਰੋਧੀ ਧਿਰ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸਿੱਧੂ ’ਤੇ ਹਮਲਾ ਬੋਲਦਿਆਂ ਕਿਹਾ ਹੈ ਕਿ ਉਹ ਆਪਣਾ ਨਵਾਂ ਅਖਾੜਾ ਲਗਾਉਣਾ ਬੰਦ ਕਰਨ ਕਿਉਂਕਿ ਇਹ ਚੰਗੀ ਗੱਲ ਨਹੀਂ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਜੋ ਰੁਤਬਾ ਦਿੱਤਾ ਹੈ, ਉਸਨੂੰ ਸੰਭਾਲ ਕੇ ਰੱਖਣ ਤੇ ਸਿਆਣਪ ਵਰਤਣ ਤੇ ਦੋ ਦਿਨ ਬਾਅਦ ਕਾਂਗਰਸ ਨੇ ਪੰਜਾਬ ਵਿਚ ਧਰਨੇ ਰੱਖੇ ਹਨ, ਉਥੇ ਆ ਕੇ ਆਪਣੀ ਗੱਲ ਰੰਖਣ। ਉਹਨਾਂ ਕਿਹਾ ਕਿ ਸਿੱਧੂ ਦੀ ਪ੍ਰਧਾਨਗੀ ਵਿਚ ਕਾਂਗਰਸ ਦਾ ਹਾਲ ਮਾੜਾ ਹੋਇਆ ਹੈ ਤੇ ਸੀਟਾਂ 78 ਤੋਂ ਘੱਟ ਕੇ 18 ਰਹਿ ਗਈਆਂ ਹਨ। ਉਹਨਾਂ ਨੇ ਭਗਵੰਤ ਮਾਨ ਦੀ ਪਤਨੀ ਦੇ ਕਾਫਲੇ ਦੀ ਵਾਇਰਲ ਹੋ ਰਹੀ ਵੀਡੀਓ ਬਾਰੇ ਕਿਹਾ ਕਿ ਉਹ ਮੁੱਖ ਮੰਤਰੀ ਦੀ ਪਤਨੀ ਤੋਂ ਇਲਾਵਾ ਹੋਰ ਕੁਝ ਨਹੀਂ ਹਨ ਪਰ ਫਿਰ ਵੀ ਇੰਨੀ ਸੁਰੱਖਿਆ ਇਸ ਵਾਸਤੇ ਦਿੰਦੇ ਹਨ ਕਿਉਂਕਿ ਉਹਨਾਂ ਨੂੰ ਡਰ ਹੈ ਕਿ ਲੋਕ ਇਹਨਾਂ ਨੂੰ ਘੇਰ ਕੇ ਸਵਾਲ ਨਾ ਪੁੱਛਣ।
ਪ੍ਰਤਾਪ ਬਾਜਵਾ ਨੇ ਬਿਕਰਮ ਮਜੀਠੀਆ ਨੂੰ ਸੰਮਨ ਭੇਜਣ ਦਾ ਵਿਰੋਧ ਕਰਦਿਆਂ ਕਿਹਾ ਕਿ ਇਹ ਰਾਜਨੀਤੀ ਗਲਤ ਹੈ।