ਭਗਵੰਤ ਮਾਨ ਨੇ ਮੋਟਰਾਂ ਦੀ ਬਿਜਲੀ ਦੇਣ ਦਾ ਰਿਕਾਰਡ ਤੋੜਿਆ : ਸੰਦੀਪ ਸਰਾਂ 

ਮੁੱਲਾਂਪੁਰ ਦਾਖਾ 1 ਜੁਲਾਈ (ਸਤਵਿੰਦਰ ਸਿੰਘ ਗਿੱਲ) : ਦੇਸ਼ ਨੂੰ ਅਜ਼ਾਦ ਹੋਇਆ ਬੇਸ਼ੱਕ ਸੱਤ ਦਹਾਕੇ ਤੋਂ ਵਧੇਰੇ ਦਾ ਸਮਾਂ ਹੋ ਗਿਆ, ਪਰ ਕਿਸਾਨੀ ਨੂੰ ਬਚਾਉਣ ਲਈ ਰਾਜ ਕਰ ਚੁੱਕੀਆਂ ਸਰਕਾਰਾਂ ਨੇ ਸੁਹਿਰਦ ਯਤਨ ਨਹੀਂ ਕੀਤੇ। ਜਿਸ ਕਰਕੇ ਅੱਜ ਕਿਸਾਨੀ ਮੰਦਹਾਲੀ ਵਿੱਚ ਹੈ। ਇਸਨੂੰ ਕੱਢਣ ਲਈ ਪੰਜਾਬ ਦੀ ਮੌਜ਼ੂਦਾਂ ਸ੍ਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਇਸ ਵਾਰ ਝੋਨੇ ਦੇ ਸੀਜ਼ਨ ਵਿੱਚ ਮੋਟਰਾਂ ਵਾਲੀ ਬਿਜਲੀ ਏਨੀ ਜ਼ਿਆਦਾ ਦਿੱਤੀ ਕਿ ਸੂਬੇ ਦਾ ਕਿਸਾਨ ਬਾਗੋ ਬਾਗ ਹੋ ਗਿਆ ਉਕਤ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਦਾਖਾ ਦੇ ਘੁੱਗ ਵਸਦੇ ਪਿੰਡ ਤਲਵੰਡੀ ਖੁਰਦ ਦੇ ਵਸਨੀਕ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੰਦੀਪ ਸਿੰਘ ਸਰਾਂ ਨੇ ਇਸ ਪੱਤਰਕਾਰ ਨਾਲ ਸ਼ਾਂਝੇ ਕੀਤੇ। ਸੰਦੀਪ ਸਿੰਘ ਸਰਾਂ ਨੇ ਅੱਗੇ ਕਿਹਾ ਕਿ ਸਾਉਣੀ ਦੇ ਸੀਜਨ ਦੌਰਾਨ ਅਕਸਰ ਹੀ ਬਿਜਲੀ ਦੀ ਘਾਟ ਰੜਕਦੀ ਰਹਿੰਦੀ ਹੈ, ਪਰ ਮਾਨ ਸਰਕਾਰ ਵੱਲੋਂ ਕਿਸਾਨਾਂ ਨੂੰ ਦਿੱਤੇ ਭਰੋਸੇ ਤੋਂ ਕਿਤੇ ਵੱਧਕੇ 8 ਘੰਟੇ ਦੀ ਬਜਾਏ 14 ਘੰਟੇ ਬਿਜਲੀ ਦੇ ਕੇ ਰਿਕਾਰਡ ਬਣਾ ਦਿੱਤਾ ਹੈ। ਇੱਥੋਂ ਤੱਕ ਕਿਸਾਨਾਂ ਨੂੰ ਮੋਟਰਾਂ ਬੰਦ ਕਰਕੇ ਝੋਨਾ ਲਾਉਣਾ ਪੈ ਰਿਹਾ ਹੈ, ਕਿਉਂਕਿ ਨਹਿਰੀ ਪਾਣੀ ਵੀ ਖਾਲ਼ਿਆ ਵਿੱਚ ਨੱਕੋ- ਨੱਕ ਭਰ ਕੇ ਆ ਰਿਹਾ ਹੈ, ਜਿਸ ਨਾਲ ਕਿਸਾਨਾਂ ਵਿੱਚ ਖੁਸ਼ੀ ਦੀ ਲਹਿਰ ਹੈ, ਲੋਕ ਖੁਸ਼ੀ ਵਿੱਚ ਲੱਡੂ ਵੰਡ ਕੇ ਸ੍ਰ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦੇ ਹੋਏ ਕਹਿ ਰਹੇ ਹਨ ਕਿ ਸੱਚਮੁੱਚ ਹੀ ਮਾਨ ਸਰਕਾਰ ਨੇ ਕਿਸਾਨ ਹਿਤੈਸ਼ੀ ਹੋਣ ਦਾ ਸਬੂਤ ਦਿੱਤਾ ਹੈ ਨਾ ਕਿ ਬਾਕੀ ਸਰਕਾਰਾਂ ਵਾਂਗ ਬਿਆਨਬਾਜ਼ੀ ਦਾਗੀ ਹੈ। ਸੰਦੀਪ ਸਿੰਘ ਸਰਾਂ ਨੇ ਕਿਹਾ ਕਿ ਸੂਬੇ ਦੇ ਲੋਕ ਮੌਜੂਦਾ ਸਰਕਾਰ ਤੋ ਪੂਰੀ ਤਰਾਂ ਸੰਤੁਸ਼ਟ ਹਨ।