''ਸਵੱਛਤਾ ਹੀ ਸੇਵਾ'' ਮੁਹਿੰਮ ਤਹਿਤ ਸ਼ਹਿਰ ਨੂੰ ਕੂੜਾ ਮੁਕਤ ਕਰਨ ਲਈ ਸਕੂਲੀ ਵਿਦਿਆਰਥੀਆਂ ਵਿੱਚ ਫੈਲਾਈ ਜਾਗਰੂਕਤਾ

  • ਨਗਰ ਨਿਗਮ ਵੱਲੋਂ ਵਿਦਿਆਰਥੀਆਂ ਨੂੰ ਪ੍ਰੌਸੈਸਿੰਗ ਪਲਾਂਟਾਂ, ਐਮ.ਆਰ.ਐਫ. ਸੈਂਟਰ, ਕੰਪੋਸਟ ਯੁਨਿਟ, ਸੀਵਰੇਜ਼ ਟ੍ਰੀਟਮੈਂਟ ਪਲਾਂਟ ਦਾ ਕਰਵਾਇਆ ਦੌਰਾ
  • ਕੂੜੇ ਦੀ ਸਹੀ ਸੈਗਰੀਗੇਸ਼ਨ/ਸਟੋਰੇਜ ਪ੍ਰਤੀ ਵੱਧ ਤੋਂ ਵੱਧ ਜਾਗਰੂਕਤਾ ਨਾਲ ਹੀ ਸ਼ਹਿਰ ਹੋਵੇਗਾ ਕੂੜਾ ਰਹਿਤ-ਕਮਿਸ਼ਨਰ ਮਿਸ ਪੂਨਮ

ਮੋਗਾ, 27 ਸਤੰਬਰ : ਨਗਰ ਨਿਗਮ ਦਫ਼ਤਰ ਵੱਲੋਂ ''ਸਵੱਛਤਾ ਹੀ ਸੇਵਾ'' ਮੁਹਿੰਮ ਤਹਿਤ ਜਾਗਰੂਕਤਾ ਗਤੀਵਿਧੀਆਂ ਤੇਜ਼ੀ ਨਾਲ ਚਲਾਈਆਂ ਜਾ ਰਹੀਆਂ ਹਨ। ਨਿੱਤ ਦਿਨ ਸਕੂਲੀ ਵਿਦਿਆਰਥੀਆਂ ਨੂੰ ਸ਼ਹਿਰਾਂ ਨੂੰ ਕੂੜਾ ਮੁਕਤ ਕਰਨ ਦੀ ਮੁਹਿੰਮ ਵਿੱਚ ਸ਼ਾਮਿਲ ਹੋਣ ਲਈ ਸੱਦਾ ਦਿੱਤਾ ਜਾ ਰਿਹਾ ਹੈ। ਅਜਿਹਾ ਫਿਰ ਹੀ ਸੰਭਵ ਹੈ ਜੇਕਰ ਸਾਰੇ ਸ਼ਹਿਰ ਵਾਸੀ ਇਸ ਗੱਲ ਤੋਂ ਸੁਚੇਤ ਹੋਣ ਕਿ ਅਲੱਗ ਅਲੱਗ ਤਰ੍ਹਾਂ ਦੇ ਕੂੜੇ ਨੂੰ ਕਿਵੇਂ ਕਿਸ ਢੰਗ ਨਾਲ ਸਟੋਰ ਕਰਨਾ ਹੈ, ਭਾਵ ਗਿੱਲਾ ਕੂੜਾ, ਸੁੱਕਾ ਕੂੜਾ ਆਦਿ ਵੱਖ ਵੱਖ ਤਰ੍ਹਾਂ ਦੇ ਕੂੜਿਆਂ ਨੂੰ ਅਲੱਗ ਅਲੱਗ ਹੀ ਸਟੋਰ ਕਰਨਾ ਹੈ ਤਾਂ ਕਿ ਰੀਸਾਈਕਲ ਹੋ ਸਕਣ ਵਾਲੇ ਕੂੜੇ ਨੂੰ ਵਰਤੋਂ ਵਿੱਚ ਲਿਆਂਦਾ ਜਾ ਸਕੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਮਿਸ਼ਨਰ ਨਗਰ ਨਿਗਮ ਮੋਗਾ ਮਿਸ ਪੂਨਮ ਸਿੰਘ ਨੇ ਕੀਤਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਗਤੀਵਿਧੀਆਂ ਦੀ ਲੜੀ ਵਿੱਚ ਸਵੱਛਤਾ ਹੀ ਸੇਵਾ ਮੁਹਿੰਮ ਤਹਿਤ ਭੁਪਿੰਦਰ ਖਾਲਸਾ ਸੀਨੀਅਰ ਸੰਕੈਂਡਰੀ ਸਕੂਲ ਭੀਮ ਨਗਰ,  ਨੈਸ਼ਨਲ ਕਾਨਵੈਂਟ ਸਕੂਲ ਅਤੇ ਸਰਕਾਰੀ ਆਈ.ਟੀ.ਆਈ ਮੋਗਾ ਦੇ ਵਿਦਿਆਰਥੀਆਂ ਨੂੰ ਸ਼ਹਿਰ ਦੇ ਸਾਰੇ ਪ੍ਰੋਸੈਸਿੰਗ ਪਲਾਂਟ, ਐਮ.ਆਰ.ਐਫ ਸੈਂਟਰ, ਕੰਪੋਸਟ ਯੂਨਿਟ ਅਤੇ ਸੀਵਰੇਜ ਟ੍ਰੀਟਮੈਂਟ ਪਲਾਂਟ ਆਦਿ ਦਾ ਦੌਰਾ ਕਰਵਾਇਆ ਗਿਆ। ਇਸ ਦੌਰੇ ਦੌਰਾਨ ਸਕੂਲੀ ਵਿਦਿਆਰਥੀਆਂ ਨੂੰ ਗਿੱਲੇ ਕੂੜੇ ਤੋਂ ਤਿਆਰ ਕੀਤੀ ਜਾਂਦੀ ਜੈਵਿਕ ਖਾਦ ਤਿਆਰ ਹੁੰਦੀ ਦਿਖਾਈ ਗਈ ਅਤੇ ਇਸ ਦੇ ਨਾਲ ਹੀ ਐਮ.ਆਰ.ਐਫ ਸੈਂਟਰ ਤੇ ਹੋ ਰਹੀਂ ਸੁੱਕੇ ਕੂੜੇ ਦੀ ਸੈਗਰੀਗੇਸ਼ਨ ਅਤੇ ਪਲਾਸਟਿਕ ਦੇ ਲਿਫਾਫਿਆ ਤੋਂ ਲਾਈਵ ਬੇਲਿੰਗ ਬਣਾ ਕੇ ਵਿਖਾਈ ਗਈ। ਵਿਦਿਆਰਥੀਆਂ ਨੂੰ ਕੂੜੇ ਦੀ ਪੂਰਨ ਰੂਪ ਵਿੱਚ ਪ੍ਰੋਸੈਸਿੰਗ ਬਾਰੇ ਵੀ ਜਾਣਕਾਰੀ ਦਿੱਤੀ ਗਈ। ਆਈ.ਟੀ.ਆਈ ਦੇ ਵਿਦਿਆਰਥੀਆਂ ਨੂੰ ਸ਼ਹਿਰ ਦੇ ਸੀਵਰੇਜ ਟਰੀਟਮੈਂਟ ਪਲਾਂਟ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਅਤੇ ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਪਾਣੀ ਦੀ ਦੁਰਵਰਤੋਂ ਨਾ ਕਰਨ ਲਈ ਪ੍ਰੇਰਿਤ ਕੀਤਾ ਗਿਆ। ਮਿਸ ਪੂਨਮ ਸਿੰਘ ਨੇ ਦੱਸਿਆ ਮਾਹਿਰਾਂ ਵੱਲੋਂ ਸਕੂਲੀ ਵਿਦਿਆਰਥੀਆਂ ਨੂੰ ਬਹੁਤ ਹੀ ਬਾਰੀਕੀ ਇਸ ਵਿਸ਼ੇ ਉੱਪਰ ਜਾਣਕਾਰੀ ਮੁਹੱਈਆ ਕਰਵਾਈ ਅਤੇ ਵਿਦਿਆਰਥੀਆਂ ਨੇ ਵੀ ਪ੍ਰਣ ਲਿਆ ਕਿ ਉਹ ਕੂੜੇ ਦੀ ਸਹੀ ਸਾਂਭ ਸੰਭਾਲ ਲਈ ਆਪਣੇ ਵਾਰਡਾਂ ਅਤੇ ਹੋਰ ਆਸ ਪਾਸ ਦੇ ਲੋਕਾਂ ਨੂੰ ਵੀ ਸੁਚੇਤ ਕਰਨਗੇ। ਉਨ੍ਹਾਂ ਦੱਸਿਆ ਕਿ ਕੂੜੇ ਦੀ ਸਹੀ ਸੈਗਰੀਗੇਸ਼ਨ ਅਤੇ ਸਟੋਰੇਜ਼ ਵਿਧੀ ਪ੍ਰਤੀ ਜਾਗਰੂਕਤਾ ਨਾਲ ਹੀ ਸ਼ਹਿਰ ਨੂੰ ਕੂੜਾ ਰਹਿਤ ਕੀਤਾ ਜਾ ਸਕਦਾ ਹੈ। ਇਸ ਮੋਕੇ ਸੰਯੁਕਤ ਕਮਿਸ਼ਨਰ ਸ਼੍ਰੀ ਗੁਰਪ੍ਰੀਤ ਸਿੰਘ, ਸਹਾਇਕ ਕਮਿਸ਼ਨਰ ਸ਼੍ਰੀ ਹਰਜੀਤ ਸਿੰਘ, ਚੀਫ਼ ਸੈਨਟਰੀ ਇੰਸਪੈਕਟਰ ਸਤੀਸ਼ ਕੁਮਾਰ, ਸੈਨਟਰੀ ਇੰਸਪੈਕਟਰ ਸ਼੍ਰੀ ਸੁਮਨ ਕੁਮਾਰ, ਸ਼੍ਰੀ ਅਮਰਜੀਤ ਸਿੰਘ, ਸ਼੍ਰੀ ਜਗਸੀਰ ਸਿੰਘ, ਸ਼੍ਰੀ ਗੁਰਪ੍ਰੀਤ ਸਿੰਘ, ਆਈ.ਈ.ਸੀ ਐਕਸਪਰਟ ਸ਼੍ਰੀ ਗੁਰਲਾਲ ਸਿੰਘ ਅਤੇ ਸੀ.ਐਫ ਸ਼੍ਰੀਮਤੀ ਸੀਮਾ ਅਤੇ ਸਵੱਛਤਾ ਟੀਮ ਹਾਜ਼ਰ ਸੀ।