ਬਾਬਾ ਫਰੀਦ ਆਗਮਨ ਪੁਰਬ-2023, ਨਵੀਂ ਦਾਣਾ ਮੰਡੀ ਫਰੀਦਕੋਟ ਵਿਖੇ ਲੱਗੇ ਕਰਾਫਟ ਮੇਲੇ ਦੇ ਸਮੇਂ ਵਿੱਚ ਵਾਧਾ-ਡਿਪਟੀ ਕਮਿਸ਼ਨਰ

  • ਹੁਣ ਮਿਤੀ 1 ਅਕਤੂਬਰ ਤੱਕ ਚੱਲਣਗੇ ਝੂਲੇ, ਫੂਡ ਫੈਸਟੀਵਲ ਅਤੇ ਕਰਾਫਟ ਮੇਲਾ

ਫਰੀਦਕੋਟ 29 ਅਕਤੂਬਰ : ਬਾਬਾ ਫਰੀਦ ਆਗਮਨ ਪੁਰਬ ਨੂੰ ਸਮਰਪਿਤ ਜਿਲ੍ਹਾ ਕਲਚਰਲ ਸੁਸਾਇਟੀ, ਵੱਲੋਂ ਨਵੀਂ ਦਾਣਾ ਮੰਡੀ ਫਿਰੋਜ਼ਪੁਰ ਰੋਡ, ਫਰੀਦਕੋਟ ਵਿਖੇ ਲਗਾਏ ਗਏ ਝੂਲੇ ਅਤੇ ਮੰਨੋਰੰਜਨ ਆਈਟਮਾਂ, ਫੂਡ ਫੈਸਟੀਵਲ ਅਤੇ ਕਰਾਫਟ ਮੇਲੇ ਦੀ ਮਿਤੀ ਵਿੱਚ 01 ਅਕਤੂਬਰ ਤੱਕ ਵਾਧਾ ਕੀਤਾ ਗਿਆ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਦਿੱਤੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ  ਝੂਲੇ, ਮਨੋਰੰਜਨ ਆਇਟਮਾਂ ਅਤੇ ਫੂਡ ਫੈਸਟੀਵਲ ਤੋਂ ਇਲਾਵਾ ਸਮੂਹ ਕਰਾਫਟ ਮੇਲੇ ਦੇ ਆਰਟੀਜ਼ਨਾਂ ਦਾ ਕੰਮ ਬਾਰਿਸ਼ ਕਾਰਨ ਕਾਫੀ ਪ੍ਰਭਾਵਿਤ ਹੋਇਆ ਹੈ।ਜਿਸ ਕਾਰਨ ਉਨ੍ਹਾਂ ਨੂੰ ਕਾਫੀ ਵਿੱਤੀ ਨੁਕਸਾਨ ਝੱਲਣਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਹਾਲਾਤਾਂ ਨੂੰ ਦੇਖਦਿਆਂ ਨਵੀਂ ਦਾਣਾ ਮੰਡੀ ਵਿੱਚ ਚੱਲ ਰਹੇ ਮੇਲੇ ਨੂੰ ਮਿਤੀ 01 ਅਕਤੂਬਰ ਤੱਕ ਵਧਾਇਆ ਗਿਆ ਹੈ। ਡਿਪਟੀ ਕਮਿਸ਼ਨਰ ਨੇ ਜਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਕਰਾਫਟ ਮੇਲੇ ਦਾ ਭਰਪੂਰ ਲਾਹਾ ਲੈਣ।