ਕੇਜਰੀਵਾਲ ਵਿਰੁੱਧ ਕੀਤਾ ਮਾਣਹਾਨੀ ਦਾ ਕੇਸ ਬਠਿੰਡਾ ਦੀ ਅਦਾਲਤ ਨੇ ਖਾਰਜ ਕੀਤਾ

ਬਠਿੰਡਾ, 3 ਫਰਵਰੀ : ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਿਰੁੱਧ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਸਾਲੇ ਜੇ ਜੇ ਸਿੰਘ ਵੱਲੋਂ ਕੀਤਾ ਗਿਆ ਮਾਣਹਾਨੀ ਦਾ ਮੁਕੱਦਮਾ ਅਦਾਲਤ ਨੇ ਖਾਰਜ ਕਰ ਦਿੱਤਾ। ਬਠਿੰਡਾ ਦੀ ਅਦਾਲਤ ਵੱਲੋਂ ਬਿਨਾਂ ਕਿਸੇ ਨੋਟਿਸ ਜਾਰੀ ਕੀਤੇ ਇਹ ਮੁਕਦਮਾ ਖਾਰਜ ਕਰ ਦਿੱਤਾ। ਜ਼ਿਕਰਯੋਗ ਹੈ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬਠਿੰਡਾ ਪਹੁੰਚੇ ਅਰਵਿੰਦ ਕੇਜਰੀਵਾਲ ਨੇ ਗੁੰਡਾ ਟੈਕਸ ਦੇ ਦੋਸ਼ ਲਗਾਏ ਸਨ। ਕੇਜਰੀਵਾਲ ਵੱਲੋਂ ਦੋਸ਼ ਲਗਾਏ ਸਨ ਕਿਹਾ ਸੀ ਕਿ ਬਠਿੰਡਾ ਵਿੱਚ ਰੇਹੜੀਆਂ ਵਾਲਿਆਂ ਤੋਂ ਲੈ ਕੇ ਵਪਾਰੀਆਂ ਤੱਕ ਤੋਂ ਜੋ ਜੋ ਟੈਕਸ ਵਸੂਲਿਆ  ਜਾ ਰਿਹਾ ਹੈ। ਇਸ ਤੋਂ ਬਾਅਦ ਜੇ ਜੇ ਸਿੰਘ ਵੱਲੋਂ ਅਰਵਿੰਦ ਕੇਜਰੀਵਾਲ ਵਿਰੁੱਧ ਮੁਕਦਮਾ ਕੀਤਾ ਗਿਆ ਸੀ। ਜਿਸ ਨੂੰ ਬਠਿੰਡਾ ਦੀ ਅਦਾਲਤ ਵੱਲੋਂ ਹੁਣ ਖਾਰਜ ਕੀਤਾ ਗਿਆ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਕਾਂਗਰਸ ਦੀ ਸਰਕਾਰ ਹੁੰਦੇ ਮਨਪ੍ਰੀਤ ਸਿੰਘ ਬਾਦਲ ਵਿੱਤ ਮੰਤਰੀ ਸਨ। ਉਸ ਸਮੇਂ ਇਹ ਦੋਸ਼ ਲਗਾਇਆ ਜਾਂਦਾ ਸੀ ਕਿ ਬਠਿੰਡਾ ਵਿੱਚ ਉਨ੍ਹਾਂ ਦੇ ਸਾਲਾ ਜੇ ਜੇ ਸਿੰਘ ਵੱਲੋਂ ਬਠਿੰਡਾ ਵਿੱਚ ਸਾਰੇ ਕੰਮ ਦੇਖੇ ਜਾਂਦੇ ਹਨ।