ਆਰਸੇਟੀ ਵਿਖੇ ਵਿਭਾਜਨ ਵਿਭਿਸ਼ਿਕਾ ਸਮ੍ਰਿਤੀ ਦਿਵਸ ਮਨਾਇਆ ਗਿਆ 

ਫ਼ਤਹਿਗੜ੍ਹ ਸਾਹਿਬ 14 ਅਗਸਤ 2024 : ਭਾਰਤੀ ਸਟੇਟ ਬੈਂਕ ਵੱਲੋਂ ਮਹੱਦੀਆਂ ਵਿਖੇ ਸਥਿਤ ਆਰਸੇਟੀ ਵਿੱਚ ਵਿਭਾਜਨ ਵਿਭਿਸ਼ਿਕਾ ਸਮ੍ਰਿਤੀ ਦਿਵਸ ਮਨਾਇਆ ਗਿਆ। ਇਸ ਮੌਕੇ ਦੇਸ਼ ਦੀ ਵੰਡ ਸਬੰਧੀ ਪ੍ਰਦਰਸ਼ਨੀ ਵੀ ਲਗਾਈ ਗਈ ਜਿਸ ਵਿੱਚ ਵੰਡ ਦੇ ਮਾੜੇ ਸਮੇਂ ਨੂੰ ਯਾਦ ਕਰਦਿਆਂ ਸੀਨੀਅਰ ਸਿਟੀਜਨ ਐਸੋਸੀਏਸ਼ਨ ਦੇ ਪ੍ਰਧਾਨ ਰਾਮ ਨਾਥ ਸ਼ਰਮਾ ਨੇ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ। ਇਸ ਮੌਕੇ ਪਿੰਡ ਮਹੱਦੀਆਂ ਦੇ ਸਰਪੰਚ ਹਰਧੀਰ ਸਿੰਘ, ਕੁਲਦੀਪ ਸ਼ਰਮਾ, ਸ. ਜੋਗਾ ਸਿੰਘ ਨੰਬਰਦਾਰ, ਅਨਿਲ ਕੁਮਾਰ ਅੱਤਰੀ, ਕੁਲਦੀਪ ਸਿੰਘ, ਕ੍ਰਿਪਾਲ ਸਿੰਘ, ਗੁਰਦੇਵ ਸਿੰਘ, ਹਰਭਜਨ ਸਿੰਘ, ਗੁਰਪ੍ਰੀਤ ਸਿੰਘ ਅਤੇ ਮਨਿੰਦਰ ਸਿੰਘ ਨੇ ਵੀ ਵੰਡ ਸਮੇਂ ਦੀਆਂ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ। ਇਸ ਮੌਕੇ ਐਲ ਡੀ ਐਮ ਮੁਕੇਸ਼ ਕੁਮਾਰ ਸੈਣੀ ਅਤੇ ਆਰਸੇਟੀ ਦੇ ਡਾਇਰੈਕਟਰ ਰਾਮ ਲਾਲ ਔਜਲਾ ਨੇ ਭਾਗੀਦਾਰਾਂ ਨੂੰ ਵੰਡ ਸਨਮਾਨ ਯਾਦਗਾਰੀ ਦਿਵਸ ਬਾਰੇ ਜਾਣੂ ਕਰਵਾਇਆ। ਇਸ ਮੌਕੇ ਆਰਸੇਟੀ ਵਿੱਚ ਸਿਖਲਾਈ ਹਾਸਿਲ ਕਰ ਰਹੇ ਸਿਖਿਆਰਥੀ ਵੀ ਹਾਜ਼ਰ ਸਨ।