ਬਾਬਾ ਵਿਸ਼ਵਕਰਮਾ ਜੀ ਦਾ ਦਿਹਾੜਾ ਵੱਡੀ ਪੱਧਰ ਤੇ ਮਨਾਇਆ ਜਾਵੇਗਾ : ਬੱਸਣ 

ਮੁੱਲਾਂਪੁਰ ਦਾਖਾ 9 ਨਵੰਬਰ (ਸਤਵਿੰਦਰ ਸਿੰਘ ਗਿੱਲ) : ਧੰਨ ਬਾਬਾ ਵਿਸ਼ਵਕਰਮਾਂ ਜੀ ਦਾ ਅਵਤਾਰ ਦਿਹਾੜਾ ਮੰਡੀ ਮੁੱਲਾਂਪੁਰ ਵਿਚ ਗੁਰੂਦੁਆਰਾ ਬਾਬਾ ਵਿਸ਼ਵਕਰਮਾਂ ਜੀ ਵਿਖੇ ਵੱਡੀ ਪੱਧਰ ਤੇ ਮਨਾਇਆ ਜਾ ਰਿਹਾ ਇਨਾਂ ਸਬਦਾਂ ਦਾ ਪ੍ਰਗਟਾਵਾ ਕਰਦਿਆਂ ਸ. ਬਲਵਿੰਦਰ ਸਿੰਘ ਬੱਸਣ ਸਾਬਕਾ ਕੌਸਲਰ ਨੇ ਦੱਸਿਆਂ ਕਿ ਬਾਬਾ ਵਿਸ਼ਵਕਰਮਾਂ ਜੀ ਦੇ ਅਵਤਾਰ ਦਿਹਾੜੇ ਦੇ ਸਬੰਧ ਵਿੱਚ ਸ੍ਰੀ ਅਖੰਡ ਪਾਠ ਸਾਹਿਬ 11 ਤਰੀਕ ਦਿਨ ਸ਼ਨੀਵਾਰ ਸਵੇਰੇ 8 ਵਜੇ ਆਰੰਭ ਹੋਣਗੇ ਜਿਨਾਂ ਦੇ ਭੋਗ 13 ਨਵੰਬਰ 2023 ਦਿਨ ਸੋਮਵਾਰ ਨੂੰ ਸਵੇਰੇ 9:00 ਵਜੇ ਪਾਏ ਜਾਣਗੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣ ਉਪਰੰਤ ਖੁੱਲਾ ਪੰਡਾਲ ਸਜੇਗਾ। ਜਿਸ ਦੇ ਵਿੱਚ ਸ਼ਬਦ ਕੀਰਤਨ ਇਸਤਰੀ ਸਤਿੰਸਗ ਸਭਾ ਮੁੱਲਾਂਪੁਰ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਸੁੱਖਮਨੀ ਸਾਹਿਬ ਸੇਵਾ ਸੁਸਾਇਟੀ ਵੱਲੌਂ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ ।ਬਲਵਿੰਦਰ ਸਿੰਘ ਬੱਸਣ ਨੇ ਅਖਿਆ ਕਿ 11 ਵਜੇ ਤੋ ਲੈ ਕੇ 1:30 ਵਜੇ ਤੱਕ ਇੰਟਰਨੈਸ਼ਨਲ ਢਾਡੀ ਜੱਥਾ ਦਾਤਾਰ ਸਿੰਘ ਦਾਤਾ ਹੁਸ਼ਿਆਰਪੁਰ ਵਾਲੇ ਕਵੀਸ਼ਰੀ ਰਾਹੀ ਬਾਬਾ ਵਿਸ਼ਵਕਰਮਾਂ ਜੀ ਦਾ ਇਤਹਾਸ ਸੁਣਾਕੇ ਸਮੁੱਚੀ ਸੰਗਤ ਨੂੰ ਜਾਣੂ ਕਰਵਾਉਣਗੇ ਉਪਰੰਤ ਅਰਦਾਸ ਕੀਤੀ ਜਾਵੇਗੀ ਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ ਬਾਬਾ ਵਿਸ਼ਵਕਰਮਾਂ ਜੀ ਦੇ ਅਵਤਾਰ ਦਿਹਾੜੇ ਦੇ ਸਬੰਧ ਦੇ ਵਿੱਚ ਵੱਖ ਵੱਖ ਸਿਆਸੀ ਜੱਥੇਬੰਦੀਆਂ ਦੇ ਆਗੂ ਸਹਿਬਾਨ ਹਾਜਰੀ ਭਰਨਗੇ ਜਿਸ ਵਿੱਚ ਅਮਨਦੀਪ ਸਿੰਘ ਮੋਹੀ ਚੇਅਰਮੈਨ ਮਾਰਕ ਫੈਡ ਪੰਜਾਬ, ਡਾ. ਕੇ ਐਨ ਐਸ ਕੰਗ ਹਲਕਾ ਇਚਾਰਜ  ਦਾਖਾ, ਚੇਅਰਮੈਨ ਸ਼ਰਨਪਾਲ ਸਿੰਘ ਮੱਕੜ,ਚੇਅਰਮੈਨ ਸ਼ੁਰੇਸ਼ ਕੁਮਾਰ ਗੋਇਲ,ਚੇਅਰਮੈਨ ਹਰਨੇਕ ਸਿੰਘ ਸੇਖੋਂ,ਚੇਅਰਮੈਨ ਬਲੌਰ ਸਿੰਘ,ਉਚੇਚੇ ਤੌਰ ਤੇ ਸ਼ਾਮਿਲ ਹੋਣਗੇ ।ਸਮੂਹ ਇਲਾਕਾ ਨਿਵਾਸੀਆਂ ਨੂੰ ਇਸ ਸਮਾਗਮ ਦੇ ਵਿੱਚ ਤਨ ਮਨ ਧਨ ਨਾਲ ਨਿਮਰਤਾ ਸਹਿਤ ਹਾਜਰੀ ਭਰਨ ਦੀ ਬੇਨਤੀ ਕੀਤੀ ਜਾਦੀ ਹੈ।