ਪੁਲਿਸ ਵੱਲੋਂ ਕਬਾੜੀਆਂ ਦੇ ਨੈਟਵਰਕ ਤੇ ਵੱਡੀ ਕਾਰਵਾਈ

  • ਚੋਰੀ ਦੇ 07 ਮੋਬਾਇਲ ਟਾਵਰਾਂ ਦੇ RR ਯੁਨਿੰਟ ਅਤੇ 40 ਕਿਲੋ ਮੋਬਾਇਲ ਫੋਨ ਦੀ ਸਕਰੀਨ ਅਤੇ ਪਾਰਟਸ ਸਮੇਤ 05 ਕਬਾੜੀਏ ਕੀਤੇ ਕਾਬੂ
  • ਹੁਣ ਤੱਕ ਕ੍ਰੀਬ ਚੋਰੀ ਦਾ 01 ਕਰੋੜ ਦਾ ਸਮਾਨ ਖ੍ਰੀਦ ਕੇ ਦਿੱਲੀ ਵੇਚ ਚੁੱਕੇ ਹਨ

ਸ੍ਰੀ ਮੁਕਤਸਰ ਸਾਹਿਬ 26 ਅਗਸਤ 2024 : ਜਿਲ੍ਹਾ ਪੁਲਿਸ ਮੁੱਖੀ ਸ੍ਰੀ ਤੁਸ਼ਾਰ ਗੁਪਤਾ ਆਈ.ਪੀ.ਐਸ. ਦੀ ਅਗਵਾਈ ਹੇਠ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਅੰਤਰਰਾਜੀ ਕਬਾੜ ਦਾ ਕੰਮ ਕਰਨ ਵਾਲੇ 05 ਮੈਂਬਰਾਂ ਨੂੰ ਚੋਰੀ ਦੇ 07 ਮੋਬਾਇਲ ਟਾਵਰਾਂ ਦੇ RR ਯੁਨਿੰਟ ਅਤੇ 40 ਕਿਲੋ ਚੋਰੀ ਦੇ ਮੋਬਾਇਲ ਫੋਨਾਂ ਦੀਆਂ ਸਕਰੀਨਾਂ ਅਤੇ ਪਾਰਟਸ ਸਮੇਤ ਕਾਬੂ ਕੀਤਾ ਗਿਆ ਹੈ। ਸ੍ਰੀ ਤੁਸ਼ਾਰ ਗੁਪਤਾ ਆਈ.ਪੀ.ਐਸ. ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਮੁਖਬਰ ਦੀ ਇਤਲਾਹ ਤੇ ਪੁਲਿਸ ਵੱਲੋਂ ਮਲੋਟ ਰੋਡ ਨੇੜੇ ਰਾਧਾ ਸੁਆਮੀ, ਦੇ ਸਾਹਮਣੇ ਦਰੱਖਤ ਥੱਲੇ ਖੜੀ ਆਰਟਿਕਾ ਗੱਡੀ ਨੰਬਰੀ ਪੀ.ਬੀ.-01ਈ.- 2835 ਸਮੇਤ 05 ਵਿਅਕਤੀ ਸਹਿਜਾਦ ਪੁੱਤਰ ਖੁਰਸ਼ੈਦ, ਮੋਨੂੰ ਪੁੱਤਰ ਆਬਿਦ, ਫੈਜਾਲ ਪੁੱਤਰ ਗੁੱਲੂ, ਜਾਵੇਦ ਪੁੱਤਰ ਕਾਸਿਮ, ਮਸਤਾਕ ਅਲੀ ਉਰਫ ਜੱਸੀ ਪੁੱਤਰ ਅਮਰਨਾਥ ਵਾਸੀਆਨ ਬੈਕ ਸਾਇਡ ਬੱਸ ਸਟੈਂਡ ਗਲੀ ਨੰ;3 ਬਠਿੰਡਾ ਨੂੰ ਕਾਬੂ ਕੀਤਾ ਹੈ ਅਤੇ ਮੁੱਕਦਮਾ ਨੰਬਰ 150 ਮਿਤੀ 23.08.2024 ਅ/ਧ 317(2) ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਵਿਖੇ ਦਰਜ ਕਰਕੇ ਤਫਤੀਸ਼ ਸ਼ੁਰੂ ਕੀਤੀ ਗਈ। ਮੁੱਢਲੀ ਪੁੱਛਗਿੱਛ ਦੌਰਾਨ ਉੱਕਤ ਵਿਅਕਤੀਆਂ ਨੇ ਦੱਸਿਆ ਕਿ ਉਹ ਪਿਛਲੇ ਸਮੇਂ ਤੋਂ ਕ੍ਰੀਬ 01 ਕਰੋੜ ਦੇ ਚੋਰੀ ਦੇ ਮੋਬਾਇਲ ਟਾਵਰਾਂ ਦੇ ਆਰ.ਆਰ.ਯੂਨਿੰਟ ਅਤੇ ਚੋਰੀ ਦੇ ਮੋਬਾਇਲ ਫੋਨ ਦੇ ਪਾਰਟਸ ਖ੍ਰੀਦ ਕਰਕੇ ਦਿੱਲੀ ਅਲੱਗ ਅਲੱਗ ਥਾਵਾਂ ਤੇ ਵੇਚ ਚੁੱਕੇ ਹਨ। ਉਕਤ ਵਿਅਕਤੀਆਂ ਨੂੰ ਮਾਨਯੋਗ ਅਦਾਲਤ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾਵੇਗਾ ਜਿਸ ਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।