ਪੰਜਾਬ 'ਚ ਮੇਲਿਆਂ ਵਾਲਾ ਮਾਹੌਲ ਸੂਬੇ ਦੀ ਖੁਸ਼ਹਾਲੀ ਅਤੇ ਤਰੱਕੀ ਦੀ ਬਦਲ ਰਹੀ ਤਸਵੀਰ : ਕੈਬਨਿਟ ਮੰਤਰੀ ਬੈਂਸ

  • ਸੱਭਿਆਚਾਰਕ ਸਾਡੇ ਅਮੀਰ ਵਿਰਸੇ ਦੀ ਪਹਿਚਾਣ : ਕੈਬਨਿਟ ਮੰਤਰੀ ਬੈਂਸ
  • 34ਵੇਂ ਸੱਭਿਆਚਾਰਕ ਮੇਲੇ ਵਿੱਚ ਹਰਜੋਤ ਬੈਂਸ ਕੈਬਨਿਟ ਮੰਤਰੀ ਨੇ ਕੀਤੀ ਸ਼ਿਰਕਤ
  • ਸਰਕਾਰੀ ਸਕੂਲ ਲਈ 5 ਲੱਖ, ਧਰਮਸ਼ਾਲ਼ਾ ਲਈ 3 ਲੱਖ ਤੇ ਕਲੱਬ ਲਈ 1 ਲੱਖ ਰੁਪਏ ਦੇਣ ਦਾ ਐਲਾਨ

ਕੀਰਤਪੁਰ ਸਾਹਿਬ, 13 ਨਵੰਬਰ : ਪੰਜਾਬ ਦੀ ਖੁਸ਼ਹਾਲੀ ਅਤੇ ਤਰੱਕੀ ਦੀ ਮੂੰਹ ਬੋਲਦੀ ਤਸਵੀਰ ਸਾਡੇ ਪਿੰਡਾਂ ਵਿੱਚ ਪਰਤ ਰਹੀ ਖੁਸ਼ਹਾਲੀ ਅਤੇ ਸੱਭਿਆਚਾਰਕ ਮੇਲੇ ਹਨ, ਜਿਨ੍ਹਾਂ ਰਾਹੀ ਸਾਡੀਆ ਨੌਜਵਾਨ ਪੀੜ੍ਹੀਆ ਤੇ ਬੱਚਿਆ ਤੱਕ ਸਾਡਾ ਅਮੀਰ ਵਿਰਸਾ ਪਹੁੰਚ ਰਿਹਾ ਹੈ। ਬੁਨਿਆਦੀ ਵਿਕਾਸ ਦੇ ਨਾਲ ਨਾਲ ਪਿੰਡਾਂ ਦੇ ਵਿੱਚ ਸੱਭਿਆਚਾਰਕ ਮੇਲੇ ਅਤੇ ਖੇਡ ਮੈਦਾਨਾਂ ਵਿਚ ਰੋਣਕਾਂ ਬੇਹੱਦ ਜਰੂਰੀ ਹਨ, ਇਸ ਨਾਲ ਸੂਬੇ ਦੇ ਨੋਜਵਾਨੀ ਨੂੰ ਸਹੀ ਸੇਧ ਤੇ ਦਿਸ਼ਾ ਮਿਲਦੀ ਹੈ। ਇਹ ਪ੍ਰਗਟਾਵਾ ਹਰਜੋਤ ਸਿੰਘ ਬੈਸ ਕੈਬਨਿਟ ਮੰਤਰੀ ਸਕੂਲ ਸਿੱਖਿਆ, ਤਕਨੀਕੀ ਸਿੱਖਿਆ, ਉਦਯੋਗਿਕ ਸਿਖਲਾਈ ਤੇ ਉਚੇਰੀ ਸਿੱਖਿਆ ਪੰਜਾਬ ਨੇ ਅੱਜ ਆਲੋਵਾਲ ਵਿੱਚ 34ਵੇਂ ਸੱਭਿਆਚਾਰਕ ਮੇਲੇ ਵਿੱਚ ਸ਼ਿਰਕਤ ਕਰਨ ਮੌਕੇ ਭਰਵੇ ਤੇ ਪ੍ਰਭਾਵਸ਼ਾਲੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਕੀਤਾ। ਉਨ੍ਹਾਂ ਨੇ ਸਰਬ ਸਾਂਝਾ ਸੱਭਿਆਚਾਰਕ ਕਲੱਬ ਰਜਿ. ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਹ ਸੰਸਥਾਂ ਪਿਛਲੇ ਕਈ ਦਹਾਕਿਆਂ ਤੋਂ ਪ੍ਰਭਾਵਸ਼ਾਲੀ ਸਮਾਗਮ ਆਯੋਜਿਤ ਕਰਵਾ ਰਹੀ ਹੈ, ਜਿਸ ਨਾਲ ਸਮੁੱਚੇ ਇਲਾਕੇ ਦਾ ਹਰ ਵਰਗ ਸਾਡੇ ਸੱਭਿਆਚਾਰ ਅਤੇ ਸੰਸਕ੍ਰਿਤੀ ਤੋ ਗਹਿਰਾਈ ਨਾਲ ਜਾਣੂ ਹੋਇਆਂ ਹੈ। ਉਨ੍ਹਾਂ ਨੇ ਕਿਹਾ ਕਿ ਗ੍ਰਾਮ ਪੰਚਾਇਤ, ਮੰਦਿਰ ਕਮੇਟੀ ਅਤੇ ਸਥਾਨਕ ਵਸਨੀਕਾ ਨੇ ਵੀ ਇਸ ਕਾਰਜ ਵਿੱਚ ਵਡਮੁੱਲੀ ਭੂਮਿਕਾ ਨਿਭਾਈ ਹੈ। ਹਰਜੋਤ ਬੈਂਸ ਨੇ ਕਿਹਾ ਕਿ ਸੰਸਾਰ ਭਰ ਵਿੱਚ ਪੰਜਾਬ ਦੇ ਸੱਭਿਆਚਾਰ ਤੇ ਅਮੀਰ ਵਿਰਸੇ ਦੀ ਸ਼ਲਾਘਾ ਹੋ ਰਹੀ ਹੈ। ਸਾਡੇ ਵਿਰਸੇ ਤੇ ਸੰਸਕ੍ਰਿਤੀ ਨਾਲ ਦੁਨੀਆਂ ਭਰ ਦੇ ਲੋਕ ਜੁੜ ਰਹੇ ਹਨ। ਪੰਜਾਬੀਆਂ ਦੀ ਸੰਸਾਰ ਵਿੱਚ ਵੱਖਰੀ ਪਹਿਚਾਣ ਹੈ। ਉਨ੍ਹਾਂ ਨੇ ਕਿਹਾ ਕਿ ਸੰਸਾਰ ਭਰ ਵਿੱਚ ਕੋਈ ਵੀ ਸਮਾਗਮ ਹੋਵੇ ਉਸ ਵਿੱਚ ਕਿਤੇ ਨਾ ਕਿਤੇ ਸਾਡੇ ਸੱਭਿਆਚਾਰ ਅਤੇ ਵਿਰਸੇ ਦੀ ਝਲਕ ਦਿਖਾਈ ਦਿੰਦੀ ਹੈ ਜੋ ਖੁਸ਼ੀਆਂ ਖੇੜਿਆਂ ਦਾ ਪ੍ਰਤੀਕ ਹੈ। ਉਨ੍ਹਾਂ ਨੇ ਕਿਹਾ ਕਿ ਵਿਕਾਸ ਦੀ ਲਹਿਰ ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਚੱਲ ਰਹੀ ਹੈ ਅਤੇ ਰਾਸ਼ਟਰੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਦੀ ਦੂਰ ਅੰਦੇਸ਼ੀ ਸੋਚ ਨਾਲ ਪੰਜਾਬ ਵਿੱਚ ਬਦਲਾਓ ਲਿਆਦਾ ਗਿਆ ਹੈ। ਸਰਕਾਰ ਨੇ ਸਾਰੇ ਵਾਅਦੇ ਤੇ ਗ੍ਰੰਟੀਆਂ ਪੂਰੀਆਂ ਕੀਤੀਆਂ ਹਨ, ਅਗਲੇ ਕੁਝ ਮਹੀਨਿਆਂ ਵਿਚ ਵਿਕਾਸ ਦੇ ਨਵੇ ਕੀਰਤੀਮਾਨ ਸਥਾਪਿਤ ਹੋਣਗੇ। ਉਨ੍ਹਾਂ ਨੇ ਸਰਕਾਰੀ ਸਕੂਲ ਲਈ 5 ਲੱਖ ਰੁਪਏ, ਧਰਮਸ਼ਾਲਾ ਲਈ 3 ਲੱਖ ਰੁਪਏ ਅਤੇ ਕਲੱਬ ਲਈ 1 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਬੈਂਸ ਨੇ ਸਮੁੱਚੀ ਲੋਕਾਈ ਨੂੰ ਸ਼ਿਲਪਕਲਾ ਕਲਾ ਦੇ ਬਾਨੀ ਬਾਬਾ ਵਿਸ਼ਵਕਰਮਾ ਜੀ ਦੇ ਦਿਹਾੜੇ ਮੌਕੇ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਬਾਬਾ ਵਿਸ਼ਵਕਰਮਾ ਜੀ ਦਾ ਨਾਮ ਰਹਿੰਦੀ ਦੁਨੀਆਂ ਤੱਕ ਸੁਨਹਿਰਾ ਤੇ ਚਮਕਦਾ ਰਹੇਗਾ। ਉਨ੍ਹਾਂ ਨੇ ਕਿਹਾ ਕਿ ਕਾਰੀਗਰਾਂ ਨੇ ਬਾਬਾ ਵਿਸ਼ਵਕਰਮਾ ਦੇ ਦਰਸਾਂਏ ਮਾਰਗ ਤੇ ਚੱਲ ਕੇ ਸੰਸਾਰ ਨੂੰ ਹੋਰ ਸੁੰਦਰ ਬਣਾਇਆ ਹੈ। ਅੱਜ ਸਾਡੇ ਕਾਰੀਗਰਾਂ ਤੇ ਹੁਨਰ ਦੀ ਤਸਵੀਰ ਹਰ ਪਾਸੇ ਨਜ਼ਰ ਆ ਰਹੀ ਹੈ। ਇਸ ਮੌਕੇ ਗਾਇਕ ਅਮਰਜੀਤ, ਦਵਿੰਦਰ ਦਿਓਲ, ਏਕਮ ਚਨੋਲੀ, ਹਰਮਿੰਦਰ ਨੂਰਪੁਰੀ, ਮਨਿੰਦਰ ਮਾਨ ਤੇ ਗੁਰਅਵਤਾਰ ਆਲੋਵਾਲੀਆਂ ਨੇ ਸੱਭਿਆਚਾਰਕ ਮੇਲੇ ਵਿਚ ਰੰਗ ਬੰਨਿਆ ਤੇ ਪੰਜਾਬ ਦੇ ਸੱਭਿਆਚਾਰ ਦੀ ਝਲਕ ਦੀਆਂ ਪੇਸ਼ਕਾਰੀਆਂ ਦਿੱਤੀਆ। ਇਸ ਮੌਕੇ ਚੇਅਰਮੈਨ ਬਲਵਿੰਦਰ ਸਿੰਘ ਭੋਗਲ, ਵਿੱਤ ਸਕੱਤਰ ਗੁਰਚਰਨ ਸਿੰਘ, ਚੌਧਰੀ ਸੁੱਚਾ ਸਿੰਘ, ਰਜਿੰਦਰ ਸਿੰਘ ਖੇਪੜ, ਲਖਵੀਰ ਸਿੰਘ ਲੱਕੀ, ਜਸਪਾਲ ਸਿੰਘ ਬਾਦਲ, ਮਾ:ਨਸੀਬ ਸਿੰਘ, ਚੌਧਰੀ ਰਚਨ ਸਿੰਘ, ਨੰ:ਭੁਪਿੰਦਰ ਸਿੰਘ, ਬਲਵੀਰ ਸਿੰਘ, ਬੰਤ ਸਿੰਘ ਆਲੋਵਾਲ ਤੇ ਪਤਵੰਤੇ ਹਾਜ਼ਰ ਸਨ।