ਕੁੱਟਮਾਰ, ਇਰਾਦਾ ਕਤਲ ਦੀ ਵਾਰਦਾਤ ਨੁੰ ਅੰਜਾਮ ਦੇਣ ਵਾਲੇ ਨਾਮਲੂਮ ਵਿਅਕਤੀਆਂ ਖਿਲਾਫ ਵਿੱਢੀ ਮੁਹਿੰਮ ਸਾਰਥਕ ਸਿੱਧ : ਗਰੇਵਾਲ

  • ਇਰਾਦਾ ਕਤਲ ਅਤੇ ਕੁੱਟਮਾਰ ਕਰਨ ਵਾਲੇ 5 ਦੋਸੀ ਗ੍ਰਿਫਤਾਰ, ਵਾਰਦਾਤ ਸਮੇਂ ਵਰਤੀਆ ਦੋ
  • ਗੱਡੀਆ ਵੀ ਬ੍ਰਾਮਦ : ਐਸ.ਐਸ.ਪੀ

ਮਾਲੇਰਕੋਟਲਾ 11 ਅਗਸਤ : ਸੀਨੀਅਰ ਕਪਤਾਨ ਪੁਲਿਸ, ਮਾਲੇਰਕੋਟਲਾ ਸ੍ਰੀ ਗੁਰਸਰਨਦੀਪ ਸਿੰਘ ਗਰੇਵਾਲ, ਨੇ ਪ੍ਰੈਸ ਮਿਲਣੀ ਕਰਕੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੁੱਟਮਾਰ, ਇਰਾਦਾ ਕਤਲ ਦੀ ਵਾਰਦਾਤ ਨੁੰ ਅੰਜਾਮ ਦੇਣ ਵਾਲੇ ਨਾਮਲੂਮ ਵਿਅਕਤੀਆਂ ਖਿਲਾਫ ਵਿੱਢੀ ਮੁਹਿੰਮ ਉਸ ਸਮੇ ਸਾਰਥਕ ਸਿੱਧ ਹੋਈ ਜਦੋ ਉਪ ਕਪਤਾਨ ਪੁਲਿਸ (ਇੰਨਵੈਸਟੀਗੇਨ) ਮਾਲੇਰਕੋਟਲਾ ਸ੍ਰੀ ਜਗਦੀਸ ਬਿਸਨੋਈ , ਉਪ ਕਪਤਾਨ ਪੁਲਿਸ, ਸਬ ਡਿਵੀਜਨ ਅਹਿਮਦਗੜ  ਸ੍ਰੀ ਦਵਿੰਦਰ ਸਿੰਘ ਦੀ ਨਿਗਰਾਨੀ ਹੇਠ ਮੁੱਖ ਥਾਣ ਅਫਸਰ ਸਦਰ ਅਹਿਮਦਗੜ ਅਜੀਤ ਸਿੰਘ, ਅਤੇ ਸੀ.ਆਈ.ਏ ਇੰਚਾਰਜ ਮਾਹੋਰਾਣਾ ਇੰਸਪੈਕਟਰ ਹਰਜਿੰਦਰ ਸਿੰਘ ਵੱਲੋ ਇਰਾਦਾ ਕਤਲ ਅਤੇ ਕੁੱਟਮਾਰ ਕਰਨ ਵਾਲੇ 5 ਦੋਸੀਆਂ ਨੁੰ ਗ੍ਰਿਫਤਾਰ ਕਰਕੇ ਵਾਰਦਾਤ ਸਮੇਂ ਵਰਤੀਆ 02 ਗੱਡੀਆ ਬ੍ਰਾਮਦ ਕਰਾਈਆ ਗਈਆ ਹਨ। ਗਰੇਵਾਲ ਨੇ ਵਿਸਥਾਰ ਪੂਰਵਕ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 07.08.2023 ਨੂੰ ਸਵੇਰੇ 11.00 ਵਜੇ ਨਾ-ਮਲੂਮ ਵਿਅਕਤੀਆ ਨੇ ਮਹਾਂਵੀਰ ਭੱਠਾ ਕੰਪਨੀ, ਦਹਿਲੀਜ ਕਲਾਂ ਪਰ ਆ ਕੇ ਅਭੀ ਗੋਇਲ ਪੁੱਤਰ ਰਮੇਸ ਗੋਇਲ ਵਾਸੀ ਬਲੀ ਰਾਮ ਸਟਰੀਟ ਨੇੜੇ ਦੁਰਗਾ ਮੰਦਰ ਵਾਰਡ ਨੰ: 10 ਅਹਿਮਦਗੜ, ਨੂੰ ਮਾਰ ਦੇਣ ਦੀ ਨੀਅਤ ਨਾਲ ਮਾਰੂ ਹਥਿਆਰਾ ਨਾਲ ਲੈਸ ਹੋ ਕੇ ਕੁੱਟਮਾਰ ਕੀਤੀ ਸੀ। ਅਭੀ ਗੋਇਲ ਦੇ ਪਿਤਾ ਰਮੇਸ ਗੋਇਲ ਦੇ ਬਿਆਨ ਪਰ ਥਾਣਾ ਸਦਰ ਅਹਿਮਦਗੜ ਵਿਖੇ ਮੁਕੱਦਮਾ ਨੰਬਰ 83 ਮਿਤੀ 07-08-2023 ਅਫ਼ਧ 307, 452, 323, 120-ਬੀ, ਆਈ.ਪੀ.ਸੀ ਥਾਣਾ ਸਦਰ ਅਹਿਮਦਗੜ ਬਰਖਿਲਾਫ 04 ਨਾ ਮਲੂਮ ਵਿਅਕਤੀਆ ਦੇ ਦਰਜ ਰਜਿਸਟਰ ਹੋਇਆ। ਦੌਰਾਨੇ ਤਫਤੀਸ ਇਹ ਗੱਲ ਸਾਹਮਣੇ ਆਈ ਹੈ ਕਿ ਗੁਰਪ੍ਰਤਾਪ ਸਿੰਘ ਉਰਫ ਮੋਨੂੰ ਉਰਫ ਬਰੋਟਾ ਪੁੱਤਰ ਜਤਿੰਦਰ ਸਿੰਘ ਵਾਸੀ ਅਹਿਮਦਗੜ੍ਹ ਦੇ ਅਭੀ ਗੋਇਲ ਦੀ ਜਾਣ ਪਹਿਚਾਣ ਦੀ ਲੜਕੀ ਨਾਲ ਪ੍ਰੇਮ ਸਬੰਧ ਸਨ। ਜਿਸ ਸਬੰਧੀ ਅਭੀ ਗੋਇਲ ਨੂੰ ਪਤਾ ਲੱਗਣ ਤੇ ਉਸਨੇ ਉਸਦਾ ਵਿਰੋਧ ਕੀਤਾ। ਜਿਸ ਕਾਰਨ ਗੁਰਪ੍ਰਤਾਪ ਸਿੰਘ ਅਭੀ ਗੋਇਲ ਨਾਲ ਰੰਜਿਸ ਰੱਖਦਾ ਸੀ।ਇਸੇ ਰੰਜਿਸ ਵਿੱਚ ਗੁਰਪ੍ਰਤਾਪ ਸਿੰਘ ਉਰਫ ਮੋਨੂੰ ਨੇ ਕੁੱਟਮਾਰ ਕਰਕੇ ਉਸਦਾ ਕਤਲ ਕਰਾਉਣ ਦੀ ਕੋਸਿਸ ਕੀਤੀ। ਦੌਰਾਨੇ ਤਫਤੀਸ ਮਿਤੀ 09.08.2023 ਨੂੰ ਅਭੀ ਗੋਇਲ ਦੇ ਬਿਆਨ ਪਰ ਗੁਰਪ੍ਰਤਾਪ ਸਿੰਘ ਉਰਫ ਮੋਨੂੰ ਪੁੱਤਰ ਜਤਿੰਦਰ ਸਿੰਘ ਵਾਸੀ ਸਾਹਮਣੇ ਦਾਤਾ ਰਾਮ ਸਕੂਲ ਅਹਿਮਦਗੜ ਨੂੰ ਨਾਮਜਦ ਕਰਕੇ ਮਿਤੀ 10.08.2023 ਨੂੰ ਗ੍ਰਿਫਤਾਰ ਕੀਤਾ ਗਿਆ। ਜਿਸਦੀ ਪੁੱਛਗਿੱਛ ਤੋਂ ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਗੁਰਪ੍ਰਤਾਪ ਸਿੰਘ ਨੇ ਆਪਣੇ ਸਰੀਕੇ ਵਿੱਚੋ ਲੱਗਦੇ ਮਾਮੇ ਬਲਜੀਤ ਸਿੰਘ ਉਰਫ ਵਿੱਕੀ ਪੁੱਤਰ ਹਰਚਰਨ ਸਿੰਘ ਵਾਸੀ ਅਹਿਮਦਗੜ ਹਾਲ ਅਬਦੁੱਲਾ ਬਸਤੀ ਲੁਧਿਆਣਾ (ਆਟੋ ਚਾਲਕ) ਨਾਲ ਮਿਲ ਕੇ ਹੋਰ ਆਟੋ ਚਾਲਕ ਸਾਥੀਆ ਸੁਖਚਰਨ ਸਿੰਘ ਉਰਫ ਸੁਖ ਪੁੱਤਰ ਬਲਵੀਰ ਸਿੰਘ ਵਾਸੀ ਲ਼ੀਘ ਕੁਆਟਰ ਦੁਗਰੀ ਲੁਧਿਆਣਾ (ਆਟੋ ਚਾਲਕ), ਬਲਜੀਤ ਸਿੰਘ ਉਰਫ ਬੱਬ ੂ ਪੁੱਤਰ ਸੇਵਾ ਸਿੰਘ ਵਾਸੀ ਪ੍ਰੀਤ ਨਗਰ ਲੁਧਿਆਣਾ (ਆਟੋ ਚਾਲਕ), ਜਗਜੀਵਨ ਸਿੰਘ ਉਰਫ ਜੀਵਨ ਪੁੱਤਰ ਚਰਨਜੀਤ ਸਿੰਘ ਵਾਸੀ ਜੱਸੋਵਾਲ ਜਿਲਾ ਲੁਧਿਆਣਾ (ਆਟੋ ਚਾਲਕ) ਨਾਮ ਮਿਲ ਕੇ ਅਭੀ ਗੋਇਲ ਨੂੰ ਮਾਰ ਦੇਣ ਦੀ ਨੀਅਤ ਨਾਲ ਕੁੱਟਮਾਰ ਕਰਵਾਈ ਅਤੇ ਇਹਨਾਂ ਨੂੰ ਇਸ ਵਾਰਦਾਤ ਦੇ ਬਦਲੇ 35 ਹਜਾਰ ਰੁਪੈ ਦਿੱਤੇ ਸਨ। ਬਾਕੀ ਬਚਦੇ ਪੈਸੇ ਬਾਅਦ ਵਿੱਚ ਦੇਣੇ ਸਨ। ਕੱਲ ਮਿਤੀ 10.08.2023 ਨੂੰ ਮੁਕੱਦਮੇ ਦੇ ਦੋਸੀ ਬਲਜੀਤ ਸਿੰਘ ਊਰਫ ਵਿੱਕੀ, ਸੁਖਚਰਨ ਸਿੰਘ ਊਰਫ ਸੁੱਖਾ, ਬਲਜੀਤ ਸਿੰਘ ਉਰਫ ਬੱਬੂ ਅਤੇ ਜਗਜੀਵਨ ਸਿੰਘ ਨੂੰ ਗ੍ਰਿਫਤਾਰ ਕਰਕੇ ਵਾਰਦਾਤ ਸਮੇਂ ਵਰਤੀਆ ਗੱਡੀਆ,  ਕਾਰ ਆਈ-20 ਨੰਬਰ  ਐਚ.ਆਰ 2620 ਅਤੇ ਕਾਰ ਸਵਿਫਟ ਨੰਬਰ ਪੀ.ਬੀ 10 ਈ.ਐਫ 3993 ਬ੍ਰਾਮਦ ਕਰਾਈਆ ਗਈਆ ਹਨ। ਦੋਸੀਆਨ ਨੂੰ ਮਾਨਯੋਗ ਅਦਾਲਤ ਵਿੱਚ ਪੇਸ ਕਰਕੇ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਵਕੂਆ ਦਾ ਸਥਾਨ ਤੇ ਮਿਤੀ:- ਮਿਤੀ 07.08.2023 ਨੂੰ ਸਵੇਰੇ 11.00 ਵਜੇ, ਮਹਾਂਵੀਰ ਭੱਠਾ ਕੰਪਨੀ, ਦਹਿਲੀਜ ਕਲਾਂ
ਮਿਤੀ 10.08.2023 ਨੂੰ ਗ੍ਰਿਫਤਾਰ ਕੀਤੇ ਦੋਸੀਆਨ ਦੇ ਨਾਮ:-
1.    ਗੁਰਪ੍ਰਤਾਪ ਸਿੰਘ ਉਰਫ ਮੋਨੂੰ ਪੁੱਤਰ ਜਤਿੰਦਰ ਸਿੰਘ ਵਾਸੀ ਸਾਹਮਣੇ ਦਾਤਾ ਰਾਮ ਸਕੂਲ ਅਹਿਮਦਗੜ
2.    ਬਲਜੀਤ ਸਿੰਘ ਉਰਫ ਵਿੱਕੀ ਪੁੱਤਰ ਹਰਚਰਨ ਸਿੰਘ ਵਾਸੀ ਅਹਿਮਦਗੜ ਹਾਲ ਅਬਦੁੱਲਾ ਬਸਤੀ ਲੁਧਿਆਣਾ (ਆਟੋ ਚਾਲਕ)
3.    ਸੁਖਚਰਨ ਸਿੰਘ ਉਰਫ ਸੁਖ ਪੁੱਤਰ ਬਲਵੀਰ ਸਿੰਘ ਵਾਸੀ ਲ਼ੀਘ ਕੁਆਟਰ ਦੁਗਰੀ ਲੁਧਿਆਣਾ (ਆਟੋ ਚਾਲਕ),
4.    ਬਲਜੀਤ ਸਿੰਘ ਉਰਫ ਬੱਬ ੂ ਪੁੱਤਰ ਸੇਵਾ ਸਿੰਘ ਵਾਸੀ ਪ੍ਰੀਤ ਨਗਰ ਲੁਧਿਆਣਾ (ਆਟੋ ਚਾਲਕ)
5.    ਜਗਜੀਵਨ ਸਿੰਘ ਉਰਫ ਜੀਵਨ ਪੁੱਤਰ ਚਰਨਜੀਤ ਸਿੰਘ ਵਾਸੀ ਜੱਸੋਵਾਲ ਜਿਲਾ ਲੁਧਿਆਣਾ (ਆਟੋ ਚਾਲਕ)
ਗ੍ਰਿਫਤਾਰ ਬਾਕੀ:-
1.    ਨੱਨੂ ਆਟੋ ਚਾਲਕ ਵਾਸੀ ਜੱਸੋਵਾਲ। (ਗ੍ਰਿਫਤਾਰੀ ਬਾਕੀ ਹੈ)
2.    ਪਿੰਦੀ ਵਾਸੀ ਨੇੜੇ ਜੈਨ ਮੰਦਰ ਧਾਂਦਰਾ, ਲੁਧਿਆਣਾ
ਬ੍ਰਾਮਦਗੀ:-
1.    ਕਾਰ ਆਈ-20 ਨੰਬਰ  ਐਚ.ਆਰ 2620
2.    ਕਾਰ ਸਵਿਫਟ ਨੰਬਰ ਪੀ.ਬੀ 10 ਈ.ਐਫ 3993