ਭਾਰਤ ਜੋੜੋ ਯਾਤਰਾ 11 ਜਨਵਰੀ ਤੋਂ ਪੰਜਾਬ ਵਿੱਚ ਹੋਵੇਗੀ ਸ਼ੁਰੂ

ਰਾਜਪੁਰਾ, 10 ਜਨਵਰੀ : ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਭਲਕੇ 11 ਜਨਵਰੀ ਤੋਂ ਪੰਜਾਬ ਵਿੱਚ ਸ਼ੁਰੂ ਹੋਵੇਗੀ। ਹਾਲਾਂਕਿ ਇਹ ਯਾਤਰਾ ਅੱਜ 10 ਜਨਵਰੀ ਨੂੰ ਹਰਿਆਣਾ ਤੋਂ ਪੰਜਾਬ ਦੀ ਸਰਹੱਦ ਵਿੱਚ ਦਾਖਲ ਹੋਵੇਗੀ ਅਤੇ ਰਾਤ ਦਾ ਠਹਿਰਾਅ ਸ਼੍ਰੀ ਫਤਹਿਗੜ੍ਹ ਸਾਹਿਬ ਵਿਖੇ ਹੋਵੇਗਾ।ਬੀਤੇ ਸੋਮਵਾਰ ਨੂੰ ਪੰਜਾਬ ਕਾਂਗਰਸ ਨੇ ਸੂਬੇ ਵਿੱਚ ਭਾਰਤ ਜੋੜੋ ਯਾਤਰਾ ਦਾ ਪ੍ਰੋਗਰਾਮ ਜਾਰੀ ਕੀਤਾ ਸੀ। ਪਾਰਟੀ ਬੁਲਾਰੇ ਅਨੁਸਾਰ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ 10 ਜਨਵਰੀ ਨੂੰ ਸ਼ੰਭੂ ਸਰਹੱਦ ਰਾਹੀਂ ਪੰਜਾਬ ਵਿੱਚ ਦਾਖ਼ਲ ਹੋਵੇਗੀ ਅਤੇ ਸਿੱਧਾ ਸ੍ਰੀ ਫਤਹਿਗੜ੍ਹ ਸਾਹਿਬ ਪੁੱਜੇਗੀ।ਇੱਥੋਂ ਰਾਹੁਲ ਗਾਂਧੀ 11 ਜਨਵਰੀ ਨੂੰ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਸਵੇਰੇ 6 ਵਜੇ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਮੱਥਾ ਟੇਕਣਗੇ। ਇਸ ਉਪਰੰਤ ਝੰਡਾ ਸੌਂਪਣ ਦੀ ਰਸਮ ਸਵੇਰੇ 6.30 ਵਜੇ ਹੋਵੇਗੀ ਅਤੇ ਯਾਤਰਾ ਸਵੇਰੇ 7.00 ਵਜੇ ਨਵੀਂ ਦਾਣਾ ਮੰਡੀ ਸਰਹਿੰਦ ਤੋਂ ਸ਼ੁਰੂ ਹੋ ਕੇ 3.30 ਵਜੇ ਖ਼ਾਲਸਾ ਸਕੂਲ ਗਰਾਊਂਡ ਮੰਡੀ ਗੋਬਿੰਦਗੜ੍ਹ ਵਿਖੇ ਪਹੁੰਚੇਗੀ।ਦੂਜੇ ਦਿਨ 12 ਜਨਵਰੀ ਨੂੰ ਇਹ ਯਾਤਰਾ ਸਵੇਰੇ 6 ਵਜੇ ਕਸ਼ਮੀਰ ਗਾਰਡਨ ਨੇੜੇ ਮੱਲੀਪੁਰ ਤੋਂ ਸ਼ੁਰੂ ਹੋ ਕੇ ਦੁਪਹਿਰ 12 ਵਜੇ ਸਮਰਾਲਾ ਚੌਕ ਪਹੁੰਚੇਗੀ। ਇਸ ਦਿਨ ਯਾਤਰਾ ਦਾ ਸ਼ਾਮ ਦਾ ਪੜਾਅ ਨਹੀਂ ਹੋਵੇਗਾ।13 ਜਨਵਰੀ ਨੂੰ ਲੋਹੜੀ ਦੀ ਛੁੱਟੀ ਹੋਣ ਕਾਰਨ ਯਾਤਰਾ ਅੱਗੇ ਨਹੀਂ ਵਧੇਗੀ ਪਰ 14 ਜਨਵਰੀ ਨੂੰ ਇਹ ਯਾਤਰਾ ਸਵੇਰੇ 6:00 ਵਜੇ ਲਾਡੋਵਾਲ ਟੋਲ ਨੇੜੇ ਗਿੱਲ (ਲੁਧਿਆਣਾ) ਤੋਂ ਸ਼ੁਰੂ ਹੋ ਕੇ ਬਾਅਦ ਦੁਪਹਿਰ 3:30 ਵਜੇ ਜੇ.ਸੀ ਰਿਜ਼ੋਰਟ ਗੁਰਾਇਆ ਵਿਖੇ ਪਹੁੰਚੇਗੀ।ਅਗਲੇ ਦਿਨ, 15 ਜਨਵਰੀ ਨੂੰ, ਯਾਤਰਾ ਸਵੇਰੇ 6 ਵਜੇ ਐਲਪੀਯੂ ਯੂਨੀਵਰਸਿਟੀ ਤੋਂ ਸ਼ੁਰੂ ਹੋਵੇਗੀ ਅਤੇ ਬੀਐਮਸੀ ਚੌਕ ਜਲੰਧਰ ਵਿਖੇ ਬਾਅਦ ਦੁਪਹਿਰ 3:30 ਵਜੇ ਪਹੁੰਚੇਗੀ।16 ਜਨਵਰੀ ਨੂੰ ਇਹ ਯਾਤਰਾ ਸਵੇਰੇ 6:00 ਵਜੇ ਪਿੰਡ ਕਾਲਾ ਬੱਕਰਾ (ਨੇੜੇ ਅਵਤਾਰ ਰਿਜੈਂਸੀ) ਤੋਂ ਸ਼ੁਰੂ ਹੋ ਕੇ ਬਾਅਦ ਦੁਪਹਿਰ 3:30 ਵਜੇ ਪਿੰਡ ਖਰਲ ਕਲਾਂ ਆਦਮਪੁਰ ਪਹੁੰਚੇਗੀ। ਇਸੇ ਤਰ੍ਹਾਂ 18 ਜਨਵਰੀ ਨੂੰ ਮੁਕੇਰੀਆਂ ਦੇ ਭੰਗਲਾ ਤੋਂ ਯਾਤਰਾ ਟੋਲ ਪਲਾਜ਼ਾ ਰਾਹੀਂ ਹਿਮਾਚਲ ਪ੍ਰਦੇਸ਼ ਵਿੱਚ ਦਾਖਲ ਹੋਵੇਗੀ ਅਤੇ ਇੱਕ ਦਿਨ ਹਿਮਾਚਲ ਨੂੰ ਕਵਰ ਕਰੇਗੀ। ਇਸ ਤੋਂ ਬਾਅਦ ਰਾਹੁਲ ਗਾਂਧੀ 19 ਜਨਵਰੀ ਨੂੰ ਦੁਪਹਿਰ 12 ਵਜੇ ਪਠਾਨਕੋਟ 'ਚ ਰੈਲੀ ਨੂੰ ਸੰਬੋਧਨ ਕਰਨਗੇ।ਇਸ ਤੋਂ ਬਾਅਦ ਯਾਤਰਾ ਜੰਮੂ-ਕਸ਼ਮੀਰ ਬਾਰਡਰ 'ਚ ਪ੍ਰਵੇਸ਼ ਕਰੇਗੀ।