ਟਾਈਰਾਂ ਦੀ ਦੁਕਾਨ ਨੂੰ ਅੱਗ ਲੱਗਣ ਨਾਲ 50 ਹਜ਼ਾਰ ਦੇ ਕਰੀਬ ਦਾ ਨੁਕਸਾਨ

ਰਾਏਕੋਟ, 13 ਨਵੰਬਰ (ਚਮਕੌਰ ਸਿੰਘ ਦਿਓਲ) : ਦਿਵਾਲੀ ਦੀ ਦੇਰ ਸ਼ਾਮ ਸਥਾਨਕ ਸਰਦਾਰ ਹਰੀ ਸਿੰਘ ਨਲਵਾ ਚੌਂਕ ਵਿੱਚ ਸਥਿੱਤ ਇੱਕ ਟਾਈਰਾਂ ਦੀ ਦੁਕਾਨ ਨੂੰ ਅੱਗ ਲੱਗਣ ਨਾਲ ਦੁਕਾਨਦਾਰ ਦਾ 40 ਤੋਂ 50 ਹਜ਼ਾਰ ਦਾ ਨੁਕਸਾਨ ਹੋ ਗਿਆ। ਮਿਲੀ ਜਾਣਕਾਰੀ ਮੁਤਾਬਿਕ ਸਰਦਾਰ ਹਰੀ ਸਿੰਘ ਨਲਵਾ ਚੌਂਕ ਨੇੜੇ ਸਥਿੱਤ ਗੋਲਡਨ ਟਾਇਰਜ਼ ਦੀ ਦੁਕਾਨ ਦੀ ਛੱਤ ’ਤੇ ਰੱਖੇ ਸਕ੍ਰੈਪ ’ਚ ਅਚਾਨਕ ਅੱਗ ਲੱਗ ਗਈ ਅਤੇ ਦੇਖਦੇ ਹੀ ਦੇਖਦੇ ਅੱਗ ਦੀਆਂ ਲਪਟਾਂ ਅਸਮਾਨ ਛੂਹਣ ਲੱਗ ਗਈਆਂ, ਜਿਸ ਨੂੰ ਦੇਖਦੇ ਆਲ਼ੇ ਦੁਆਲ਼ੇ ਦੇ ਲੋਕ ਇਕੱਠੇ ਹੋ ਗਏ ਅਤੇ ਅੱਗ ਬਝਾਉਣ ਦੀ ਕੋਸ਼ਿਸ਼ ਕਰਨ ਲੱਗੇ। ਸੂਚਨਾਂ ਮਿਲਦੇ ਹੀ ਥਾਣਾ ਮੁਖੀ ਸਿਟੀ ਦਵਿੰਦਰ ਸਿੰਘ ਅਤੇ ਨਗਰ ਕੌਂਸਲ ਪ੍ਰਧਾਨ ਸੁਦਰਸ਼ਨ ਜੋਸ਼ੀ ਵੀ ਮੌਕੇ ’ਤੇ ਪੁੱਜੇ ਅਤੇ ਫਾਇਰ ਬਿ੍ਰਗੇਡ ਨੂੰ ਸਚਿਤ ਕੀਤਾ। ਵੱਧ ਰਹੀ ਅੱਗ ’ਤੇ ਫਾਇਰ ਬਿ੍ਰਗੇਡ ਦੀ ਗੱਡੀ ਨੇ ਪਹੁੰਚ ਕੇ ਕਾਬੂ ਪਾਇਆ, ਪ੍ਰੰਤੂ ਤਦ ਤੱਕ ਕਾਫੀ ਸਕ੍ਰੈਪ ਸੜ ਚੁੱਕਾ ਸੀ। ਦੁਕਾਨ ਮਾਲਕ ਮਹਿੰਦਰ ਸਿੰਘ ਨੇ ਦੱਸਿਆ ਅੱਗ ਦੁਕਾਨ ਦੀ ਛੱਤ ਤੇ ਰੱਖੇ ਸਕ੍ਰੈਪ ਵਿੱਚ ਕਿਸੇ ਪਟਾਕੇ ਜਾਂ ਆਤਿਸ਼ਬਾਜ਼ੀ ਕਾਰਨ ਇਹ ਅੱਗ ਲੱਗੀ ਹੈ, ਜਿਸ ਕਾਰਨ ਉਸ ਦਾ 40-50 ਹਜ਼ਾਰ ਦੇ ਕਰੀਬ ਦਾ ਨੁਕਸ਼ਾਨ ਹੋ ਗਿਆ।