ਬੱਲੂਆਣਾ ਦੇ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਇਕ ਦਰਜਨ ਟਰਾਲੀਆਂ ਤੇ ਪਿੱਕਅੱਪ ਹਰਾ ਚਾਰਾ ਲੈ ਕੇ ਪੁੱਜੇ

  • ਨੇਤਾ ਜ਼ੋ ਸਿਰਫ ਗੇੜਾ ਮਾਰਨ ਨਹੀਂ, ਬਲਕਿ ਮਦਦ ਲੈ ਕੇ ਪਹੁੰਚੇ : ਸਵਨਾ

ਫਾਜਿ਼ਲਕਾ, 17 ਜ਼ੁਲਾਈ : ਫਾਜਿ਼ਲਕਾ ਦੇ ਸਰਹੱਦੀ ਪਿੰਡਾਂ ਵਿਚ ਆਏ ਹੜ੍ਹਾਂ ਦੇ ਮੱਦੇਨਜਰ ਅੱਜ ਬੱਲੂਆਣਾ ਦੇ ਵਿਧਾਇਕ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਇਕ ਦਰਜਨ ਟਰਾਲੀਆਂ ਤੇ ਪਿੱਕਅੱਪ ਹਰੇ ਚਾਰੇ ਦੀਆਂ ਲੈਕੇ ਪਹੁੰਚੇ ਅਤੇ ਉਨ੍ਹਾਂ ਨੇ ਇਹ ਸਮੱਗਰੀ ਫਾਜਿ਼ਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੂੰ ਸੌਂਪੀ ਅਤੇ ਕਿਹਾ ਕਿ ਉਨ੍ਹਾਂ ਦਾ ਹਲਕਾ ਇਸ ਮੁਸਕਿਲ ਘੜੀ ਵਿਚ ਫਾਜਿ਼ਲਕਾ ਦੇ ਲੋਕਾਂ ਨਾਲ ਖੜਾ ਹੈ। ਇਸ ਲਈ ਫਾਜਿਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਬੱਲੂਆਣਾ ਦੇ ਵਿਧਾਇਕ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਹਿਲੇ ਅਜਿਹੇ ਨੇਤਾ ਹਨ ਜ਼ੋ ਸਿਰਫ ਗੇੜਾ ਮਾਰਨ ਨਹੀਂ ਆਏ ਸਗੋਂ ਫਾਜਿ਼ਲਕਾ ਦੇ ਲੋਕਾਂ ਲਈ ਮਦਦ ਲੈ ਕੇ ਪੁੱਜੇ ਹਨ। ਬਾਅਦ ਵਿਚ ਦੋਹਾਂ ਵਿਧਾਇਕਾਂ ਨੇ ਇਹ ਰਾਹਤ ਲੋਕਾਂ ਵਿਚ ਵੰਡੀ। ਇਸ ਮੌਕੇ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਕਿਹਾ ਕਿ ਇਸ ਮੁਸਕਿਲ ਦੀ ਘੜੀ ਵਿਚ ਅਸੀਂ ਸਾਰੇ ਇਕਜੁੱਟ ਹਾਂ ਅਤੇ ਮਿਲ ਕੇ ਕੰਮ ਕਰ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਸਾਂਝੇ ਯਤਨਾਂ ਨਾਲ ਅਸੀਂ ਇਸ ਔਖੇ ਵੇਲੇ ਨੂੰ ਪਾਰ ਕਰ ਲਵਾਂਗੇ ਅਤੇ ਮੁੜ ਤੋਂ ਪੰਜਾਬ ਤਰੱਕੀ ਦੀ ਰਾਹ ਤੁਰੇਗਾ। ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਕਿਹਾ ਕਿ ਇਸ ਤਰਾਂ ਦੇ ਸਾਂਝੇ ਉਪਰਾਲੇ ਸਾਡੇ ਸਰਹੱਦੀ ਪਿੰਡਾਂ ਦੇ ਲੋਕਾਂ ਦਾ ਹੌਂਸਲਾ ਬਣਨਗੇ।