ਦੀਵਾਨ ਟੋਡਰ ਮੱਲ ਦੇ ਜਨਮ ਉਤਸਵ ਤੇ ਰਾਜਗੁਰੂ ਨਗਰ ਵਿਖੇ ਭੀਮ ਸੈਨ ਬਾਂਸਲ ਨੇ ਲਗਾਇਆ ਲੰਗਰ

  • ਬਾਵਾ ਨੇ ਦੀਵਾਨ ਟੋਡਰ ਮੱਲ ਨੂੰ ਯਾਦ ਕਰਨ ਲਈ ਬਾਂਸਲ ਨੂੰ ਵਧਾਈ ਦਿੱਤੀ

ਲੁਧਿਆਣਾ, 1 ਜਨਵਰੀ : ਅੱਜ ਦੀਵਾਨ ਟੋਡਰ ਮੱਲ ਮੈਮੋਰੀਅਲ ਵੈੱਲਫੇਅਰ ਸੁਸਾਇਟੀ ਪੰਜਾਬ ਦੇ ਪ੍ਰਧਾਨ ਭੀਮ ਸੈਨ ਬਾਂਸਲ ਦੀ ਸਰਪ੍ਰਸਤੀ ਹੇਠ ਰਾਜਗੁਰੂ ਨਗਰ ਵਿਖੇ ਗੁਰੂ ਘਰ ਦੇ ਸ਼ਰਧਾਲੂ, ਵਡਮੁੱਲੀ ਸੇਵਾ ਜਿਨ੍ਹਾਂ ਦੇ ਹਿੱਸੇ ਆਈ ਦੀਵਾਨ ਟੋਡਰ ਮੱਲ ਜੀ ਜਿਨ੍ਹਾਂ ਅਸ਼ਰਫ਼ੀਆਂ ਖੜੀਆਂ ਕਰਕੇ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਿਹ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਦੇ ਸੰਸਕਾਰ ਲਈ ਇਤਿਹਾਸ ਮੁਤਾਬਕ ਢਾਈ ਅਰਬ ਰੁਪਏ ਦੀ ਜਗ੍ਹਾ ਲੈ ਕੇ ਦਿੱਤੀ ਅਤੇ ਵਜ਼ੀਰ ਖਾਂ ਦੀ ਈਨ ਨਹੀਂ ਮੰਨੀ ਅਤੇ ਕੁਰਬਾਨੀ ਦਿੱਤੀ। ਅੱਜ ਉਹਨਾਂ ਦੀ ਯਾਦ ਵਿੱਚ ਦੀਵਾਨ ਟੋਡਰ ਮੱਲ ਮੈਮੋਰੀਅਲ ਵੈਲਫੇਅਰ ਸੋਸਾਇਟੀ ਪੰਜਾਬ ਦੇ ਪ੍ਰਧਾਨ ਭੀਮ ਸੈਨ ਬਾਂਸਲ ਨੇ ਲੰਗਰ ਲਗਾ ਕੇ ਉਹਨਾਂ ਨੂੰ ਸ਼ਰਧਾ ਸਤਿਕਾਰ ਭੇਂਟ ਕੀਤਾ। ਇਸ ਸਮੇਂ ਕ੍ਰਿਸ਼ਨ ਕੁਮਾਰ ਬਾਵਾ ਸਾਬਕਾ ਚੇਅਰਮੈਨ ਪੀ.ਐੱਸ.ਆਈ.ਸੀ. ਮੁੱਖ ਤੌਰ ‘ਤੇ ਹਾਜ਼ਰ ਸਨ। ਉਹਨਾਂ ਭੀਮ ਸੈਨ ਬਾਂਸਲ ਵੱਲੋਂ ਦੀਵਾਨ ਟੋਡਰ ਮੱਲ ਜੀ ਨੂੰ ਯਾਦ ਕਰਨ ਲਈ ਹਾਰਦਿਕ ਵਧਾਈ ਦਿੱਤੀ। ਇਸ ਸਮੇਂ ਰੋਹਿਤ ਬਾਂਸਲ, ਸਾਹਿਲ ਬਾਂਸਲ, ਟੋਨਿਸ਼ ਵਰਮਾ, ਸੰਜੇ ਗੁਪਤਾ, ਰਜਨੀਸ਼ ਧਵਨ, ਕਸ਼ਮੀਰੀ ਲਾਲ, ਸੰਜੇ ਠਾਕੁਰ, ਰਾਜੂ, ਗੁਰਚਰਨ ਸਿੰਘ ਰਿਟਾ. ਡੀ.ਐੱਸ.ਪੀ. ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।