ਬਾਵਾ ਅਤੇ ਰਾਜੀਵ ਨੇ ਮਾਲਵਾ ਸੱਭਿਆਚਾਰਕ ਮੰਚ ਦੀ ਕਾਰਜਕਾਰਨੀ ਦਾ ਗਠਨ ਕੀਤਾ

  • ਐੱਸ.ਪੀ. ਸਿੰਘ ਉਬਰਾਏ, ਮੁਹੰਮਦ ਸਦੀਕ, ਗੁਰਭਜਨ ਗਿੱਲ, ਦਾਖਾ, ਲਾਪਰਾਂ, ਗਰੇਵਾਲ, ਜੋੜਾ, ਗੁਰਨਾਮ ਸਿੰਘ ਸਰਪ੍ਰਸਤਾਂ ਚ ਸ਼ਾਮਿਲ-ਸਿੰਮੀ ਕਵਾਤਰਾ ਮਹਿਲਾ ਵਿੰਗ ਦੀ ਪ੍ਰਧਾਨ ਬਣੀ
  • ਰਾਣਾ, ਸਿਆਣ, ਕਨੌਜੀਆ, ਛਾਪਾ, ਗਰੇਵਾਲ, ਗਿਲ ਅਤੇ ਗਰੀਬ ਵਾਈਸ ਪ੍ਰਧਾਨ ਬਣਾਏ ਗਏ ਜਦਕਿ ਜੰਗੀ, ਸੇਵਾ ਸਿੰਘ, ਰਣਜੀਤ, ਗੋਰਕੀ, ਲੋਟੇ, ਸੱਗੂ, ਮੰਨੂ, ਗੁਪਤਾ ਤੇ ਸਰਪੰਚ ਜਨਰਲ ਸਕੱਤਰ ਬਣੇ
  • ਅਮਰਿੰਦਰ ਜੱਸੋਵਾਲ ਮੰਚ ਦੇ ਪੰਜਾਬ ਦੇ ਯੂਥ ਵਿੰਗ ਦੇ ਪ੍ਰਧਾਨ ਬਣਾਏ

ਲੁਧਿਆਣਾ, 19 ਜਨਵਰੀ : ਅੱਜ ਮਾਲਵਾ ਸੱਭਿਆਚਾਰਕ ਮੰਚ ਪੰਜਾਬ ਦੀ ਸਮੁੱਚੀ ਕਾਰਜਕਾਰਨੀ ਦਾ ਗਠਨ ਕ੍ਰਿਸ਼ਨ ਕੁਮਾਰ ਬਾਵਾ ਚੇਅਰਮੈਨ ਮੰਚ ਪੰਜਾਬ, ਰਾਜੀਵ ਕੁਮਾਰ ਲਵਲੀ ਪ੍ਰਧਾਨ ਮੰਚ ਪੰਜਾਬ ਅਤੇ ਸਿੰਮੀ ਕਵਾਤਰਾ ਪ੍ਰਧਾਨ ਮੰਚ ਪੰਜਾਬ (ਮਹਿਲਾ ਵਿੰਗ) ਨੇ ਮੁੱਖ ਸਰਪ੍ਰਸਤ ਗੁਰਭਜਨ ਗਿੱਲ ਨਾਲ ਮਸ਼ਵਰਾ ਕਰਕੇ ਕੀਤਾ ਜਿਸ ਅਨੁਸਾਰ ਮੁੱਖ ਸਰਪ੍ਰਸਤ ਐੱਸ.ਪੀ. ਸਿੰਘ ਉਬਰਾਏ, ਮੁਹੰਮਦ ਸਦੀਕ ਮੈਂਬਰ ਪਾਰਲੀਮੈਂਟ, ਪ੍ਰੋ. ਗੁਰਭਜਨ ਗਿੱਲ, ਮਲਕੀਤ ਸਿੰਘ ਦਾਖਾ ਸਾਬਕਾ ਮੰਤਰੀ, ਗੁਰਦੇਵ ਸਿੰਘ ਲਾਪਰਾਂ, ਨਿਰਮਲ ਜੋੜਾ, ਡਾ. ਜਗਤਾਰ ਧੀਮਾਨ, ਬੀਬੀ ਗੁਰਮੀਤ ਕੌਰ ਆਲੂਵਾਲੀਆ, ਸਰਬਜੀਤ ਮਾਂਗਟ, ਡਾ. ਰਜਿੰਦਰ ਕੌਰ, ਪ੍ਰਗਟ ਸਿੰਘ ਗਰੇਵਾਲ, ਹਰਜੀਤ ਸਿੰਘ ਸੇਖੋ, ਡਾ. ਰੋਹਿਤ ਦੱਤਾ, ਜਰਨੈਲ ਸਿੰਘ ਸ਼ਿਮਲਾਪੁਰੀ, ਗੁਰਨਾਮ ਸਿੰਘ ਅਤੇ ਐੱਸ.ਕੇ. ਗੁਪਤਾ ਲਏ ਗਏ। ਇਸ ਸਮੇਂ ਸਿੰਮੀ ਕੁਆਤਰਾ ਪ੍ਰਧਾਨ ਮੰਚ ਪੰਜਾਬ ਦੇ ਨਾਲ ਚੇਅਰਪਰਸਨ ਸਰਬਜੀਤ ਕੌਰ, ਕਨਵੀਨਰ ਮੰਚ ਦਵਿੰਦਰ ਬਸੰਤ, ਵਾਈਸ ਪ੍ਰਧਾਨ ਮੰਚ ਤਰਨਜੀਤ ਕੌਰ, ਜਨਰਲ ਸਕੱਤਰ ਮੰਚ ਪੰਜਾਬ ਗੁਰਪ੍ਰੀਤ ਕੌਰ ਸਰਪੰਚ ਤੇ ਰਿਮਪੀ ਜੌਹਰ ਨੂੰ ਲਿਆ ਗਿਆ। ਇੰਦਰਜੀਤ ਕੌਰ ਲੋਟੇ ਨੂੰ ਕਨਵੀਨਰ ਨਿਯੁਕਤ ਕੀਤਾ ਗਿਆ ਹੈ। ਮੰਚ ਪੰਜਾਬ ਦੇ ਵਾਈਸ ਪ੍ਰਧਾਨ ਜਸਵੀਰ ਸਿੰਘ ਰਾਣਾ ਝਾਂਡੇ, ਰਵਿੰਦਰ ਸਿਆਣ, ਰਾਜੂ ਕਨੌਜੀਆ, ਜਸਵੰਤ ਸਿੰਘ ਛਾਪਾ, ਜਗਜੀਵਨ ਸਿੰਘ ਗਰੀਬ (ਰਕਬਾ), ਕਰਨੈਲ ਸਿੰਘ ਗਿੱਲ ਅਤੇ ਪਰਮਿੰਦਰ ਸਿੰਘ ਗਰੇਵਾਲ ਲਏ ਗਏ ਹਨ। ਮੰਚ ਪੰਜਾਬ ਦੇ ਜਨਰਲ ਸਕੱਤਰ ਜੋਗਿੰਦਰ ਸਿੰਘ ਜੰਗੀ, ਸੇਵਾ ਸਿੰਘ ਰਿਟਾ. ਚੀਫ ਇੰਜੀ. ਰਣਜੀਤ ਸਿੰਘ ਸਰਪੰਚ, ਗੁਰਿੰਦਰ ਸਿੰਘ ਗੋਰਕੀ, ਜਗਦੀਪ ਲੋਟੇ, ਰੇਸ਼ਮ ਸੱਗੂ, ਮਨੀ ਖੀਵਾ, ਪੁਰੀਸ਼ ਸਿੰਗਲਾ, ਸੁਖਵਿੰਦਰ ਸਿੰਘ ਜਗਦੇਵ, ਸਰਬਜੀਤ ਮੰਨੂ, ਪ੍ਰਿੰਸ ਗੁਪਤਾ, ਬਲਵੀਰ ਸਿੰਘ ਸਰਪੰਚ ਲਏ ਗਏ। ਇਸ ਸਮੇਂ ਆਰਟਿਸਟ ਸਰਪ੍ਰਸਤਾਂ ਵਿੱਚ ਪਾਲੀ ਦੇਤਵਾਲੀਆ, ਜਸਵੰਤ ਸੰਧੀਲਾ, ਸੁਖਵਿੰਦਰ ਸੁੱਖੀ, ਰਵਿੰਦਰ ਗਰੇਵਾਲ, ਗੁਲਸ਼ਨ ਕੋਮਲ ਲਏ ਗਏ। ਇਸ ਸਮੇਂ ਅਮਰਿੰਦਰ ਸਿੰਘ ਜਸੋਵਾਲ ਨੂੰ ਯੂਥ ਵਿੰਗ ਮੰਚ ਪੰਜਾਬ ਦਾ ਪ੍ਰਧਾਨ ਅਤੇ ਅਹੁਦੇਦਾਰ ਬਣਾਉਣ ਦਾ ਵੀ ਅਖਤਿਆਰ ਦਿੱਤਾ ਗਿਆ। ਹਰਜੀਤ ਸਿੰਘ ਸੈਣੀ ਵਾਈਸ ਚੇਅਰਮੈਨ ਪੰਜਾਬ ਹੋਣਗੇ।