ਮਹਾਨ ਜਰਨੈਲ ਜੱਸਾ ਸਿੰਘ ਰਾਮਗੜ੍ਹੀਆ ਦੀ 300 ਸਾਲਾਂ ਸ਼ਤਾਬਦੀ 'ਤੇ ਲੁਧਿਆਣਾ ਪੁੱਜੇ ਫ਼ਤਿਹ ਮਾਰਚ ਦਾ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਵੱਲੋਂ ਬਾਵਾ ਨੇ ਕੀਤਾ ਸਵਾਗਤ

ਲੁਧਿਆਣਾ, 27 ਅਪ੍ਰੈਲ : ਅੱਜ 18ਵੀਂ ਸਦੀ ਦੇ ਮਹਾਨ ਜਰਨੈਲ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ 300 ਸਾਲਾਂ ਸ਼ਤਾਬਦੀ ਸਮਾਗਮ 'ਤੇ ਦਿੱਲੀ ਤੋਂ ਚੱਲੇ ਫ਼ਤਿਹ ਮਾਰਚ ਦਾ ਲੁਧਿਆਣਾ ਵਿਚ ਥਾਂ ਥਾਂ ਸਵਾਗਤ ਕੀਤਾ ਗਿਆ। ਇਸ ਸਮੇਂ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਨੇ ਫ਼ਤਿਹ ਮਾਰਚ ਦਾ ਸਵਾਗਤ ਕਰਦੇ ਹੋਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਵਾਲੀ ਗੱਡੀ ਅੱਗੇ ਨਤਮਸਤਕ ਹੋਏ ਅਤੇ ਪ੍ਰਸ਼ਾਦ ਲਿਆ। ਇਸ ਸਮੇਂ ਸਾਬਕਾ ਮੰਤਰੀ ਹੀਰਾ ਸਿੰਘ ਗਾਬੜੀਆ ਨੇ ਸਾਥੀਆਂ ਸਮੇਤ ਫਾਊਂਡੇਸ਼ਨ ਦੇ ਕੌਮੀ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਦਾ ਸਿਰੋਪਾਓ ਭੇਂਟ ਕਰਕੇ ਸਨਮਾਨ ਕੀਤਾ। ਇਸ ਸਮੇਂ ਸ਼੍ਰੀ ਬਾਵਾ ਨੇ ਕਿਹਾ ਕਿ 101 ਗੱਡੀਆਂ ਦੇ ਕਾਫ਼ਲੇ ਨਾਲ 14 ਮਈ ਨੂੰ ਸਰਹਿੰਦ ਫ਼ਤਿਹ ਦਿਵਸ ਦੇ ਇਤਿਹਾਸਿਕ ਦਿਹਾੜੇ 'ਤੇ ਫ਼ਤਿਹ ਮਾਰਚ ਸਵੇਰੇ 8 ਵਜੇ ਰਕਬਾ ਭਵਨ ਤੋਂ ਅਰੰਭ ਹੋਵੇਗਾ ਜੋ 1 ਵਜੇ ਲੁਧਿਆਣਾ ਤੋਂ ਹੁੰਦਾ ਹੋਇਆ ਚੱਪੜਚਿੜੀ ਪਹੁੰਚੇਗਾ ਅਤੇ 4 ਵਜੇ ਸਰਹਿੰਦ ਫ਼ਤਿਹਗੜ੍ਹ ਸਾਹਿਬ ਵਿਖੇ ਪਹੁੰਚ ਕੇ ਉੱਥੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਬੁੱਤ ਅੱਗੇ ਫ਼ਤਿਹ ਦਾ ਝੰਡਾ ਲਹਿਰਾ ਕੇ ਜਯੋਤੀ ਸਰੂਪ ਗੁਰਦੁਆਰਾ ਸਾਹਿਬ ਵਿਖੇ ਫ਼ਤਿਹ ਦੀ ਅਰਦਾਸ ਹੋਵੇਗੀ ਜਿਸ ਵਿਚ ਸਭ ਨੂੰ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾਂਦਾ ਹੈ।