ਆਯੂਸ਼ਮਾਨ ਕਾਰਡ ਬਣਵਾ ਕੇ ਵੱਧ ਤੋਂ ਵੱਧ ਲਿਆ ਜਾਵੇ ਲਾਹਾ- ਡਿਪਟੀ ਕਮਿਸ਼ਨਰ

  • ਸਰਕਾਰ ਦੇ ਇਸ ਅਹਿਮ ਉਪਰਾਲੇ ਸਬੰਧੀ ਸ਼ਿਕਾਇਤ ਤੁਰੰਤ ਡੀ.ਸੀ.ਦਫ਼ਤਰ ਦੇ ਧਿਆਨ ਹਿੱਤ ਲਿਆਉਣ ਦੀ ਅਪੀਲ

ਫ਼ਰੀਦਕੋਟ 4 ਅਕਤੂਬਰ : ਡਿਪਟੀ ਕਮਿਸ਼ਨਰ ਫਰੀਦਕੋਟ ਸ੍ਰੀ ਵਿਨੀਤ ਕੁਮਾਰ ਨੇ ਅੱਜ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਆਯੂਸ਼ਮਾਨ ਕਾਰਡ ਬਣਵਾ ਕੇ ਵੱਧ ਤੋਂ ਵੱਧ ਲਾਹਾ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਸਿਹਤ ਵਿਭਾਗ ਵਲੋਂ ਆਯੂਸ਼ਮਾਨਭੱਵ ਕੰਪੈਨ ਚਲਾਇਆ ਗਿਆ ਹੈ ਜਿਸ ਤਹਿਤ ਆਸ਼ਾ ਵਰਕਰ ਉਨ੍ਹਾਂ ਲੋਕਾਂ ਨੂੰ ਜਾਗਰੂਕ ਕਰ ਰਹੀਆਂ ਹਨ ਜੋ ਆਯੂਸ਼ਮਾਨ ਕਾਰਡ ਬਣਾਉਣ ਤੋਂ ਵਾਂਝੇ ਰਹਿ ਗਏ ਹਨ। ਉਨ੍ਹਾਂ ਦੱਸਿਆ ਕਿ ਸਰਕਾਰੀ ਹਸਪਤਾਲਾਂ ਵਿੱਚ ਆਯੂਸ਼ ਮਿੱਤਰ ਰਾਹੀਂ ਇਹ ਕਾਰਡ ਬਣਾਇਆ ਜਾ ਸਕਦਾ ਹੈ ਇਸ ਤੋਂ ਇਲਾਵਾ ਪਬਲਿਕ ਹਸਪਤਾਲ ਸਿਵਲ ਹਸਪਤਾਲ ਫਰੀਦਕੋਟ,ਸੀ.ਐਚ.ਸੀ ਸਾਦਿਕ, ਐਸ.ਡੀ.ਐਚ ਹਸਪਤਾਲ ਕੋਟਕਪੂਰਾ, ਸੀ.ਐਚ.ਸੀ ਬਾਜਾਖਾਨਾ, ਸੀ.ਐਚ.ਸੀ ਜੈਤੋ, ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਆਦਿ ਰਾਹੀਂ ਵੀ ਇਹ ਕਾਰਡ ਬਣਾਇਆ ਜਾ ਸਕਦਾ ਹੈ।  ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਆਯੂਸ਼ਮਾਨ ਕਾਰਡ ਬਣਾਉਣ ਲਈ ਵੱਖ ਵੱਖ ਕੈਟਾਗਰੀਆਂ ਹਨ। ਜਿਨ੍ਹਾਂ ਵਿੱਚ ਪੱਤਰਕਾਰ(ਪੀਲੇ ਅਤੇ ਐਕਰੀਡੇਸ਼ਨ ਕਾਰਡ ਹੋਲਡਰ) ਲੇਬਰ ਡਿਪਾਰਟਮੈਂਟ ਦੇ ਰਜਿਸਟਰਡ ਨਿਰਮਾਣ ਕਾਮੇ, ਕਿਸਾਨ ਜੋ ਕਿ (ਜੇ) ਫਾਰਮ ਹੋਲਡਰ ਹੋਣ, ਛੋਟੇ ਵਪਾਰੀ ਅਤੇ ਨੀਲੇ ਕਾਰਡ ਹੋਲਡਰ ਜਿਨ੍ਹਾਂ ਦਾ ਲਿਸਟ ਵਿੱਚ ਨਾਮ ਦਰਜ ਨਹੀਂ ਹੈ। ਇਸ ਤੋਂ ਇਲਾਵਾ ਸਿਹਤ ਵਿਭਾਗ ਵਲੋਂ ਆਭਾ ਆਈਡਜ਼ ਨਾਲ ਸਬੰਧਤ ਕੰਪੇਨ ਚਲਾਈ ਜਾ ਰਹੀ ਹੈ ਜਿਸ ਤਹਿਤ ਮੈਡੀਕਲ ਚੈੱਕਅਪ ਸਬੰਧੀ ਰਿਕਾਰਡ ਆਈਡਜ ਵਿੱਚ ਸਬਿਟ ਹੋ ਜਾਵੇਗਾ ਅਤੇ ਕਿਸੇ ਵੀ ਸਮੇਂ ਚੈਕਅੱਪ ਕਰਵਾਉਣ ਲਈ ਰਿਪੋਰਟਾਂ ਨਾਲ ਸਬੰਧਤ ਦਸਤਾਵੇਜ ਨਾਲ ਲਿਆਉਣ ਦੀ ਜਰੂਰਤ ਨਹੀ ਪਵੇਗੀ। ਆਭਾ ਆਈ.ਡੀ ਰਾਹੀਂ ਕਿਸੇ ਵੀ ਸਮੇਂ ਆਪਣੀਆਂ ਪੁਰਾਣੀਆਂ ਰਿਪੋਰਟਾਂ ਚੈਕ ਕੀਤੀਆਂ ਜਾ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ  ਜ਼ਿਲ੍ਹੇ ਵਿੱਚ ਹੈਲਥ ਵੈਲਨੇਸ ਸਬੰਧੀ ਮੈਂਡੀਕਲ ਕੈਂਪ ਵੀ ਲਗਾਏ ਜਾ ਰਹੇ ਹਨ। ਗਰਭਵਤੀ ਔਰਤਾਂ ਤੇ ਛੋਟੇ ਬੱਚਿਆਂ ਲਈ ਵੀ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ। ਟੀ.ਬੀ ਮਰੀਜਾਂ ਲਈ ਵੀ ਡੂਰ-ਟੂ-ਡੂਰ ਸਰਵੇ ਕੀਤੇ ਜਾ ਰਹੇ ਹਨ ਜਿਨ੍ਹਾਂ ਮਰੀਜ਼ਾਂ ਵਿੱਚ ਟੀ.ਬੀ ਦੇ ਲੱਛਣ ਪਾਏ ਜਾ ਰਹੇ  ਹਨ ਉਨ੍ਹਾਂ ਦੀ ਸੂਚੀ ਹਸਪਤਾਲ ਵਿਖੇ ਭੇਜੀ ਜਾ ਰਹੀ ਹੈ ਤਾਂ ਜੋ ਉਨ੍ਹਾਂ ਦਾ ਇਲਾਜ ਮੁਫਤ ਹੋ ਸਕੇ। ਇਸ ਤੋਂ ਇਲਾਵਾ ਸਵੱਛ ਭਾਰਤ ਅਭਿਆਨ ਤਹਿਤ ਡੇਂਗੂ, ਮਲੇਰੀਆਂ ਸਬੰਧੀ ਸਰਵੇ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਦਾ ਇਕੋਂ ਇਕ ਮੁੱਖ ਮੰਤਵ ਪੰਜਾਬ ਦੇ ਲੋਕਾਂ ਨੂੰ ਸਿੱਖਿਆ ਅਤੇ ਸਿਹਤ ਸਬੰਧੀ ਵੱਧ ਤੋਂ ਵੱਧ ਸਹਾਇਤਾ ਦੇਣ ਦਾ ਟੀਚਾ ਹੈ। ਇਸੇ ਲੜੀ ਦੇ ਤਹਿਤ ਹੀ ਸਰਕਾਰ ਵਲੋਂ ਉਪਰੋਕਤ ਦਰਸਾਈਆਂ ਗਈਆਂ ਸੁਵਿਧਾਵਾਂ ਦਾ ਲਾਭ ਦਿੱਤਾ ਜਾ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਸੁਵਿਧਾਵਾਂ ਦਾ ਵੱਧ ਤੋਂ ਵੱਧ ਲਾਹਾ ਲਿਆ ਜਾਵੇ ਜੇਕਰ ਕਿਸੇ ਵੀ ਕਿਸਮ ਦੀ ਦਿੱਕਤ ਪੇਸ਼ ਆਉਂਦੀ ਹੈ ਤਾਂ ਦਫ਼ਤਰ ਡਿਪਟੀ ਕਮਿਸ਼ਨਰ ਜਾਂ ਦਫ਼ਤਰ ਸਿਵਲ ਸਰਜਨ ਨਾਲ ਤਾਲਮੇਲ ਕੀਤਾ ਜਾ ਸਕਦਾ ਹੈ।