ਜਿੰਦਗੀ 'ਚ ਕਾਮਯਾਬ ਹੋਣ ਲਈ ਸੁਪਨਿਆਂ ਦਾ ਜਿੰਦਾ ਰਹਿਣਾ ਜ਼ਰੂਰੀ- ਅਤੁਲ ਸੋਨੀ

  • ਲਰਨ ਐਂਡ ਗਰੋਅ (ਸਿੱਖੋ ਤੇ ਵਧੋ)
  • ਮਾੜੀ ਸੰਗਤ ਤੋਂ ਬਚਦਿਆਂ ਚੰਗੇ ਨਾਗਰਿਕ ਵਜੋਂ ਬਣਾਈ ਜਾਵੇ ਪਛਾਣ
  • ਸਰਕਾਰੀ ਸਕੂਲ ਅਸਲਾਮ ਵਾਲਾ ਵਿਖੇ ਕਰਵਾਇਆ ਪ੍ਰੋਗਰਾਮ

ਫਾਜਿ਼ਲਕਾ, 21 ਦਸੰਬਰ : ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਵੱਲੋਂ ਫਾਜ਼ਿਲਕਾ ਜ਼ਿਲ੍ਹੇ ਅੰਦਰ ਉਲੀਕੇ ਗਏ ਲਰਨ ਐਂਡ ਗ੍ਰੋਅ (ਸਿੱਖੋ ਅਤੇ ਵਧੋ) ਪ੍ਰੋਗਰਾਮ ਨੂੰ ਸਕੂਲਾਂ ਅੰਦਰ ਬਾਖੂਬੀ ਢੰਗ ਨਾਲ ਲਾਗੂ ਕੀਤਾ ਜਾ ਰਿਹਾ ਹੈ। ਸਕੂਲੀ ਵਿਦਿਆਰਥੀਆਂ ਵੱਲੋਂ ਵੀ ਦਿਲਚਸਪੀ ਲੈ ਕੇ ਪ੍ਰੋਗਰਾਮ *ਚ ਹਿਸਾ ਲਿਆ ਜਾ ਰਿਹਾ ਹੈ ਅਤੇ ਅਧਿਕਾਰੀਆਂ ਤੇ ਮਾਹਰਾਂ ਵੱਲੋਂ ਜਿੰਦਗੀ *ਚ ਸਫਲ ਤੇ ਚੰਗੇ ਨਾਗਰਿਕ ਬਣਨ ਦੇ ਦਿਤੇ ਜਾ ਰਹੇ ਗਿਆਨ ਨੂੰ ਹਾਸਲ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਸਰਕਾਰੀ ਹਾਈ ਸਕੂਲ ਅਸਲਾਮ ਵਾਲਾ ਦੇ ਵਿਦਿਆਰਥੀਆਂ ਨਾਲ ਸੰਵਾਦ ਦੌਰਾਨ ਪਹੁੰਚੇ ਡੀ.ਐਸ.ਪੀ. ਸ੍ਰੀ ਅਤੁਲ ਸੋਨੀ ਨੇ ਕਿਹਾ ਕਿ ਜਿੰਦਗੀ *ਚ ਕਾਮਯਾਬ ਹੋਣ ਲਈ ਸੁਪਨਿਆਂ ਦਾ ਜਿੰਦਾ ਰਹਿਣਾ ਬਹੁਤ ਜ਼ਰੂਰੀ ਹੈ, ਉਨ੍ਹਾਂ ਕਿਹਾ ਕਿ ਸੁਪਨਿਆਂ ਦਾ ਕਦੇ ਅੰਤ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਜੋ ਵੀ ਅਸੀ ਸਚੇ ਮਨ ਨਾਲ ਸੋਚ ਲਿਆ ਤਾਂ ਕੋਈ ਵੀ ਸਾਨੂੰ ਸਾਡੀ ਮੰਜ਼ਲ ਪ੍ਰਾਪਤ ਕਰਨ ਤੋਂ ਰੋਕ ਨਹੀਂ ਸਕਦਾ। ਉਨ੍ਹਾਂ ਕਿਹਾ ਕਿ ਹਰੇਕ ਵਿਅਕਤੀ ਦਾ ਆਪਣਾ ਆਪਣਾ ਨਜਰਿਆ ਹੁੰਦਾ ਹੈ ਤੇ ਹਰੇਕ ਅੰਦਰ ਸੋਚਣ ਸਮਝਣ ਦੀ ਸ਼ਕਤੀ ਹੁੰਦੀ ਹੈ ਜਿਸ ਨੂੰ ਸਹੀ ਰਾਹੇ ਪਾ ਕੇ ਅਸੀਂ ਕੋਈ ਵੀ ਟੀਚਾ ਪ੍ਰਾਪਤ ਕਰ ਸਕਦੇ ਹਾਂ। ਸ੍ਰੀ ਅਤੁਲ ਸੋਨੀ ਨੇ ਕਿਹਾ ਕਿ ਕਿਸੇ ਵੀ ਇਮਤਿਹਾਨ ਨੂੰ ਪਾਸ ਕਰਨ ਲਈ ਅਭਿਆਸ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਹ ਸੋਚ ਜਰੂਰ ਬਣਾਈ ਜਾਵੇ ਕਿ ਜੇ ਉਹ ਕਰ ਸਕਦਾ ਹੈ ਤਾਂ ਮੈ ਵੀ ਕਰ ਸਕਦਾ ਹਾਂ। ਉਨ੍ਹਾਂ ਕਿਹਾ ਕਿ ਚੰਗੇ ਨਾਗਰਿਕ ਵਜੋਂ ਪਛਾਣ ਬਣਾਉਣ ਲਈ ਮਾੜੀ ਸੰਗਤ ਤੋਂ ਬਚਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਵਰਗੀਆਂ ਮਾੜੀ ਕੁਰੀਤੀਆਂ ਤੋਂ ਬਚਦਿਆਂ ਸਾਨੂੰ ਸਮਾਜ ਦੇ ਕੰਮ ਆਉਣਾਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੋ ਕੋਈ ਨਸ਼ੇ ਦੀ ਦਲਦਲ ਵਿਚ ਫਸ ਚੁੱਕਿਆ ਹੈ ਉਸ ਨੂੰ ਵੀ ਸਮਾਜ ਦੀ ਮੁੱਖ ਧਾਰਾ ਨਾਲ ਜੋੜਨ ਲਈ ਸਾਨੂੰ ਯਤਨ ਕਰਨੇ ਚਾਹੀਦੇ ਹਨ। ਪੁੱਛ-ਗਿਛ ਸੈਸ਼ਨ ਦੌਰਾਨ ਇਕ ਵਿਦਿਆਰਥਣ ਵੱਲੋਂ ਸ੍ਰੀ ਅਤੁਲ ਸੋਨੀ ਤੋਂ ਡੀ.ਐਸ.ਪੀ. ਬਣਨ ਦੇ ਸਫਰ ਬਾਰੇ ਪੁੱਛਣ *ਤੇ ਜਿਥੇ ਉਨ੍ਹਾਂ ਸਭ ਤੋਂ ਪਹਿਲਾਂ ਦਿਲ ਲਗਾ ਕੇ ਪੜ੍ਹਾਈ ਕਰਨ ਲਈ ਕਿਹਾ, ਮੁਕਾਬਲੇ ਵਾਲੇ ਇਮਤਿਹਾਨਾਂ ਦੀ ਤਿਆਰੀ ਦੇ ਨਾਲ-ਨਾਲ ਸ਼ਰੀਰ ਨੂੰ ਤੰਦਰੁਸਤ ਰੱਖਣ ਲਈ ਕਿਹਾ ਤਾਂ ਜੋ ਸ਼ਰੀਰਕ ਤੌਰ *ਤੇ ਵੀ ਫਿਟ ਰਿਹਾ ਜਾਵੇ ਉਥੇ ਉਨ੍ਹਾਂ ਆਪਣੇ ਡੀ.ਐਸ.ਪੀ. ਬਣਨ ਦੇ ਜਿੰਦਗੀ ਦੇ ਤਜਰਬੇ ਵੀ ਸਾਂਝੇ ਕੀਤੇ। ਇਸ ਹੋਰ ਵਿਦਿਆਰਥੀ ਵੱਲੋਂ ਦੂਜੀਆਂ ਭਾਸ਼ਾਵਾਂ ਸਿਖਣ ਸਬੰਧੀ ਪ੍ਰਸ਼ਨ ਕੀਤਾ ਗਿਆ ਜਿਸ *ਤੇ ਉਨ੍ਹਾਂ ਵਿਸਥਾਰ ਸਹਿਤ ਜਾਣਕਾਰੀ ਸਾਂਝੀ ਕੀਤੀ ਅਤੇ ਮੋਬਾਈਲ ਐਪਸ ਤੇ ਇੰਟਰਨੈਟ ਦੀ ਵਰਤੋਂ ਕਰਨ ਸਬੰਧੀ ਆਖਿਆ। ਇਸ ਮੌਕੇ ਸਰਕਾਰੀ ਹਾਈ ਸਕੂਲ ਅਸਲਾਮ ਵਾਲਾ ਦੇ ਹੈਡ ਮਾਸਟਰ ਸ੍ਰੀ ਸਤਿੰਦਰ ਬੱਤਰਾ ਨੇ ਮੁੱਖ ਮਹਿਮਾਨ ਦਾ ਸਕੂਲ ਵਿਖੇ ਪਹੁੰਚਣ *ਤੇ ਜੀ ਆਇਆ ਨੂੰ ਕਿਹਾ। ਉਨ੍ਹਾਂ ਸਕੂਲਾਂ ਵਿਖੇ ਬਣਾਏ ਗਏ ਬੱਡੀ ਗਰੁੱਪਾਂ ਬਾਰੇ ਮੁੱਖ ਮਹਿਮਾਨ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਬੱਡੀ ਗਰੁੱਪ ਨਸ਼ਿਆਂ ਖਿਲਾਫ ਜਾਗਰੂਕਤਾ ਫੈਲਾਉਣ ਦਾ ਕੰਮ ਕਰ ਰਹੇ ਹਨ। ਉਨ੍ਹਾਂ ਪ੍ਰੇਰਣਾਦਾਇਕ ਲੈਕਚਰ ਦੇਣ *ਤੇ ਸ੍ਰੀ ਅਤੁਲ ਸੋਨੀ ਡੀ.ਐਸ.ਪੀ. ਦਾ ਧੰਨਵਾਦ ਪ੍ਰਗਟ ਕੀਤਾ ਅਤੇ ਵਿਸ਼ਵਾਸ ਦਵਾਇਆ ਕਿ ਬਚੇ ਤੁਹਾਡੇ ਵੱਲੋਂ ਦਿੱਤੇ ਗਏ ਵਿਚਾਰਾਂ ਨੂੰ ਜਰੂਰ ਅਮਲ ਵਿਚ ਲਿਆਉਣਗੇ। ਇਸ ਮੌਕੇ ਡੀਟੀਸੀ ਸ੍ਰੀ ਮਨੀਸ਼ ਠਕਰਾਲ, ਸ੍ਰੀਮਤੀ ਕਵਿਤਾ,ਸਮਿਤਾ, ਸ਼ਿਮਲਾ ਰਾਣੀ, ਰਵਿੰਦਰ ਸਿੰਘ, ਅੰਜੂ ਬਾਲਾ, ਸਾਜਨ ਰਹੇਜਾ, ਹਰਭਗਵਾਨ ਸਿੰਘ ਤੂਰ, ਪ੍ਰਭਜੋਤ ਕੌਰ ਅਜਾਦਵਿੰਦਰ ਸਿੰਘ ਆਦਿ ਹਾਜਰ ਸੀ।