ਕੈਬਨਿਟ ਮੰਤਰੀ ਜੌੜਾਮਾਜਰਾ ਵੱਲੋਂ ਆਰਕੀਟੈਕਟਾਂ ਅਤੇ ਇੰਟੀਰੀਅਰ ਡਿਜ਼ਾਈਨਰਾਂ ਦਾ ਸਨਮਾਨ 

ਐਸ.ਏ.ਐਸ.ਨਗਰ, 14 ਮਈ : ਇਨਮਾਈ ਸਿਟੀ ਵਲੋਂ ਪਿਲਰਜ਼ ਆਫ਼ ਇਨਫ੍ਰਾਸਟ੍ਰਕਚਰ ਪ੍ਰੋਗਰਾਮ ਦੇ ਰੂਪ ਵਿਚ ਸੀਪੀ 67 ਮਾਲ, ਯੂਨਿਟੀ ਗਰੁੱਪ, ਹੋਮਲੈਂਡ ਵਿਖੇ ਸਨਮਾਨ ਸਮਾਰੋਹ ਕੀਤਾ ਗਿਆ ਤੇ ਚੇਤਨ ਸਿੰਘ ਜੌੜਾਮਾਜਰਾ, ਕੈਬਨਿਟ ਮੰਤਰੀ, ਪੰਜਾਬ, ਇਸ ਸਮਾਗਮ ਦੇ ਮੁੱਖ ਮਹਿਮਾਨ ਸਨ। ਸਮਾਗਮ ਦਾ ਸੰਚਾਲਨ ਇਨਮਾਈ ਸਿਟੀ (ਸੰਸਥਾਪਕ ਅਤੇ ਨਿਰਦੇਸ਼ਕ ਸ੍ਰੀ ਗੋਪਾਲ ਅਤੇ ਕ੍ਰਿਸ਼ਨ ਅਰੋੜਾ) ਦੁਆਰਾ ਕੀਤਾ ਗਿਆ। ਇਸ ਦੌਰਾਨ ਪੰਜਾਬ ਦੇ ਚੋਟੀ ਦੇ 30 ਆਰਕੀਟੈਕਟਾਂ ਨੂੰ ਪਿਲਰਜ਼ ਸ਼੍ਰੇਣੀ ਵਿੱਚ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਵਿਚ ਪ੍ਰੋ: ਚਰਨਜੀਤ ਸਿੰਘ ਸ਼ਾਹ, ਸਪੇਸ ਰੇਸ ਤੋਂ ਉਦੈਵੀਰ ਸਿੰਘ, ਰਵਿੰਦਰ ਅਤੇ ਮਨਦੀਪ ਲਿਵਿੰਗ ਸਪੇਸ ਤੋਂ, ਹਰਪ੍ਰੀਤ ਸਿੰਘ, ਬਦਰੀਨਾਥ ਕਾਲੇਰੂ, ਅਮਨ ਅਗਰਵਾਲ, ਨਰੋਤਮ ਸਿੰਘ, ਇਮਾਨ ਸਿੰਘ ਭੁੱਲਰ, ਅਸ਼ਵਨੀ ਸ਼ਾਮਲ ਸਨ। ਚੇਤਨ ਸਿੰਘ ਜੌੜਾਮਾਜਰਾ, ਕੈਬਨਿਟ ਮੰਤਰੀ, ਪੰਜਾਬ ਨੇ ਅਜਿਹੇ ਸ਼ਾਨਦਾਰ ਸਮਾਗਮ ਲਈ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ ਅਤੇ ਸਿਰ ਕੱਢ ਆਰਕੀਟੈਕਟਾਂ ਦਾ ਸਨਮਾਨ ਕੀਤਾ। ਉਨ੍ਹਾਂ ਕਿਹਾ ਕਿ ਹਰ ਖੇਤਰ ਵਿੱਚ ਸਖ਼ਤ ਮਿਹਨਤ ਹੀ ਸਫ਼ਲਤਾ ਦੀ ਕੁੰਜੀ ਹੈ। ਉਨ੍ਹਾਂ ਹਾਜ਼ਰ ਲੋਕਾਂ ਨੂੰ ਭਵਿੱਖ ਦੇ ਸਕਾਰਾਤਮਕ ਕਾਰਜਾਂ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ। ਇਵੈਂਟ ਦੇ ਪੇਸ਼ਕਾਰ ਫੀਮਾ ਕਾਰਲੋ ਫਰੈਟਿਨੀ (ਡਾਇਰੈਕਟਰ ਸ਼੍ਰੀ ਅਮਨ ਆਨੰਦ) ਅਤੇ ਸੀਪੀ 67 ਮਾਲ, ਯੂਨਿਟੀ ਗਰੁੱਪ, ਹੋਮਲੈਂਡ (ਸੀ.ਈ.ਓ., ਸ਼੍ਰੀ ਉਮੰਗ ਜਿੰਦਲ) ਸਨ। ਈਵੈਂਟ ਦੇ ਸਪਾਂਸਰ ਜੇਡੀ ਕ੍ਰਿਏਸ਼ਨਜ਼ (ਸ੍ਰੀ ਜਗਦੀਪ ਅਤੇ ਅਮਨਦੀਪ ਰਾਣਾ) ਸਨ ਅਤੇ ਇਵੈਂਟ ਪਾਰਟਨਰ ਮੈਗਪੀ ਵੈਲਨੈਸ ਕਿਚਨਜ਼ (ਡਾਇਰੈਕਟਰ ਮਿਸਟਰ ਸੰਧੂ ਅਤੇ ਸੀਨੀਅਰ ਵੀਪੀ ਮਿਸਟਰ ਪ੍ਰਸ਼ਾਂਤ) ਸਨ। ਇਵੈਂਟ ਵਿੱਚ ਉਭਰ ਰਹੇ ਸ਼੍ਰੇਣੀ ਵਿੱਚ ਹੋਰ ਆਰਕੀਟੈਕਟ ਵੀ ਸ਼ਾਮਲ ਹੋਏ।