ਅਵਿਨਾਸ਼ ਗੁਪਤਾ, ਸੁਦਰਸ਼ਨ ਜੈਨ, ਦਰਸ਼ਨ ਲਾਲ ਬਵੇਜਾ, ਵਿਜੇ ਬਵੇਜਾ, ਸੰਜੇ ਮਹਿੰਦਰੂ ਭੰਪੀ ਅਤੇ ਸ਼ਾਮ ਲਾਲ ਸਪਰਾ ਨੂੰ 29 ਸਤੰਬਰ ਨੂੰ ਮੁੱਖ ਰੂਪ ਵਿੱਚ ਆਉਣ ਦਾ ਸੱਦਾ ਬਾਵਾ, ਪੁਰੀਸ਼ ਅਤੇ ਨਵੀ ਨੇ ਦਿੱਤਾ

ਲੁਧਿਆਣਾ,  24 ਸਤੰਬਰ 2024 : ਅੱਜ ਸ਼ਹਿਰ ਦੀਆਂ ਪ੍ਰਮੁੱਖ ਸ਼ਖਸ਼ੀਅਤਾਂ ਅਵਿਨਾਸ਼ ਗੁਪਤਾ (ਆਰ.ਐਨ. ਗੁਪਤਾ), ਸੁਦਰਸ਼ਨ ਜੈਨ ਭੋਲਾ (ਮਹਾਰਾਜਾ ਗ੍ਰੈਂਡ), ਉੱਘੇ ਸਮਾਜਸੇਵੀ ਦਰਸ਼ਨ ਲਾਲ ਬਵੇਜਾ, ਵਿਜੇ ਬਵੇਜਾ, ਸੰਜੇ ਮਹਿੰਦਰੂ ਭੰਪੀ, ਸ਼ਾਮ ਲਾਲ ਸਪਰਾ ਨੂੰ ਪੰਡਿਤ ਸ਼ਰਧਾ ਰਾਮ ਫਿਲੌਰੀ ਵੈਲਫੇਅਰ ਸੋਸਾਇਟੀ ਪੰਜਾਬ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ, ਸੁਸਾਇਟੀ ਦੇ ਪ੍ਰਧਾਨ ਪੁਰੀਸ਼ ਸਿੰਗਲਾ, ਕਨਵੀਨਰ ਸੋਸਾਇਟੀ ਪੰਜਾਬ ਨਵਦੀਪ ਨਵੀ ਅਤੇ ਵਾਈਸ ਪ੍ਰਧਾਨ ਸੁਨੀਲ ਮੈਣੀ ਨੇ ਮਿਲ ਕੇ ਸਤਿਕਾਰ ਸਹਿਤ ਸ਼ਾਲ ਪਹਿਨਾ ਕੇ ਸੱਦਾ ਦਿੱਤਾ। ਇਸ ਸਮੇਂ ਸ਼ਹਿਰ ਦੀਆਂ ਉਪਰੋਕਤ ਮਹਾਨ ਸ਼ਖਸ਼ੀਅਤਾਂ ਜੋ ਹਮੇਸ਼ਾ ਧਾਰਮਿਕ ਅਤੇ ਸਮਾਜਿਕ ਖੇਤਰ ਵਿੱਚ ਸਰਪ੍ਰਸਤੀ ਦਿੰਦੀਆਂ ਹਨ ਉਹਨਾਂ ਨੇ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ ਅਤੇ ਸਮਾਗਮ ਵਿੱਚ ਆਉਣਾ ਵੀ ਪ੍ਰਵਾਣ ਕੀਤਾ। ਇਸ ਸਮੇਂ ਪੁਰੀਸ਼ ਸਿੰਗਲਾ ਨੇ ਸਭ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਪੰਡਿਤ ਸ਼ਰਧਾ ਰਾਮ ਜੀ ਦਾ ਜਨਮ ਉਤਸਵ 29 ਸਤੰਬਰ ਸਵੇਰੇ 10 ਵਜੇ ਤੋਂ ਨਵ-ਦੁਰਗਾ ਮੰਦਿਰ ਸਰਾਭਾ ਨਗਰ ਵਿਖੇ ਮਨਾਇਆ ਜਾਵੇਗਾ, ਜਿਸ ਵਿੱਚ ਝਲਕੀਆਂ, ਭਜਨ ਮੰਡਲੀਆਂ, ਉੱਘੇ ਵਿਦਵਾਨ ਅਤੇ ਪ੍ਰਸਿੱਧ ਭਜਨ ਗਾਇਕਾ ਲੀਜਾ ਡਾਵਰ ਵੀ ਮੁੱਖ ਰੂਪ ਵਿੱਚ ਪਹੁੰਚ ਰਹੇ ਹਨ ਜਦਕਿ ਪ੍ਰਸਿੱਧ ਲੇਖਕ ਅਤੇ ਵਿਦਵਾਨ ਹਰਮਹਿੰਦਰ ਸਿੰਘ ਬੇਦੀ ਦਾ ਵੀ ਵਿਸ਼ੇਸ਼ ਲੈਕਚਰ ਹੋਵੇਗਾ।