ਭਾਰਤੀ ਕਿਸਾਨ ਯੂਨੀਅਨ ਨੇ ਸਾੜਿਆ ਪੰਜਾਬ ਸਰਕਾਰ ਦਾ ਪੁਤਲਾ।

ਕਿਸ਼ਨਪੁਰਾ ਕਲਾਂ 4 ਜਨਵਰੀ (ਗੁਰਮੇਲ ਸਿੰਘ) : ਸਾਂਝਾ ਮੋਰਚਾ ਜੀਰਾ ਵਲੋਂ ਪੰਜਾਬ ਭਰ ਵਿਚ ਪਿੰਡ ਪਿੰਡ ਪੰਜਾਬ ਸਰਕਾਰ ਦੀਆਂ ਅਰਥੀਆਂ ਫੂਕੀਆ ਗਈਆ,ਇਸੇ ਕੜੀ ਤਹਿਤ ਅੱਜ ਕਸਬਾ ਕਿਸ਼ਨਪੁਰਾ ਕਲਾਂ ਦੇ ਬੱਸ ਸਟੈਂਡ ਤੇ ਪੰਜਾਬ ਸਰਕਾਰ ਦੀ ਅਰਥੀ ਫੂਕੀ ਮੁਜ਼ਾਹਰਾ ਕੀਤਾ ਗਿਆ। ਜਿਸ ਵਿਚ ਪਿੰਡ ਦੇ ਸੈਂਕੜੇ ਮਰਦ ਔਰਤਾਂ ਸ਼ਾਮਿਲ ਹੋਏ। ਧਰਨੇ ਨੂੰ ਸੰਬੋਧਨ ਕਰਦਿਆਂ ਬਲਾਕ ਪ੍ਰਧਾਨ ਗੁਰਦੇਵ ਸਿੰਘ ਕਿਸ਼ਨਪੁਰਾ ਨੇ ਦੱਸਿਆ ਕਿ ਪੰਜਾਬ ਸਰਕਾਰ ਕਿਸ ਤਰ੍ਹਾਂ ਕਾਰਪੋਰੇਟ ਸਰਾਬ ਫੈਕਟਰੀ ਮਾਲਕ ਦੀਪ ਮਲਹੋਤਰਾ ਦੇ ਪੱਖ ਵਿਚ ਖੜ੍ਹੀ ਹੈ 40 ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਪਾਏ ਹੋਏ ਮਤਿਆਂ ਪਰਵਾਹ ਨਾ ਕਰਦਿਆਂ ਫੈਕਟਰੀ ਮਾਲਕ ਕਰਦਿਆਂ ਫੈਕਟਰੀ ਮਾਲਕ ਨੂੰ ਸੱਚਾ ਸਾਬਤ ਕਰਨ ਵਾਸਤੇ ਸਾਰੀਆਂ ਸਰਕਾਰਾਂ ਸੰਸਥਾਵਾਂ ਡਾਕਟਰ ਵਕੀਲ ਪੀ ਏ ਯੂ ਤੋਂ ਲੈਕੇ ਪ੍ਰਦੂਸ਼ਣ ਕੰਟਰੋਲ ਬੋਰਡ ਹੱਕ ਸਾਰੇ ਮਹਿਕਮੇ ਇਕ ਪਾਸੜ ਲੋਕਾਂ ਨੂੰ ਝੂਠੇ ਸਾਬਿਤ ਕਰਨ ਤੇ ਦੀਪ ਮਲਹੋਤਰਾ ਨੂੰ ਸੱਚਾ ਸਾਬਤ ਕਰਨ ਤੇ ਲੱਗੇ ਹੋਏ ਹਨ ਇਸ ਮੌਕੇ ਜ਼ਿਲ੍ਹਾ ਸਕੱਤਰ ਗੁਰਮੀਤ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਦ ਤੱਕ ਸਰਕਾਰ ਇਸ ਪੱਕਾ ਹੱਲ ਨਹੀਂ ਕਰਦੀ ਤਦ ਤੱਕ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਪੁਤਲਾ ਸਾੜਨ ਵਾਲਿਆਂ ਚ ਪ੍ਰਧਾਨ ਜਗਦੇਵ ਸਿੰਘ, ਸਾਬਕਾ ਸਰਪੰਚ ਕਰਨੈਲ ਸਿੰਘ, ਪ੍ਰਧਾਨ ਲਖਵੀਰ ਸਿੰਘ ਔਲਖ, ਖਜਾਨਚੀ ਸੰਤੋਖ ਸਿੰਘ ਮੱਲ੍ਹਾ,ਪ੍ਰਧਾਨ ਬਲਵੀਰ ਸਿੰਘ, ਸਾਬਕਾ ਪ੍ਰਧਾਨ ਅਜਮੇਰ ਸਿੰਘ ਮਾਨ, ਅਵਤਾਰ ਭਾਗ ਕਾ, ਈਸ਼ਵਰ ਸਿੰਘ ਆੜਤੀਆਂ, ਸੁਖਦੇਵ ਸਿੰਘ,ਛਿੰਦਰ ਡਰਾਇਵਰ ਦਾਏ ਵਾਲਾ, ਲੱਕੀ ਮਾਨ, ਸੁੱਖਾ ਸ਼ਾਹ, ਜਗਰਾਜ ਸਿੰਘ ਗਾਜਾ,ਬਿੱਲਾ ਮੱਲ੍ਹੀ,ਰਾਜੂ ਭੱਟੀ ਵਾਲਾ, ਸਾਬਕਾ ਖਜਾਨਚੀ ਇਕਬਾਲ ਸਿੰਘ ਮਾਨ, ਬਚਿੱਤਰ ਸਿੰਘ ਫੌਜੀ,ਮੇਜਰ ਸਿੰਘ ਮੇਜੀ,ਸੋਹਣ ਸਿੰਘ,ਬੰਤ ਸਿੰਘ, ਅਜਮੇਰ ਸਿੰਘ, ਸੁਖਜੀਵਨ ਸਿੰਘ, ਪ੍ਰੀਤਮ ਸਿੰਘ ਮਾਨ ਆਦਿ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ।