ਭਾਰਤ ਜੋੜੋ ਯਾਤਰਾ ਨੇ ਵਿਰੋਧੀ ਧਿਰਾਂ ਦੀ ਨੀਂਦ ਹਰਾਮ ਕਰ ਕੇ ਰੱਖ ਦਿੱਤੀ ਹੈ : ਸਰਬਜੀਤ ਸਰਬੀ

ਮਹਿਲ ਕਲਾਂ 06 ਜਨਵਰੀ (ਗੁਰਸੇਵਕ ਸਿੰਘ ਸਹੋਤਾ) : ਭਾਰਤ ਜੋੜੋ ਯਾਤਰਾ ਤਹਿਤ ਸ੍ਰੀ ਰਾਹੁਲ ਗਾਂਧੀ ਦੇ ਮਿਤੀ 12 ਜਨਵਰੀ ਨੂੰ ਲੁਧਿਆਣਾ ਵਿਖੇ ਪਹੁੰਚਣ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਪਾਰਟੀ ਵਰਕਰਾਂ ਵੱਲੋਂ ਯਾਤਰਾ ਦਾ ਸਵਾਗਤ ਕੀਤਾ ਜਾਵੇਗਾ ਕਿਉਂਕਿ ਰਾਹੁਲ ਗਾਂਧੀ ਦੀ ਇਹ ਯਾਤਰਾ ਪੰਜਾਬ ਵਿਚ ਇੱਕ ਨਵਾਂ ਇਤਿਹਾਸ  ਸਿਰਜੇਗੀ| ਇਸ ਯਾਤਰਾ ਦੇ ਦੌਰਾਨ ਦੀਆਂ ਸਾਰੀਆਂ ਤਿਆਰੀਆਂ ਪੂਰੀਆਂ ਹਨ। ਇਹ ਵਿਚਾਰ ਸੀਨੀਅਰ ਕਾਂਗਰਸੀ ਆਗੂ ਆੜਤੀਆ ਸਰਬਜੀਤ ਸਿੰਘ ਸਰਬੀ ਨੇ ਕਸਬਾ ਮਹਿਲ ਕਲਾਂ ਵਿਖੇ ਪੱਤਰਕਾਰਾਂ ਗੱਲਬਾਤ ਕਰਦਿਆਂ ਸਾਂਝੇ ਕੀਤੇ।ਉਨ੍ਹਾਂ ਦੱਸਿਆ ਕਿ ਕਰੀਬ 4 ਮਹੀਨੇ ਪਹਿਲਾਂ ਸ਼ੁਰੂ ਹੋਈ ਇਹ ਯਾਤਰਾ ਨੇ ਵਿਰੋਧੀ ਧਿਰਾਂ ਦੀ ਨੀਂਦ ਹਰਾਮ ਕਰ ਦਿੱਤੀ ਹੈ| ਹੁਣ ਤੱਕ ਤਿੰਨ ਹਜ਼ਾਰ ਕਿੱਲੋਮੀਟਰ ਤੋਂ ਵੱਧ ਸ੍ਰੀ ਰਾਹੁਲ ਗਾਂਧੀ ਸਫ਼ਰ ਤੈਅ ਕਰ ਚੁੱਕੇ ਹਨ| ਹੁਣ ਦੇਸ਼ ਦੇ ਹਾਕਮ ਜਨਤਾ ਨੂੰ ਕੋਰੋਨਾ ਦਾ ਡਰ ਦਿਖਾ ਰਹੇ ਹਨ| ਹਕੀਕਤ ਵਿਚ ਇਹ ਹੈ ਕਿ ਉਹ ਰਾਹੁਲ ਗਾਂਧੀ ਦੀ ਯਾਤਰਾ ਦੇਖ ਕੇ ਘਬਰਾ ਗਏ ਹਨ| ਉਹਨਾਂ ਕਿਹਾ ਕਿ  ਪਾਰਟੀ ਵਿਚ ਹਰੇਕ ਵਿਅਕਤੀ ਨੂੰ ਬਣਦਾ ਮਾਣ ਸਨਮਾਨ ਮਿਲੇਗਾ| ਜਿਸ ਵਿਅਕਤੀ ਦੀ ਜਿਹੋ ਜਿਹੀ ਕਾਰਗੁਜ਼ਾਰੀ ਹੋਵੇਗੀ ਉਸ ਦੀ ਇਮਾਨਦਾਰੀ ਨਾਲ ਹਾਈ ਕਮਾਂਡ ਨੂੰ ਰਿਪੋਰਟ ਭੇਜੀ ਜਾਵੇਗੀ ਤੇ ਉਸ ਦੇ ਆਧਾਰ 'ਤੇ ਬਣਦੀ ਵੱਡੀ ਜ਼ਿੰਮੇਵਾਰੀ ਵੀ ਦਿੱਤੀ ਜਾਵੇਗੀ ਉਨ੍ਹਾਂ ਕਿਹਾ ਕਿ ਜ਼ਿਲ੍ਹਾ ਬਰਨਾਲਾ ਦੇ ਇੰਚਾਰਜ ਲੋਕ ਸਭਾ ਹਲਕਾ ਫਤਿਹਗੜ੍ਹ ਤੋਂ ਮੈਂਬਰ ਪਾਰਲੀਮੈਂਟ ਡਾ ਅਮਰ ਸਿੰਘ ਬੋਪਾਰਾਏ ਦੇ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਸੀਂ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋਂ ਦੀ ਅਗਵਾਈ ਹੇਠ ਰਾਹੁਲ ਗਾਂਧੀ ਦੀ ਭਾਰਤ ਯਾਤਰਾ ਨੂੰ ਸਫ਼ਲ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡਾਂਗੇ। ਉਨ੍ਹਾਂ ਵਿਸਵਾਸ਼ ਵਿਸ਼ਵਾਸ਼ ਦਿਵਾਉਂਦਿਆਂ ਕਿਹਾ ਕਿ ਜੋ ਜ਼ਿੰਮੇਵਾਰੀ ਸਾਨੂੰ ਦਿੱਤੀ ਜਾਵੇਗੀ ਉਸ ਉਪਰ ਅਸੀਂ ਪੂਰੀ ਤਰ੍ਹਾਂ ਡੱਟ ਕੇ ਪਹਿਰਾ ਦੇਵਾਗੇ ।