ਝੁੱਗੀਆਂ ਵਾਲੇ ਗਰੀਬ ਬੱਚਿਆ ਦੇ ਹੱਕ ਵਿਚ ਭਾਨ ਸਿੰਘ ਜੱਸੀ ਨੇ ਛੇੜੀ ਲਹਿਰ : ਰਾਮੂਵਾਲੀਆ  

ਮਹਿਲ ਕਲਾਂ, 02 ਮਾਰਚ (ਗੁਰਸੇਵਕ ਸਿੰਘ ਸਹੋਤਾ) : ਪਾਵਰਕੌਮ ਦੇ ਜੇ.ਈ ਸਮਾਜ ਸੇਵੀ ਇੰਜ:ਭਾਨ ਸਿੰਘ ਜੱਸੀ ਨੂੰ ਸਰਕਲ ਸੇਰਪੁਰ ਦੇ ਇਕ ਪੈਲੇਸ ਵਿਚ ਹੋਈ ਵਿਦਾਇਗੀ ਪਾਰਟੀ ਦੌਰਾਨ ਵੱਖ ਵੱਖ ਰਾਜਨੀਤਕ ,ਧਾਰਮਿਕ ,ਮੁਲਾਜ਼ਮ ਜਥੇਬੰਦੀਆਂ ਅਤੇ ਸਮਾਜ ਸੇਵੀਆਂ ਵੱਲੋਂ ਸਨਮਾਨਿਤ ਕਰਨ ਉਪਰੰਤ ਵਧਾਈਆਂ ਦਿੱਤੀਆਂ ਗਈਆਂ!ਇਸ ਮੌਕੇ ਆਈ.ਟੀ.ਆਈ ਇੰਪਲਾਈਜ਼ ਐਸੋਸੀਏਸ਼ਨ ਰਜਿ:ਪੰਜਾਬ ਦੀ ਸਮੁੱਚੀ ਸੂਬਾ,ਸਰਕਲ ਡਵੀਜ਼ਨਾਂ ਅਤੇ ਸਬ ਡਵੀਜ਼ਨਾਂ ਵੱਲੋਂ ਸੂਬਾ ਪ੍ਰਧਾਨ ਇੰਜ:ਅਵਤਾਰ ਸਿੰਘ ਸ਼ੇਰਗਿੱਲ,ਇੰਜ:ਦਵਿੰਦਰ ਸਿੰਘ ਪਸੌਰ, ਇੰਜ ਗਰੀਸ ਮਹਾਜਨ, ਇੰਜ:ਕਰਮਜੀਤ ਸਿੰਘ, ਇੰਜਨੀਅਰ ਬਲਵਿੰਦਰ ਸਿੰਘ ਜਖੇਪਲ,ਇੰਜ: ਜਗਦੀਪ ਸਿੰਘ ਗੁੱਜਰਾਂ, ਇੰਜ: ਚਰਨਜੀਤ ਸਿੰਘ, ਸਰਕਲ ਪ੍ਰਧਾਨ ਜੱਸਾ ਪਸੌਰ,ਰਣਜੀਤ ਕੁਮਾਰ ਬਰਨਾਲਾ,ਕਮਲ ਪਟਿਆਲਾ , ਇੰਜ: ਗੁਰਲਾਭ ਸਿੰਘ, ਮਨਜੀਤ ਸਿੰਘ ਲੱਡਾ ਅਤੇ ਗੁਰਪਿੰਦਰ ਸਿੰਘ ਕਹੇਰੂ,ਆਦਿ ਵੱਲੋਂ ਇੰਜ ਭਾਨ ਸਿੰਘ ਸਿੰਘ ਜੱਸੀ ਨੂੰ ਮਹਿਕਮੇ ਵਿੱਚ ਇਮਾਨਦਾਰੀ ਵਿਖਾਉਣ ਅਤੇ ਗਰੀਬ ਬੱਚਿਆਂ ਨੂੰ ਮੁਫਤ ਪੜ੍ਹਾਉਣ ਦੀ ਵਿੱਢੀ ਸੇਵਾ ਬਦਲੇ ਸ਼ਾਨਦਾਰ ਸਨਮਾਨ ਚਿੰਨ੍ਹ ਭੇਟ ਕਰਕੇ ਸ.ਜੱਸੀ ਅਤੇ ਉਨ੍ਹਾਂ ਦੀ ਧਰਮ ਪਤਨੀ ਹਰਜਿੰਦਰ ਕੌਰ ਨੂੰ ਸਨਮਾਨਿਤ ਕੀਤਾ ਗਿਆ! ਪਾਵਰਕੌਮ ਦੇ ਚੇਅਰਮੈਨ ਇੰਜ:ਸ.ਬਲਦੇਵ ਸਿੰਘ ਸਰਾਂ ਵੱਲੋਂ ਸਮਾਜ ਸੇਵੀ ਇੰਜ: ਭਾਨ ਸਿੰਘ ਸਿੰਘ ਜੱਸੀ ਨੂੰ ਇਕ ਵਿਸ਼ੇਸ਼ ਸੁਨੇਹੇ ਰਾਹੀਂ ਵਧਾਈ ਦਿੱਤੀ ਗਈ । ਫਤਿਹਗੜ੍ਹ ਸਾਹਿਬ,ਪਟਿਆਲਾ, ਬਰਨਾਲਾ ਦੇ ਬੱਚਿਆਂ ਅਤੇ ਗਾਇਕ ਜੁਗਨੂੰ ਸਲੀਮ ਵੱਲੋਂ  ਆਪਣੀ ਗਾਇਕੀ ਰਾਹੀਂ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ! ਸਾਰੀਆਂ ਸ਼ਖਸੀਅਤਾਂ ਵੱਲੋਂ ਇਨ੍ਹਾਂ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ ।ਮਾਰਕੀਟ ਕਮੇਟੀ ਧੂਰੀ ਦੇ ਚੇਅਰਮੈਨ ਰਾਜਵੰਤ ਸਿੰਘ ਘੁੱਲੀ, ਜਸਵੀਰ ਸਿੰਘ ਜੱਸੀ,ਡਾ.ਅਨਵਰ ਭਸੌੜ,ਸਾਬਕਾ ਐਸੀ ਇੰਜ: ਸੁਰਿੰਦਰ ਸਿੰਘ ਭੱਠਲ, ਸੀਨੀ: ਐਕਸ਼ਨ ਅਡਿਟ ਪਟਿਆਲਾ 1,ਇੰਜ: ਸੁਖਵੰਤ ਸਿੰਘ ਧੀਮਾਨ,ਇੰਜ: ਹਰਨੇਕ ਸਿੰਘ ਚੁੰਨੀ ਚੰਡੀਗੜ੍ਹ,ਪ੍ਰੋਫੈਸਰ ਇੰਦਰਾਜ,ਰਾਜ ਸਿੰਘ ਟੋਡਰਵਾਲ ,ਸਾਬਕਾ ਸਰਪੰਚ ਜਗਮੇਲ ਸਿੰਘ ਬੜੀ ,ਤਰਨਜੀਤ ਸਿੰਘ ਦੁੱਗਲ,ਸਰਪੰਚ  ਜਸਬੀਰ ਸਿੰਘ ਛੰਨਾ,ਮੁਲਖਾ ਸਿੰਘ ਕੁਨਰਾ ਆਦਿ ਬੁਲਾਰਿਆਂ ਨੇ ਕਿਹਾ ਕਿ ਸਮਾਜ ਸੇਵੀ ਇੰਜ ਭਾਨ ਸਿੰਘ ਸਿੰਘ ਜੱਸੀ ਨੂੰ ਭਾਵੇਂ ਕੁਝ ਆਪਣਿਆ ਅਤੇ ਬੇਗਾਨਿਆਂ ਵੱਲੋਂ ਮਹਿਕਮੇ ਵਿੱਚ ਵਿਖਾਈ ਗਈ ਇਮਾਨਦਾਰੀ ਅਤੇ ਉਹਨਾਂ ਗਰੀਬ ਬੱਚਿਆ ਪ੍ਰਤੀ ਅਰੰਭ ਕੀਤੀ ਸੇਵਾ ਤੋਂ ਈਰਖਾ ਕਰਦਿਆ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਗਿਆ! ਪਰ ਉਨ੍ਹਾਂ ਨੇ ਤੰਗ ਦਿਲ ਇਨ੍ਹਾਂ ਬੇਈਮਾਨ ਲੋਕਾਂ ਦੀ ਪ੍ਰਵਾਹ ਨਾ ਕਰਦਿਆ ਸੇਵਾ ਦੇ ਮਿਸ਼ਨ ਨੂੰ ਜਾਰੀ ਰੱਖਿਆ। ਪ੍ਰੋਫੈਸਰ ਬਾਵਾ ਸਿੰਘ ਸਾਬਕਾ ਚੇਅਰਮੈਨ ਘੱਟ ਗਿਣਤੀ ਕਮਿਸ਼ਨ ( ਭਾਰਤ ਸਰਕਾਰ ),ਸਾਬਕਾ ਵਿਧਾਇਕ ਸ੍ਰ ਦਲਬੀਰ ਸਿੰਘ ਗੋਲਡੀ ਖੰਗੂੜਾ ਅਤੇ ਉੱਘੇ ਬੁਲਾਰੇ ਬਲਵੰਤ ਸਿੰਘ ਭੀਖੀ ਨੇ ਝੁੱਗੀਆਂ ਵਿੱਚ ਰਹਿਣ ਵਾਲੇ ਗਰੀਬ ਬੱਚਿਆਂ ਨੂੰ ਪੜ੍ਹਾਉਣ ਦੀ ਚਲਾਈ ਲਹਿਰ ਨੂੰ   ਨੋਵਲ ਕਾਰਜ ਕਰਾਰ ਦਿੰਦਿਆਂ ਇੰਜ: ਸਮਾਜ ਸੇਵੀ ਭਾਨ ਸਿੰਘ ਜੱਸੀ ਨੂੰ ਭਾਈ ਲਾਲੋਆਂ ਦੇ ਮਸੀਹਾ ਹੋਣ ਦਾ ਮਾਣ  ਦਿੰਦਿਆਂ ਹਰ ਖੇਤਰ ਵਿੱਚ ਉਨ੍ਹਾਂ ਨਾਲ ਡਟਕੇ ਖੜ੍ਹੇ ਹੋਣ ਦਾ ਭਰੋਸਾ ਦਿੱਤਾ। ਅੰਤ ਵਿੱਚ ਸਮਾਗਮ ਦੇ ਮੁੱਖ ਮਹਿਮਾਨ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਸਰੰਗੀ ਮਾਸਟਰ ਚਮਕੌਰ ਸਿੰਘ ਸੇਖੋਂ ਨੇ  ਸਮਾਜ ਸੇਵੀ ਇੰਜ: ਭਾਨ ਸਿੰਘ ਜੱਸੀ  ਦੀ ਵਿਦਾਇਗੀ ਪਾਰਟੀ ਦੀ ਖੁਸ਼ੀ ਵਿੱਚ "ਲੱਗਦੇ ਰਹਿਣ ਖੁਸ਼ੀ ਦੇ ਮੇਲੇ " ਕਵੀਸ਼ਰੀ ਗਾ ਕੇ ਸਮਾਗਮ ਨੂੰ ਖੁਸ਼ੀਆਂ ਨਾਲ ਮਾਲੋ-ਮਾਲ ਕਰ ਦਿੱਤਾ।  ਸ. ਰਾਮੂਵਾਲੀਆ ਨੇ ਕਿਹਾ ਕਿ ਟਰੈਵਲ ਏਜੰਟ ਪੰਜਾਬੀ ਨੌਜਵਾਨਾਂ ਦੀ ਲੁੱਟ ਕਰ ਰਹੇ ਹਨ, ਮੈਂ ਇਹਨਾ ਲੁਟੇਰਿਆਂ ਵਿਰੁੱਧ  ਪਹਿਲਾਂ ਦੀ ਤਰ੍ਹਾਂ ਡੱਟ ਕੇ ਲੜਾਈ ਲੜਦਾ ਰਹਾਂਗਾ। ਉਨ੍ਹਾਂ ਕਿਹਾ ਕਿ ਲਖਨਊ (ਯੂਪੀ) ਤੋਂ ਚੱਲ ਕੇ ਝੁੱਗੀਆਂ ਵਾਲੇ ਗਰੀਬ ਬੱਚਿਆਂ ਨੂੰ ਮੁਫਤ ਪੜ੍ਹਾਉਣ ਦੀ ਸੇਵਾ ਕਰਨ ਵਾਲੀ ਸਮਾਜ ਸੇਵੀ, ਇਮਾਨਦਾਰ ਸਖ਼ਸ਼ੀਅਤ ਇੰਜ: ਭਾਨ ਸਿੰਘ ਜੱਸੀ (ਜੇ.ਈ  ਪਾਵਰਕੌਮ )ਦੀ ਰਿਟਾਇਰਮੈਂਟ ਪਾਰਟੀ ਤੇ ਪਹੁੰਚਣ ਤੇ ਮੈਨੂੰ ਬੇਹੱਦ ਖੁਸ਼ੀ ਮਿਲੀ ਹੈ!